Uncategorized

ਸ੍ਰੀ ਉਮੇਸ਼ ਬਾਬੂ ਪਟੇਲ ਐਮਪੀ ਆਫ ਦਮਨ ਅਤੇ ਡੀਆਈਯੂ ਪੰਜਾਬ ਦੌਰੇ ਤੇ ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਫਿਰੋਜਪੁਰ ਪਹੁੰਚੇ ਜਿੱਥੇ ਉਹਨਾਂ ਦਾ ਸ੍ਰੀ ਧਰਮਪਾਲ ਬਾਂਸਲ ਡਾਇਰੈਕਟਰ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ

ਸ੍ਰੀ ਉਮੇਸ਼ ਬਾਬੂ ਪਟੇਲ ਐਮਪੀ ਆਫ ਦਮਨ ਅਤੇ ਡੀਆਈਯੂ ਪੰਜਾਬ ਦੌਰੇ ਤੇ ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਫਿਰੋਜਪੁਰ ਪਹੁੰਚੇ ਜਿੱਥੇ ਉਹਨਾਂ ਦਾ ਸ੍ਰੀ ਧਰਮਪਾਲ ਬਾਂਸਲ ਡਾਇਰੈਕਟਰ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ

ਹੁਸੈਨੀ ਵਾਲਾ ਬਾਰਡਰ ਤੇ ਪਹੁੰਚ ਕੇ ਉਹਨਾਂ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ

(ਪੰਜਾਬ)ਫਿਰੋਜਪੁਰ 13 ਫਰਵਰੀ
{ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਸ਼੍ਰੀ ਉਮੇਸ਼ ਬਾਬੂ ਪਟੇਲ ਐਮਪੀ ਆਫ ਦਮਨ ਅਤੇ ਡੀਆਈਯੂ ਲੋਕ ਸਭਾ ਸੀਟ ਵੱਲੋ ਸ਼੍ਰੀ ਧਰਮਪਾਲ ਬਾਂਸਲ ਡਾਇਰੈਕਟਰ (ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਅਤੇ ਹਾਰਮਨੀ ਆਯੂਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ, ਫਿਰੋਜਪੁਰ )ਦੇ ਸੱਦੇ ਤੇ ਵਿਸ਼ੇਸ਼ ਤੌਰ ਤੇ ਪੰਜਾਬ ਦਾ ਦੌਰਾ ਕੀਤਾ ਗਿਆ । ਪੰਜਾਬ ਆ ਕੇ ਉਹਨਾ ਨੇ ਸ਼ਹੀਦੇ ਆਯਮ ਸ. ਭਗਤ ਸਿੰਘ ਜੀ ਦੀ ਧਰਤੀ ਖੱਟਕਲ ਕਲਾ ਵਿਖੇ ਨਮਨ ਕੀਤਾ ਗਿਆ ਅਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ । ਉੱਥੇ ਉਹਨਾ ਵੱਲੋ ਭਗਤ ਸਿੰਘ ਦੇ ਪਰਿਵਾਰਕ ਮੈਂਬਰ ਪ੍ਰੋ. ਜਗਮੋਹਨ ਸਿੰਘ ਜੀ ਨਾਲ ਮੁਲਾਕਾਤ ਕੀਤੀ ਗਈ ਅਤੇ ਭਗਤ ਸਿੰਘ ਦੀ ਜੀਵਣੀ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਤੋ ਬਾਅਦ ਪੰਜਾਬ ਦੌਰੇ ਨੂੰ ਅੱਗੇ ਵਧਾਉਦੇ ਹੋਏ ਹਾਰਮਨੀ ਆਯੂਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ, ਫਿਰੋਜਪੁਰ ਪਹੁੰਚਣ ਉਪਰੰਤ ਵਿਦਿਆਰਥੀਆ ਦੇ ਰੂਹਬਰੂ ਹੋਏ ਅਤੇ ਵਿਦਿਆਰਥੀਆ ਦੀ ਆਯੂਰਵੈਦਿਕ ਕਿੱਤਾ ਚੁਨਣ ਲਈ ਸ਼ਲਾਘਾ ਕੀਤੀ। ਇਸ ਤੋ ਉਪਰੰਤ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਵਿਖੇ ਨਰਸਿੰਗ ਵਿਦਿਆਰਥੀਆ ਦੀ ਔਥ ਸੈਰਮਣੀ ਵਿੱਚ ਮੁੱਖ ਮਹਿਮਾਨ ਵੱਜੋ ਪਹੁੰਚੇ। ਇਸ ਪ੍ਰੋਗਰਾਮ ਵਿੱਚ ਸ਼੍ਰੀ ਉਮੇਸ਼ ਬਾਬੂ ਪਟੇਲ ਜੀ ਵੱਲੋ ਸਾਰਿਆ ਨਾਲ ਆਪਣੇ ਵਿਚਾਰ ਸਾਂਝੇ ਕਰਦਿਆ ਕਿਹਾ ਗਿਆ ਕਿ ਨਰਸਿੰਗ ਸੇਵਾ ਅਤੇ ਕੰਮ ਦੋਹਾ ਦੇ ਸੁਮੇਲ ਵਾਲਾ ਕਿੱਤਾ ਜਿਸ ਨੂੰ ਚੁਣ ਕੇ ਵਿਦਿਆਰਥੀਆ ਵੱਲੋ ਬਹੁਤ ਵਧੀਆ ਕੰਮ ਕੀਤਾ ਗਿਆ ਹੈ ਉਹਨਾ ਵੱਲੋ ਸਾਰੇ ਵਿਦਿਆਰਥੀਆ ਨੂੰ ਸ਼ੁਭਕਾਮਨਾਵਾਂ ਦਿੱਤੀਆ ਗਈਆ। ਆਪਣੇ ਸੰਬੋਧਨ ਦੌਰਾਨ ਸ਼੍ਰੀ ਉਮੇਸ਼ ਜੀ ਵੱਲੋ ਇਹ ਦੱਸਿਆ ਗਿਆ ਕਿ ਉਹਨਾ ਵੱਲੇ ਇਕ ਵਿਸ਼ੇਸ਼ ਮੁੰਹਿਮ ਸ਼ਹੀਦੇ ਆਯਮ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਅਤੇ ਭਾਰਤ ਰਤਨ ਸਨਮਾਨ ਦਵਾਉਣ ਲਈ ਚਲਾਈ ਜਾ ਰਹੀ ਹੈ । ਸ਼੍ਰੀ ਧਰਮਪਾਲ ਬਾਂਸਲ ਵੱਲੋ ਸ਼੍ਰੀ ਉਮੇਸ਼ ਭਾਈ ਪਟੇਲ ਜੀ ਦਾ ਕਾਲਜ ਪਹੁੰਚਣ ਲਈ ਬਹੁਤ- ਬਹੁਤ ਧੰਨਵਾਦ ਕੀਤਾ ਗਿਆ। ਇਸ ਪ੍ਰੋਗਰਾਮ ਤੋ ਬਾਅਦ ਸ਼੍ਰੀ ਉਮੇਸ਼ ਜੀ ਵੱਲੋ ਸ਼੍ਰੀ ਧਰਮਪਾਲ ਬਾਂਸਲ ਨਾਲ ਹੁਸੈਨੀ ਵਾਲਾ ਬਾਰਡਰ ਤੇ ਪਹੁੰਚ ਕੇ ਸ਼ਹੀਦ ਭਗਤ ਸਿੰਘ, ਰਾਜ ਗੁਰੂ ਅਤੇ ਸੁਖਦੇਵ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਅਮਰ ਜੋਤੀ ਤੇ ਵੀ ਨਮਨ ਕੀਤਾ ਗਿਆ। ਡਾਂ ਸਤਿੰਦਰ ਸਿੰਘ (ਡਿਪਟੀ ਜਿਲਾ ਸਿੱਖਿਆ ਅਫਸਰ) ਵੱਲੋ ਵੀ ਸ਼ਹੀਦੇ ਆਯਮ ਸ. ਭਗਤ ਸਿੰਘ ਜੀ ਦੇ ਜੀਵਣ ਬਾਰੇ ਵਿਸਥਾਰ ਸਹਿਤ ਉਮੇਸ਼ ਜੀ ਨੂੰ ਦੱਸਿਆ ਗਿਆ।ਇਸ ਤੋ ਉਪਰੰਤ BSF ਦੀ ਪਰੇਡ ਵੇਖਣ ਦੇ ਨਾਲ ਨਾਲ ਮਿਊਜਮ ਦਾ ਵੀ ਦੌਰਾ ਕੀਤਾ ਗਿਆ । BSF ਦੇ ਅਧਿਕਾਰੀਆ ਵਲੋ ਆਪਣੀ ਡਿਊਟੀ ਬਾਰੇ ਅਤੇ 1971 ਅਤੇ 1965 ਦੀ ਜੰਗ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਸ਼੍ਰੀ ਉਮੇਸ਼ ਜੀ ਆਪਣੇ ਪੰਜਾਬ ਦੌਰੇ ਤੋ ਬਹੁਤ ਖੁਸ਼ ਅਤੇ ਸੰਤੁਸ਼ਟ ਮਹਿਸੂਸ ਕਰ ਰਹੇ ਸਨ।

Related Articles

Leave a Reply

Your email address will not be published. Required fields are marked *

Back to top button