ਹਾ ਹਾ ਬੀ ਹੈਪੀ ਗਰੁੱਪ ਰਜਿ: ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਚੌਥਾ ਸਲਾਨਾ ਯੋਗ ਕੈਂਪ ਬਾਗੀ ਪਾਰਕ ਫਿਰੋਜਪੁਰ ਸ਼ਹਿਰ ਵਿਖੇ 19 ਜੂਨ ਤੋਂ 21 ਜੂਨ ਤੱਕ ਲਗਾਇਆ ਜਾ ਗਿਆ ਹੈ

ਹਾ ਹਾ ਬੀ ਹੈਪੀ ਗਰੁੱਪ ਰਜਿ: ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਚੌਥਾ ਸਲਾਨਾ ਯੋਗ ਕੈਂਪ ਬਾਗੀ ਪਾਰਕ ਫਿਰੋਜਪੁਰ ਸ਼ਹਿਰ ਵਿਖੇ 19 ਜੂਨ ਤੋਂ 21 ਜੂਨ ਤੱਕ ਲਗਾਇਆ ਜਾ ਗਿਆ ਹੈ
ਸਰਦਾਰ ਭੁਪਿੰਦਰ ਸਿੰਘ ਸਿੱਧੂ ਐਸਐਸਪੀ ਫਿਰੋਜਪੁਰ ਬਤੌਰ ਮੁੱਖ ਮਹਿਮਾਨ ਅਤੇ ਡਾਕਟਰ ਅਨਿਲ ਬਾਗੀ ਸੀਈਓ ਬਾਗੀ ਹਸਪਤਾਲ, ਡਾਕਟਰ ਅਨਿਰੁੱਧ ਗੁਪਤਾ ਸੀਈਓ ਡੀਸੀ ਮਾਡਲ ਗਰੁੱਪ ਆਫ ਸਕੂਲ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚ ਰਹੇ ਹਨ
(ਪੰਜਾਬ) ਫਿਰੋਜ਼ਪੁਰ 19 ਜੂਨ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=
ਹਾ ਹਾ ਬੀ ਹੈਪੀ ਗਰੁੱਪ ਰਜਿ: ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਚੌਥਾ ਸਲਾਨਾ ਯੋਗ ਕੈਂਪ ਬਾਗੀ ਪਾਰਕ ਨਜਦੀਕ ਨਾਮਦੇਵ ਚੌਕ ਫਿਰੋਜ਼ਪੁਰ ਸ਼ਹਿਰ ਵਿਖੇ ਮਿਤੀ 19 ਜੂਨ ਤੋਂ 21 ਜੂਨ 2025 ਤੱਕ ਲਗਾਇਆ ਜਾ ਰਿਹਾ ਹੈ। ਜਿਸ ਦਾ ਉਦਘਾਟਨ ਡਾਕਟਰ ਕਮਲ ਬਾਗੀ ਵੱਲੋਂ ਸ਼ਮਾ ਰੋਸ਼ਨ ਕਰਕੇ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਦੇਵ ਰਾਜ ਖੁੱਲਰ ਗਰੁੱਪ ਪ੍ਰਧਾਨ ਨੇ ਦੱਸਿਆ ਕਿ ਕੈਂਪ ਦੇ ਪਹਿਲੇ ਦਿਨ 165 ਦੇ ਕਰੀਬ ਯੋਗ ਸਾਧਕਾਂ ਅਤੇ ਯੋਗਾ ਪ੍ਰਚਾਰਕਾਂ ਨੇ ਹਿੱਸਾ ਲਿਆ। ਗੁਰਦੇਵ ਸਿੰਘ ਜੋਸਨ ਪ੍ਰੋਜੈਕਟ ਚੇਅਰਮੈਨ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਿਆ ਗਿਆ ਅਤੇ ਤਿੰਨ ਰੋਜਾ ਕੈਂਪ ਸਬੰਧੀ ਜਾਣਕਾਰੀ ਦਿੱਤੀ ਗਈ। ਅਮਰਜੀਤ ਸਿੰਘ ਭੋਗਲ ਗਰੁੱਪ ਸਰਪ੍ਰਸਤ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਸਬੰਧੀ ਅਤੇ ਕੈਂਪ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਕੈਂਪ ਵਿੱਚ ਸੁਧੀਰ ਕੁਮਾਰ ਯੋਗ ਪ੍ਰਚਾਰਕ ਅਤੇ ਉਹਨਾਂ ਦੀ ਟੀਮ ਵੱਲੋਂ ਕੈਂਪ ਵਿੱਚ ਵੱਖ-ਵੱਖ ਤਰ੍ਹਾਂ ਦੇ ਯੋਗ ਆਸਣਾਂ ਸਬੰਧੀ ਜਾਣਕਾਰੀ ਦਿੱਤੀ ਗਈ। ਜਿਸ ਦੌਰਾਨ ਗਰੁੱਪ ਦੇ ਯੋਗਾ ਗੁਰੂ ਸ੍ਰੀ ਜੁਗਲ ਕਿਸ਼ੋਰ ਨੇ ਵੀ ਸਹਿਯੋਗ ਕੀਤਾ। ਡਾਕਟਰ ਸੁਰਿੰਦਰ ਕਪੂਰ ਸਕੱਤਰ, ਸ੍ਰੀ ਰੋਸ਼ਨ ਬਜਾਜ ਖਜਾਨਚੀ ਤੋਂ ਇਲਾਵਾ ਪ੍ਰਬੰਧਕੀ ਕਮੇਟੀ ਦੇ ਮੈਂਬਰ ਜਗੀਰ ਸਿੰਘ, ਸੁਰਿੰਦਰ ਸਿੰਘ, ਪਵਨ ਗੁਪਤਾ, ਮੱਖਣ ਲਾਲ, ਰਾਮ ਅਵਤਾਰ, ਅਸ਼ਵਨੀ ਗੁਪਤਾ, ਪ੍ਰਮੋਦ ਵਰਮਾ, ਗੌਰਵ ਸਹਗਲ ਅਤੇ ਸਮੂਹ ਮੈਂਬਰਾਂ ਨੇ ਵਿਸ਼ੇਸ਼ ਯੋਗਦਾਨ ਪਾਇਆ। ਕੈਂਪ ਦੇ ਦੂਸਰੇ ਦਿਨ ਕੁਲਦੀਪ ਸਿੰਘ ਭੁੱਲਰ ਯੋਗ ਪ੍ਰਚਾਰਕ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਉਹਨਾਂ ਨੇ ਯੋਗਾ ਦੁਆਰਾ ਵੱਖ ਵੱਖ ਤਰਾਂ ਦੀਆਂ ਭਿਆਨਕ ਬਿਮਾਰੀਆਂ ਜਿਵੇਂ ਜੋੜਾਂ ਦਾ ਦਰਦ, ਹਾਈ ਬਲੱਡ ਪ੍ਰੈਸ਼ਰ, ਗੋਡਿਆਂ, ਪੋਲੀਓ ਅਤੇ ਦਿਲ ਦੇ ਰੋਗਾਂ ਤੋਂ ਕਿਵੇਂ ਬੱਚਿਆ ਜਾ ਸਕਦਾ ਹੈ ਬਾਰੇ ਜਾਣਕਾਰੀ ਦਿੱਤੀ। ਗੁਰਨਾਮ ਸਿੰਘ ਸਕੱਤਰ ਜਿਲਾ ਯੋਗ ਐਸੋਸੀਏਸ਼ਨ ਆਪਣੀ ਟੀਮ ਅਤੇ ਯੋਗ ਪ੍ਰਚਾਰਕਾਂ ਸਮੇਤ ਸ਼ਾਮਿਲ ਹੋਏ। ਇਸ ਕੈਂਪ ਵਿੱਚ ਮੁੱਖ ਮੰਤਰੀ ਯੋਗਸ਼ਾਲਾ ਦੇ ਯੋਗ ਪ੍ਰਚਾਰਕਾਂ ਅਤੇ ਯੋਗ ਸਾਧਕਾਂ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ। ਸ੍ਰੀ ਦੇਵ ਰਾਜ ਖੁਲਰ ਗਰੁੱਪ ਪ੍ਰਧਾਨ ਨੇ ਦੱਸਿਆ ਕਿ ਕੈਂਪ ਦੇ ਤੀਸਰੇ ਤੇ ਆਖਰੀ ਦਿਨ ਸਰਦਾਰ ਭੁਪਿੰਦਰ ਸਿੰਘ ਸਿੱਧੂ ਐਸਐਸਪੀ ਫਿਰੋਜ਼ਪੁਰ ਬਤੌਰ ਮੁੱਖ ਮਹਿਮਾਨ ਪਹੁੰਚ ਰਹੇ ਹਨ। ਇਹਨਾਂ ਤੋਂ ਇਲਾਵਾ ਡਾਕਟਰ ਅਨਿਲ ਬਾਗੀ ਸੀਈਓ ਬਾਗੀ ਹਸਪਤਾਲ, ਬਾਗੀ ਸੁਪਰ ਸਪੈਸ਼ਲਿਟੀ ਫਿਰੋਜਪੁਰ ਅਤੇ ਡਾਕਟਰ ਅਨਿਰੁੱਧ ਗੁਪਤਾ ਸੀਈਓ ਡੀਸੀ ਮਾਡਲ ਗਰੁੱਪ ਆਫ ਸਕੂਲ ਅਤੇ ਨੈਸ਼ਨਲ ਪ੍ਰਧਾਨ ਯੋਗਾ ਐਸੋਸੀਏਸ਼ਨ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚ ਰਹੇ ਹਨ। ਕੈਂਪ ਦੇ ਦੂਸਰੇ ਦਿਨ ਲਗਭਗ 185 ਯੋਗ ਸਾਧਕਾਂ ਨੇ ਹਿੱਸਾ ਲਿਆ। ਪ੍ਰੋਗਰਾਮ ਦੇ ਆਖਰ ਵਿੱਚ ਅਮਰਜੀਤ ਸਿੰਘ ਭੋਂਗਲ, ਸ੍ਰੀ ਦੇਵ ਰਾਜ ਖੁੱਲਰ, ਡਾਕਟਰ ਸੁਰਿੰਦਰ ਕਪੂਰ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰਦੇਵ ਸਿੰਘ ਜੋਸਨ ਪ੍ਰੋਜੈਕਟ ਚੇਅਰਮੈਨ ਵੱਲੋਂ ਹਾ ਹਾ ਬੀ ਹੈਪੀ ਗਰੁੱਪ ਦੀ ਪੂਰੀ ਟੀਮ ਅਤੇ ਆਏ ਹੋਏ ਮੈਂਬਰਾਂ ਦਾ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਦਿੱਤੇ ਗਏ ਸਹਿਯੋਗ ਸਬੰਧੀ ਧੰਨਵਾਦ ਕੀਤਾ ਗਿਆ।