Uncategorized

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਜੈਨਸਿਸ ਅਮਨਦੀਪ ਹਸਪਤਾਲ, ਫਿਰੋਜਪੁਰ ਅਤੇ ਬਾਰ ਐਸੋਸੀਏਸ਼ਨ, ਫਿਰੋਜਪੁਰ ਦੇ ਸਹਿਯੋਗ ਨਾਲ ਜ਼ਿਲ੍ਹਾ ਕਚਹਿਰੀਆਂ, ਫਿਰੋਜਪੁਰ ਵਿੱਚ ਮੈਡੀਕਲ ਕੈਂਪ ਦਾ ਕੀਤਾ ਗਿਆ ਆਯੋਜਨ

(ਪੰਜਾਬ)ਫਿਰੋਜ਼ਪੁਰ 02 ਅਗਸਤ, 2025 {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਸ੍ਰੀ ਸੁਮੀਤ ਮਲਹੋਤਰਾ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਜੀ ਦੀ ਅਗਵਾਈ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਜੈਨਸਿਸ ਅਮਨਦੀਪ ਮਲਟੀ-ਸਪੈਸ਼ਲਿਸਟ ਹਸਪਤਾਲ, ਫਿਰੋਜਪੁਰ ਅਤੇ ਬਾਰ ਐਸੋਸੀਏਸ਼ਨ, ਫਿਰੋਜਪੁਰ ਦੇ ਸਹਿਯੋਗ ਨਾਲ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੈਡਕੀਲ ਕੈਂਪ ਦੀ ਸ਼ੁਰੂਆਤ ਸ੍ਰੀ ਸੁਮੀਤ ਮਲਹੋਤਰਾ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ, ਫਿਰੋਜਪੁਰ ਵੱਲੋਂ ਰੀਬਨ ਕੱਟ ਕੇ ਕੀਤੀ ਗਈ। ਇਸ ਮੋਕੇ ਤੇ ਮਿਸ ਅਨੁਰਾਧਾ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ, ਸ੍ਰੀ ਲਵਜੀਤ ਪਾਲ ਸਿੰਘ ਟੁਰਨਾ, ਪ੍ਰਧਾਨ, ਜ਼ਿਲ੍ਹਾ ਬਾਰ ਐਸੋਸੀਏਸ਼ਨ, ਫਿਰੋਜਪਰ, ਨੀਲ ਰਤਨ ਸ਼ਰਮਾ ਜਨਰਲ ਸੈਕਟਰੀ ,ਸ੍ਰੀ ਅਬਸ਼ੇਕ ਅਰੋੜਾ, ਡਾਇਰੈਕਟਰ, ਜੈਨਸਿਸ ਅਮਨਦੀਪ ਹਸਪਤਾਲ, ਫਿਰੋਜਪੁਰ ਅਤੇ ਹੋਰ ਬਾਰ ਮੈਂਬਰ ਮੋਜੂਦ ਸਨ। ਇਸ ਕੈਂਪ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਸ ਮੈਡੀਕਲ ਕੈਂਪ ਵਿੱਚ ਬਲੱਡ ਪ੍ਰੈਸ਼ਰ, ਸ਼ੂਗਰ, ਈ.ਸੀ.ਜੀ, ਦੰਦਾਂ, ਅੱਖਾਂ, ਕੰਨ, ਨੱਕ, ਥਾਇਰਾਇਡ, ਪੇਟ ਅਤੇ ਲੀਵਰ, ਸਰਵਾਈਕਲ, ਫਿਜ਼ੀਓਥੈਰੇਪਿਸਟ, ਆਰਥੋ, ਕਾਰਡੀਓਲੋਜਿਸਟ ਆਦਿ ਦੇ ਸਪੈਸ਼ਲਿਸਟ ਡਾਕਟਰਾਂ ਵੱਲੋਂ ਚੈੱਕ-ਅੱਪ ਕੀਤਾ ਗਿਆ। ਇਸ ਦੇ ਨਾਲ ਹੀ ਲੀਵਰ ਟੈਸਟ, ਹੱਡੀਆਂ ਦਾ ਡੈਨਸਿਟੀ ਟੈਸਟ ਅਤੇ ਹੋਰ ਬਲੱਡ ਟੈਸਟ ਵੀ ਮੁਫਤ ਕੀਤੇ ਗਏ ਅਤੇ ਮੁਫਤ ਦਵਾਈਆਂ ਵੀ ਪ੍ਰਦਾਨ ਕੀਤੀਆਂ ਗਈਆਂ।

Related Articles

Leave a Reply

Your email address will not be published. Required fields are marked *

Back to top button
plz call me jitendra patel