ਜ਼ਿਲ੍ਹੇ ਦੇ 2 ਸਰਕਾਰੀ ਸਕੂਲਾਂ ਵਿੱਚ ਸ਼ੁਰੂ ਹੋਵੇਗੀ “ ਬਿਜਨੈੱਸ ਬਲਾਸਟਰ ਯੰਗ ਇੰਟਰਪ੍ਰਿਨਿਓਰ ਸਕੀਮ” ਦਿੱਲੀ ਦਾ ਸਿੱਖਿਆ ਮਾਡਲ ਲਾਗੂ ਕਰਨ ਦੀ ਸ਼ੁਰੂਆਤ, ਸਕੂਲ ਪੱਧਰ ਤੋਂ ਬਿਜਨੈੱਸ ਵੀ ਕਰਣਗੇ ਵਿਦਿਆਰਥੀ

ਜ਼ਿਲ੍ਹੇ ਦੇ 2 ਸਰਕਾਰੀ ਸਕੂਲਾਂ ਵਿੱਚ ਸ਼ੁਰੂ ਹੋਵੇਗੀ “ ਬਿਜਨੈੱਸ ਬਲਾਸਟਰ ਯੰਗ ਇੰਟਰਪ੍ਰਿਨਿਓਰ ਸਕੀਮ” ਦਿੱਲੀ ਦਾ ਸਿੱਖਿਆ ਮਾਡਲ ਲਾਗੂ ਕਰਨ ਦੀ ਸ਼ੁਰੂਆਤ, ਸਕੂਲ ਪੱਧਰ ਤੋਂ ਬਿਜਨੈੱਸ ਵੀ ਕਰਣਗੇ ਵਿਦਿਆਰਥੀ

ਫਿਰੋਜ਼ਪੁਰ 07 ਨਵੰਬਰ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ} :=

ਅਗਲੇ ਸਾਲ ਤੋਂ ਸਾਰੇ ਸਕੂਲਾਂ ਵਿੱਚ 11ਵੀ ਦੇ ਵਿਦਿਆਰਥੀਆਂ ਲਈ ਪ੍ਰੋਜੈਕਟ ਸ਼ੁਰੂ ਕਰਣ ਦੀ ਯੋਜਨਾ
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਤੋਂ ਬਾਅਦ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਦਿੱਲੀ ਦਾ ਸਿੱਖਿਆ ਮਾਡਲ ਲਾਗੂ ਕਰਣ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਲੜੀ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਿਸ “ ਬਿਜਨੈੱਸ ਬਲਾਸਟਰ ਯੰਗ ਇੰਟਰਪ੍ਰਿਨਿਓਰ ਸਕੀਮ” ਨੂੰ ਲਾਂਚ ਕੀਤਾ ਹੈ , ਉਸ ਵਿੱਚ ਫਿਰੋਜਪੁਰ ਜ਼ਿਲ੍ਹੇ ਦੇ ਦੋ ਸਰਕਾਰੀ ਸਕੂਲਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਲਾ ਵਾਲਾ ਖਾਸ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਜੇ ਕੇ ਉਤਾੜ ਨੂੰ ਚੁਣਿਆ ਗਿਆ ਹੈ , ਜਿਸ ਨਾਲ 11ਵੀਂ ਦੇ ਵਿਦਿਆਰਥੀਆਂ ਨੂੰ ਪਹਿਲੇ ਪੜਾਅ ਤੋਂ ਹੀ ਸਰਕਾਰ ਦੇ ਇਸ ਪ੍ਰਜੈਕਟ ਤੋਂ ਸਿੱਖਣ ਦਾ ਫ਼ਾਇਦਾ ਮਿਲਣਾ ਸ਼ੁਰੂ ਹੋਵੇਗਾ ।
ਇਸ ਸਕੀਮ ਦੇ ਸਟੇਟ ਨੋਡਲ ਅਫਸਰ ਸਹਾਇਕ ਡਾਇਰੈਕਟਰ ਜੋਤੀ ਸੋਨੀ ਨੇ ਦੱਸਿਆ ਕਿ ਵਿਦਿਆਰਥੀਆ ਦੀਆਂ ਵਪਾਰਕ ਉੱਦਮੀ ਬਨਣ ਦੀਆਂ ਇੱਛਾਵਾਂ ਨੂੰ ਵਿਵਾਹਰਕ ਰੂਪ ਦੇਣ ਲਈ ਸਰਕਾਰ ਵੱਲੋਂ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ । ਪਹਿਲੇ ਪੜਾਅ ਵਿੱਚ 31 ਮਾਰਚ 2023 ਤੱਕ ਸੂਬੇ ਦੇ 9 ਜ਼ਿਲ੍ਹਿਆਂ ਦੇ 31 ਸਰਕਾਰੀ ਸਕੂਲਾਂ ਵਿੱਚ ਇਸਨੂੰ ਪਾਇਲਟ ਪ੍ਰੋਜੈਕਟ ਵਜੋਂ ਚਲਾਇਆ ਜਾਵੇਗਾ ਅਤੇ ਅਗਲੇ ਸੈਸ਼ਨ ਤੋਂ ਇਸਨੂੰ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਇਸਨੂੰ ਚਲਾਇਆ ਜਾਵੇਗਾ ।
ਜ਼ਿਲ੍ਹਾ ਸਿੱਖਿਆ ਅਫਸਰ ਚਮਕੌਰ ਸਿੰਘ ਸਰਾਂ ਅਤੇ ਡਿਪਟੀ ਡੀਈਓ ਕੋਮਲ ਅਰੋੜਾ ਨੇ ਦੱਸਿਆ ਕਿ ਪੰਜਾਬ ਵਿੱਚ ਵੀ ਇਹ ਪ੍ਰੋਜੈਕਟ ਬੈਗਲੂਰੂ ਦੀ ਉਦਯਮ ਫਾਉਡੇਸ਼ਨ ਨਾਲ ਮਿਲਕੇ ਚਲਾਇਆ ਗਿਆ ਹੈ ਅਤੇ ਫਾੳੇਡੇਸ਼ਨ ਵੱਲੋਂ ਲਗਾਈ ਗਈ ਸਪੇਸ਼ਲ ਟ੍ਰੇਨਿੰਗ ਦਾ ਜਿੱਥੇ ਡਿਪਟੀ ਡੀਈਓ ਖੁਦ ਹਿੱਸਾ ਰਹੇ , ਉੱਥੇ ਜ਼ਿਲ੍ਹੇ ਦੇ ਚੁਣੇ ਦੋਵੇਂ ਸਕੂਲਾਂ ਦੇ ਪ੍ਰਿੰਸੀਪਲ ਸੰਜੀਵ ਟੰਡਨ ਪ੍ਰਿੰਸੀਪਲ ਪ੍ਰੇਮ ਕੁਮਾਰ , ਨਾਲ ਨਾਲ ਸਕੂਲਾਂ ਦੇ ਪੰਜ ਪੰਜ ਲੈਕਚਰਾਰਾਂ ਨੇ ਵੀ ਇਹ ਟੇ੍ਰਨਿੰਗ ਲਗਾਈ ਅਤੇ ਇਸ ਪ੍ਰੋਜੈਕਟ ਨੂੰ ਸੱਚਾਰੂ ਰੂਪ ਵਿੱਚ ਚਲਾਉਣ ਲਈ ਜ਼ਿਲ੍ਹਾ ਪੱਧਰ ਤੇ ਵੀ ਨੋਡਲ ਅਫਸਰ ਲੱਗਾਇਆ ਜਾਵੇਗਾ ।
ਉਪ ਜ਼ਿਲ੍ਹਾ ਸਿੱਖਿਆ ਅਫਸਰ ਕੋਮਲ ਅਰੋੜਾ ਨੇ ਦੱਸਿਆ ਕਿ ਇਸ ਸਕੀਮ ਦੇ ਤਹਿਤ ਪਹਿਲਾ ਵਿਦਿਆਰਥੀਆਂ ਤੋਂ ਬਿਜਨੈੱਸ ਪ੍ਰੋਪਜਲ ਲਏ ਜਾਣਗੇ , ਫਿਰ ਉਹਨਾਂ ਵਪਾਰਕ ਪ੍ਰਸਤਾਵਾਂ ਨੂੰ ਸਥਾਪਿਤ ਉਦਯੋਗਪੱਤੀਆ ਨਾਲ ਵਿਚਾਰਿਆ ਜਾਵੇਗਾ ਅਤੇ ਜੋ ਬਿਜਨੈੱਸ ਪ੍ਰੋਪਜਲ ਉੱਚਿਤ ਪਾਏ ਗਏ , ਉਹਨਾਂ ਪ੍ਰੋਪਜਲਾ ਲਈ 8 ਵਿਦਿਆਰਥੀਆਂ ਦਾ ਇੱਕ ਮਿਕਸ ਗਰੁੱਪ ਬਣਾ ਕੇ ਉਹਨਾਂ ਨੂੰ ਪੂਰਾ ਮਾਰਗਦਰਸ਼ਨ ਦਿੰਦੇ ਹੋਏ ਗਰੁਪ ਦੇ ਹਰ ਮੈਂਬਰ ਨੂੰ ਵਿੱਤੀ ਮਦਦ ਦਿੱਤੀ ਜਾਵੇਗੀ , ਜੋ ਇਸ ਪੈਸੇ ਨੂੰ ਆਪਣੇ ਬਿਜਨੈੱਸ ਪ੍ਰੋਪਜਲ ਸਫਲ ਬਣਾਉਣ ਲਈ ਲਗਾਉਣਗੇ ।ਸ਼ਹੀਦ ਸੁਖਵਿੰਦਰ ਸਿੰਘ ਸੈਕੰਡਰੀ ਸਕੂਲ ਦੇ ਕਾਮਰਸ ਲ਼ੈਕਚਰਾਰ ਦੀਪਕ ਸ਼ਰਮਾ, ਮਨੋਜ ਗੁਪਤਾ , ਆਦਰਸ਼ ਪਾਲ ਸਿੰਘ , ਹਰੀਸ਼ ਕੁਮਾਰ ਹੋਰਾਂ ਨੇ ਫ਼ਿਰੋਜ਼ਪੁਰ ਜਿਲੇ ਦੀ ਅਗਵਾਈ ਕੀਤੀ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

<em>रोटरी क्लब रॉयल फिरोजपुर की ओर से स्वतंत्रता सेनानी श्री जवाहरलाल जी को किया सम्मानित</em>

Mon Nov 7 , 2022
रोटरी क्लब रॉयल फिरोजपुर की ओर से स्वतंत्रता सेनानी श्री जवाहरलाल जी को किया सम्मानित फिरोजपुर 07 नवंबर [कैलाश शर्मा जिला विशेष संवाददाता]:= रोटरी क्लब रॉयल फिरोजपुर की ओर से स्वतंत्रता सेनानी श्री जवाहरलाल जी को उनके 94वें जन्म दिवस पर विशेष प्रोग्राम में स्मृति चिन्ह भेंट कर एवं डबल […]

You May Like

Breaking News

advertisement