“ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ” ਨੂੰ ਮੁੱਖ ਰੱਖਦੇ ਹੋਏ ਸਰਹੱਦੀ ਲੋਕ ਸੇਵਾ ਸੰਮਤੀ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਹਰ ਘਰ ਤਿਰੰਗਾ ਲਹਿਰਾਉਣ ਦੇ ਮਕਸਦ ਨਾਲ 200 ਦੇ ਕਰੀਬ ਤਿਰੰਗੇ ਵੰਡੇ ਗਏ

ਫ਼ਿਰੋਜ਼ਪੁਰ 06 ਅਗਸਤ {ਕੈਲਾਸ਼ ਸ਼ਰਮਾ ਜ਼ਿਲਾ ਵਿਸ਼ੇਸ਼ ਸੰਵਾਦਦਾਤਾ}:=

ਅਜਾਦੀ ਦੇ 75ਵੇੰ ਮਹਾਂਉਤਸਵ ਨੂੰ ਮੁੱਖ ਰੱਖਦੇ ਹੋਏ ਸਰਹੱਦੀ ਲੋਕ ਸੇਵਾ ਸਮਿਤੀ ਜਿਲ੍ਹਾ ਫਿਰੋਜਪੁਰ ਵਲੋਂ ਹਰ ਘਰ ਤਿਰੰਗਾ ਮੁਹਿੰਮ ਨੂੰ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੁਹਿੰਮ ਨੂੰ ਮੁੱਖ ਰੱਖਦੇ ਹੋਏ ਸਰਹੱਦੀ ਲੋਕ ਸੇਵਾ ਸਮਿਤੀ ਪੰਜਾਬ ਦੇ ਉਪ ਪ੍ਰਧਾਨ ਸ਼੍ਰੀ ਧਰਮਪਾਲ ਬਾਂਸਲ (ਚੈਅਰਮੈਨ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਅਤੇ ਹਾਰਮਨੀ ਆਯੂਰਵੈਦਿਕ ਕਾਲਜ ਫਿਰੋਜਪੁਰ ) ਜਿਲ੍ਹਾਂ ਪ੍ਰਧਾਨ ਕਮਲ ਕਾਲੀਆਂ ਵਲੋਂ ਮੁਹਿੰਮ ਦੀ ਅਗਵਾਈ ਕੀਤੀ ਗਈ। ਜਿਸ ਅਧੀਨ ਘਰ-ਘਰ (ਲਗਭਗ 200 ਦੇ ਕਰੀਬ ) ਤਿਰੰਗੇ ਵੰਡੇ ਗਏ। ਦੇਸ਼ ਨੂੰ ਅਜਾਦ ਹੋਇਆ 75 ਸਾਲ ਬੀਤ ਗਏ ਹਨ। ਤਰਿੰਗਾ ਸਾਡਾ ਰਾਸ਼ਟਰੀ ਝੰਡਾ ਹੈ। ਇਸ ਦਾ ਦਿਲੋਂ ਸਨਮਾਨ ਕਰਨਾ ਚਾਹੀਦਾ ਹੈ। ਤਿਰੰਗਾ ਆਜਾਦੀ ਦਾ ਪ੍ਰਤੀਕ ਹੈ। ਇਸ ਮੁਹਿੰਮ ਦਾ ਮਹੱਤਵ ਲੋਕਾਂ ਦੇ ਦਿਲਾਂ ਅੰਦਰ ਅਜਾਦੀ ਦੀ ਜਾਗਰੂਕਤਾ ਨੂੰ ਬਣਾਈ ਰੱਖਣਾ ਹੈ ਇਹ ਮੁਹਿੰਮ 2 ਅਗਸਤ ਤੋਂ ਸ਼ੁਰੂ ਕੀਤੀ ਗਈ ਹੈ। ਇਹ ਮੁਹਿੰਮ ” ਅਜਾਦੀ ਦਾ ਅੰਮ੍ਰਿਤ ਮਹਾਉਸਤਵ ” ਦਾ ਹਿੱਸਾ ਹੈ। ਜਿਸ ਵਿੱਚ ਲੋਕਾਂ ਅੰਦਰ ਰਾਸ਼ਟਰੀ ਝੰਡੇ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾਵੇ। ਤਿਰੰਗਾ ਰਾਸ਼ਟਰ ਨਿਰਮਾਣ ਪ੍ਰਤੀ ਸਾਡੀ ਵਚਨਬੱਧਤਾ ਦਾ ਪ੍ਰਤੀਕ ਬਣ ਜਾਂਦਾ ਹੈ। ਝੰਡਾ ਸਿਰਫ ਭਵਿੱਖ ਲਈ ਇੱਕ ਦ੍ਰਿਸ਼ਟੀਕੋਣ ਨਹੀ ਹੈ। ਸਗੋਂ ਭਾਰਤ ਦੇ ਅਮੀਰ ਅਤੇ ਸ਼ਾਨਦਾਰ ਅਤੀਤ ਦੀਆਂ ਕਦਰਾਂ-ਕੀਮਤਾਂ ਨੂੰ ਦਰਸਾਉਂਦਾ ਹੈ। ਤਿਰੰਗਾ ਸਾਰੇ ਭਾਰਤ ਵਾਸੀਆ ਦੀ ਸ਼ਾਨ ਦਾ ਪ੍ਰਤੀਕ ਹੈ। ਸਾਡੇ ਸਾਰੇ ਭਾਰਤ ਵਾਸੀਆਂ ਵਾਸਤੇ ਅਜਾਦੀ ਦਿਵਸ ਇਕ ਗੌਰਵ ਮਈ ਦਿਨ ਹੈ। ਸਾਨੂੰ ਸਾਰੇ ਭਾਰਤ ਵਾਸੀਆ ਨੂੰ ਤਿਰੰਗੇ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੁਹਿੰਮ ਵਿੱਚ ਮੁੱਖ ਤੌਰ ਤੇ ਸ਼੍ਰੀ ਮਨੋਜ ਜੀ (ਸਗੰਠਨ ਮੰਤਰੀ ਹਿਮਾਚਲ ਪ੍ਰਦੇਸ਼, ਪੰਜਾਬ, ਲੱਦਾਖ,ਜੰਮੂ ਅਤੇ ਕਸ਼ਮੀਰ ) ਡਿਪਟੀ ਕਮਾਂਡੈਂਟ ਗੁਰਪ੍ਰੀਤ ਸਿੰਘ ਗਿੱਲ (BSF), ਵਿੱਕੀ ਨਾਰੰਗ (HDF ਬੈਂਕ ਮਨੇਜਰ) ਤਰਲੋਚਨ ਚੋਪੜਾ, ਅਮਨ ਪ੍ਰੈਸ ਅਤੇ ਪ੍ਰਟਿੰਗ, ਜੇ ਐਸ ਕੁਮਾਰ, ਹਰਜਿੰਦਰ ਸਿੰਘ, ਪ੍ਰਮਿੰਦਰ ਸਿੰਘ ਥਿੰਦ, ਬੋਬੀ ਖੁਰਾਣਾ,ਸ਼ੰਮੀ ਸ਼ਰਮਾ, ਪ੍ਰਵੀਨ ਤਲਵਾੜ, ਸ਼ਿਵ ਰਾਮ, ਸੰਜੀਵ ਗੁਪਤਾ,ਬਲਵਿੰਦਰ ਸਿੰਘ ਸਰਪੰਚ ( ਪੱਪੂ ਕੋਤਵਾਲ) ਅਦਿ ਸ਼ਾਮਿਲ ਹੋਏ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

श्री जयराम आश्रम दिल्ली में शुरू हुआ श्री बांके बिहारी जी एवं श्री खाटू श्याम जी मूर्ति प्राण-प्रतिष्ठा का कार्यक्रम

Sat Aug 6 , 2022
श्री जयराम आश्रम दिल्ली में शुरू हुआ श्री बांके बिहारी जी एवं श्री खाटू श्याम जी मूर्ति प्राण-प्रतिष्ठा का कार्यक्रम। हरियाणा संपादक – वैद्य पण्डित प्रमोद कौशिक।दूरभाष – 9416191877 दिल्ली, 6 अगस्त : देश के विभिन्न राज्यों में स्वास्थ्य, शिक्षा, योग, गौ संरक्षण, संस्कृत भाषा एवं भारतीय संस्कारों के क्षेत्र […]

You May Like

advertisement