ਆਜ਼ਾਦੀ ਦੇ 75 ਵਰ੍ਹਿਆਂ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਬਾਜੀਦਪੁਰ ਅੱਵਲ

ਆਜ਼ਾਦੀ ਦੇ 75 ਵਰ੍ਹਿਆਂ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਬਾਜੀਦਪੁਰ ਅੱਵਲ

ਫਿਰੋਜਪੁਰ 09 ਅਗਸਤ [ਕੈਲਾਸ਼ ਸ਼ਰਮਾ ਜ਼ਿਲਾ ਵਿਸ਼ੇਸ਼ ਸੰਵਾਦਦਾਤਾ]:=

ਮਾਨਯੋਗ ਡਿਪਟੀ ਕਮਿਸ਼ਨਰ ਅੰਮ੍ਰਿਤ ਸਿੰਘ ਆਈਏਐਸ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਅੱ.ਸਿ) ਰਾਜੀਵ ਛਾਬੜਾ, ਡਿਪਟੀ ਡੀਈਓ ਡਾ.ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਜੀ ਦੀ ਅਗਵਾਈ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸਤੀਏ ਵਾਲਾ ਇੰਦਰਜੀਤ ਸਿੰਘ ਜੀ ਦੀ ਦੇਖ ਰੇਖ ਵਿੱਚ ਆਜ਼ਾਦੀ ਦੇ 75 ਵਰ੍ਹਿਆਂ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਮੁਕਾਬਲੇ ਅੱਜ ਸ:ਪ੍ਰ:ਸ ਨੂਰਪੂਰ ਸੇਠਾਂ ਵਿਖੇ ਕਰਵਾਏ ਗਏ। ਜਿਸ ਵਿੱਚ ਹਲਕਾ ਫਿਰੋਜਪੁਰ ਦਿਹਾਤੀ ਐਮਐਲਏ ਰਜਨੀਸ਼ ਦਹੀਆਂ ਜੀ ਮੁੱਖ ਮਹਿਮਾਨ ਜੀ ਵਜੋਂ ਪਹੁੰਚੇ। ਸੈਂਟਰ ਹੈੱਡ ਟੀਚਰ ਨਵਦੀਪ ਕੁਮਾਰ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਬਾਜੀਦਪੁਰ ਨੇ ਸਫਲਤਾ ਦੇ ਝੰਡੇ ਗੰਢੇ ਹਨ। ਸਕੂਲ ਦੇ ਹੈੱਡ ਟੀਚਰ ਦਲਜੀਤ ਕੌਰ ਦੀ ਦੇਖ ਰੇਖ ਵਿੱਚ ਗਾਈਡ ਅਧਿਆਪਕਾਂ ਆਨੰਦਪ੍ਰੀਤ ਕੌਰ ਅਤੇ ਨੇਹਾ ਢੀਂਗਰਾਂ ਦੁਆਰਾ ਤਿਆਰ ਕੀਤੇ ਵਿਦਿਆਰਥੀਆਂ ਵਿੱਚੋਂ ਸਮਰਿਧੀ ਸ਼ਰਮਾ ਨੇ ਕਵਿਤਾ ਗਾਇਨ ਮੁਕਾਬਲੇ ਵਿੱਚੋਂ ਜ਼ਿਲ੍ਹੇ ਭਰ ਵਿੱਚੋਂ ਪਹਿਲਾ ਸਥਾਨ, ਪੇਂਟਿੰਗ ਮੁਕਾਬਲੇ ਵਿੱਚੋਂ ਪ੍ਰਿੰਸ ਨੇ ਜ਼ਿਲ੍ਹੇ ਚ ਪਹਿਲਾ ਸਥਾਨ ਅਤੇ ਪਰਵਿੰਦਰ ਕੌਰ ਨੇ ਭਾਸ਼ਣ ਮੁਕਾਬਲੇ ਵਿੱਚੋਂ ਜ਼ਿਲ੍ਹੇ ਚ ਪਹਿਲਾ ਸਥਾਨ ਪ੍ਰਾਪਤ ਕੀਤਾ।

ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥੀਆਂ ਅਤੇ ਗਾਈਡ ਅਧਿਆਪਕਾਂ ਨੂੰ ਸੈਂਟਰ ਹੈਡ ਟੀਚਰ ਨਵਦੀਪ ਕੁਮਾਰ ਜ਼ਿਲ੍ਹਾ ਪੱਧਰੀ ਸਹਿ ਵਿੱਦਿਅਕ ,(ਕਲੱਸਟਰ ਮੱਲਵਾਲ ਕਦੀਮ) ਵੱਲੋ ਸਨਮਾਨਿਤ ਕੀਤਾ ਗਿਆ , ਉਹਨਾਂ ਵੱਲੋ ਵੱਲੋਂ ਅੱਜ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ। ਉਨ੍ਹਾਂ ਵੱਲੋਂ ਹਰ ਇੱਕ ਬੱਚੇ ਨੂੰ ਪੰਜ ਪੰਜ ਸੌ ਰੁਪਏ ਅਤੇ ਗਿਫ਼ਟ ਦਿੱਤਾ ਗਿਆ। ਬੱਚਿਆਂ ਦਾ ਹੌਂਸਲਾ ਅਫਜ਼ਾਈ ਕੀਤੀ ਗਈ। ਉਨ੍ਹਾਂ ਵੱਲੋਂ ਬੱਚਿਆਂ ਨੂੰ ਹੋਰ ਵੱਧ ਅੱਗੇ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਗਿਆ। ਸੈਂਟਰ ਹੈਡ ਟੀਚਰ ਨਵਦੀਪ ਕੁਮਾਰ ਵੱਲੋਂ ਬੱਚਿਆਂ ਨੂੰ ਤਿਆਰੀ ਕਰਵਾਉਣ ਵਾਲੇ ਗਾਈਡ ਅਧਿਆਪਕ ਆਨੰਦ ਪ੍ਰੀਤ ਕੌਰ ਅਤੇ ਨੇਹਾ ਧੀਂਗੜਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਤੋਂ ਉਮੀਦ ਜਤਾਈ ਕਿ ਉਹ ਭਵਿੱਖ ਵਿਚ ਵੀ ਇਸੇ ਤਰਾਂ ਬੱਚਿਆਂ ਨੂੰ ਹੋਰ ਮਿਹਨਤ ਕਰਵਾਉਂਦੇ ਰਹਿਣਗੇ।

ਇਸ ਮੌਕੇ ਮੈਡਮ ਦਲਜੀਤ ਕੌਰ ਹੈੱਡ ਟੀਚਰ ਸਕੂਲ ਬਾਜੀਦਪੁਰ, ਅਨੁਰਾਧਾ ਮੈਡਮ,ਮਮਤਾ ਸ਼ਰਮਾ, ਵਿਜੇ ਲਕਸ਼ਮੀ ਮੈਡਮ, ਰਿੰਪਲ ਕੁਮਾਰੀ ਮੌਜੂਦ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

मध्यप्रदेश: मोहर्रम के पर्व शबे ए शहादत पर मातमी धुनों के साथ शहर के ताजियों ने महाराज बाड़े के जीवाजी चौक पर सोमवार की देर रात तक गश्त

Tue Aug 9 , 2022
मोहर्रम के पर्व शबे ए शहादत पर मातमी धुनों के साथ शहर के ताजियों ने महाराज बाड़े के जीवाजी चौक पर सोमवार की देर रात तक गश्त किया शब ए शहादत के लिए महाराज बाड़े पर बड़ी संख्या में तवरूख बांटने के लिए छबीले लगाई गई इस अवसर पर शहर […]

You May Like

advertisement