ਸ਼ੰਕਰਾ ਆਈ ਹਸਪਤਾਲ ਲੁਧਿਆਣਾ ਤੋਂ ਸਫਲ ਆਪ੍ਰੇਸ਼ਨ ਕਰਵਾ ਵਾਪਸ ਪਰਤੇ 75 ਮਰੀਜ਼

ਸ਼ੰਕਰਾ ਆਈ ਹਸਪਤਾਲ ਲੁਧਿਆਣਾ ਤੋਂ ਸਫਲ ਆਪ੍ਰੇਸ਼ਨ ਕਰਵਾ ਵਾਪਸ ਪਰਤੇ 75 ਮਰੀਜ਼

ਫਿਰੋਜ਼ਪੁਰ 25 ਫਰਵਰੀ 2023 [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:=

ਸਰਹੱਦੀ ਖੇਤਰ ਦੇ ਲੋੜਵੰਦ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਅਤੇ ਦਾਖਾਂ ਈਸੇਵਾਲ ਵੈਲਫੇਅਰ ਟਰੱਸਟ ਟਰਾਂਟੋ (ਕਨੇਡਾ) ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵਿਚ, ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਨੈਸ਼ਨਲ ਅਵਾਰਡੀ ਅਤੇ ਸਮੂਹ ਸਟਾਫ ਦੀ ਅਗਵਾਈ ਵਿੱਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਮੈਮੋਰੀਅਲ ਸੁਸਾਇਟੀ ਦੇ ਸਹਿਯੋਗ ਨਾਲ ਲਗਾਏ ਅੱਖਾਂ ਦੇ ਆਪ੍ਰੇਸ਼ਨ ਦੇ ਵਿਸ਼ਾਲ ਕੈਂਪ ਵਿੱਚ 75 ਮਰੀਜ਼ਾਂ ਨੂੰ ਅਪਰੇਸ਼ਨ ਕਰਵਾਉਣ ਲਈ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਵਿਖੇ ਬੱਸਾਂ ਰਾਹੀਂ ਭੇਜਿਆ ਗਿਆ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਂਪ ਇੰਚਾਰਜ ਵਿਸ਼ਾਲ ਗੁਪਤਾ ਨੇ ਦੱਸਿਆ ਕਿ ਮਰੀਜ਼ਾਂ ਦੇ ਤਿੰਨ ਦਿਨ ਉੱਥੇ ਰਹਿਣ ਉਪਰੰਤ ਕੱਲ ਸ਼ਾਮ ਨੂੰ ਉਹ ਸਫ਼ਲ ਅਪਰੇਸ਼ਨ ਕਰਵਾਉਣ ਉਪਰੰਤ ਵਾਪਸ ਪਰਤ ਆਏ ਹਨ।
ਆਪ੍ਰੇਸ਼ਨ ਕਰਵਾਕੇ ਵਾਪਸ ਪਰਤੇ ਮਹਿੰਦਰ ਸਿੰਘ, ਜਗਤਾਰ ਕੌਰ,ਮਹੀਦੋ ਬਾਈ ਅਤੇ ਦਲੀਪ ਸਿੰਘ ਨੇ ਕੈਂਪ ਦੇ ਪ੍ਰਬੰਧ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪਿਛਲੇ ਤਿੰਨ ਦਿਨਾਂ ਵਿੱਚ ਹਰ ਲੋੜੀਂਦੀ ਮੱਦਦ, ਪਿਆਰ ਸਤਿਕਾਰ ਅਤੇ ਸਹਿਯੋਗ ਮਿਲਿਆ ਹੈ, ਜਿਸ ਲਈ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ।
ਸ਼ੰਕਰਾ ਹਸਪਤਾਲ ਵਿਚ ਵੈਲਫੇਅਰ ਟਰੱਸਟ ਦੇ ਅਹੁਦੇਦਾਰਾਂ ਡਾ.ਪਰਮਿੰਦਰ ਸਿੰਘ ਸੇਖੋਂ, ਬਲਵਿੰਦਰ ਸਿੰਘ ਭੱਠਲ ਅਤੇ ਅਮਰੀਕ ਸਿੰਘ ਸੇਖੋਂ ਕਨੇਡਾ ਨੇ ਕੈਂਪ ਦੋਰਾਨ ਹਰ ਸੰਭਵ ਮਦਦ ਕੀਤੀ।
ਅਪਰੇਸ਼ਨ ਕਰਵਾਉਣ ਉਪਰੰਤ ਵਾਪਸ ਪਰਤੇ ਮਰੀਜ਼ਾਂ ਦਾ ਗੱਟੀ ਰਾਜੋ ਕੇ ਸਕੂਲ ਪਹੁੰਚਣ ਤੇ , ਸਮੁੱਚੇ ਕੈਂਪ ਨੂੰ ਸਫ਼ਲ ਬਣਾਉਣ ਵਿਚ ਵਿਸ਼ੇਸ਼ ਸਹਿਯੋਗ ਦੇਣ ਵਾਲੇ ਸਟਾਫ ਮੈਂਬਰ ਵਿਸ਼ਾਲ ਗੁਪਤਾ, ਪ੍ਰਿਤਪਾਲ ਸਿੰਘ, ਸੰਦੀਪ ਕੁਮਾਰ, ਅਰੁਣ ਕੁਮਾਰ, ਮਨਦੀਪ ਸਿੰਘ ਅਤੇ ਦਵਿੰਦਰ ਕੁਮਾਰ ਨੇ ਸਵਾਗਤ ਕਰਦਿਆਂ ਉਨ੍ਹਾਂ ਨੂੰ ਘਰੋਂ ਘਰੀਂ ਪਹੁਚਾਉਣ ਦੀ ਸੇਵਾ ਵੀ ਨਿਭਾਈਂ।
ਡਾ. ਸਤਿੰਦਰ ਸਿੰਘ ਅਤੇ ਵਰਿੰਦਰ ਸਿੰਘ ਵੈਰੜ ਪ੍ਰਧਾਨ ਨੇ ਇਸ ਕੈਂਪ ਨੂੰ ਸਫਲ ਬਣਾਉਣ ਵਿਚ ਸਹਿਯੋਗ ਕਰਨ ਵਾਲੀਆਂ ਸਮੂਹ ਸਖਸ਼ੀਅਤਾਂ ਦਾ ਧੰਨਵਾਦ ਕੀਤਾ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

<em>अवैध तमंचा व कारतूस के साथ अभियुक्त गिरफ्तार</em>

Sat Feb 25 , 2023
थाना दीदारगंजअवैध तमंचा व कारतूस के साथ अभियुक्त गिरफ्तारदिनांक 25/02/2023 को प्रभारी निरीक्षक विजय प्रताप सिह मय हमराह को सूचना मिली कि एक व्यक्ति ग्राम महुवारा कला जाने वाले रास्ते पर इदगाह के पास खडा है जो किसी व्यक्ति के आने का इन्तजार कर रहा है। उसके पास नाजायज तमन्चा […]

You May Like

Breaking News

advertisement