ਹੜ੍ਹ ਪੀੜਤਾ ਲਈ ਰੋਟਰੀ ਕਲੱਬ ਵੱਲੋਂ ਨਿਹਾਲਾ ਕਿਲਚਾ ਵਿੱਚ ਲਗਾਇਆ ਮੁਫ਼ਤ ਮੈਡੀਕਲ ਕੈਂਪ
118 ਮਰੀਜ਼ਾਂ ਨੂੰ ਵੰਡੀਆਂ ਦਵਾਈਆਂ ਅਤੇ ਹੋਰ ਲੋੜੀਂਦਾ ਸਮਾਨ
ਫਿਰੋਜ਼ਪੁਰ 09 ਸਤੰਬਰ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=
ਹੜਾਂ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਸਤਲੁਜ ਦਰਿਆ ਦੇ ਕੰਢੇ ਸਥਿਤ ਪਿੰਡ ਨਿਹਾਲਾ ਕਿਲਚਾ , ਕਾਲੂ ਵਾਲਾ ਟਾਪੂ ਅਤੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਦੀਆਂ ਸਿਹਤ ਸਮੱਸਿਆਵਾਂ ਨੂੰ ਦੇਖਦੇ ਹੋਏ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਫਿਰੋਜਪੁਰ ਕੈਂਟ ਵੱਲੋਂ ਮੁਫ਼ਤ ਮੈਡੀਕਲ ਕੈਂਪ ਜਿਲਾ ਸਿਹਤ ਵਿਭਾਗ ਫਿਰੋਜਪੁਰ ਦੀ ਟੀਮ ਵੱਲੋ ਨਿਹਾਲਾ ਕਿਲਚਾ ਵਿਖੇ ਲਗਾਇਆ ਗਿਆ।
ਕੈਂਪ ਸਬੰਧੀ ਜਾਣਕਾਰੀ ਦਿੰਦਿਆ ਰੋਟਰੀ ਕਲੱਬ ਫਿਰੋਜਪੁਰ ਕੈਂਟ ਦੇ ਪ੍ਰਧਾਨ ਵਿੱਪੁਲ ਨਾਰੰਗ ਨੇ ਦੱਸਿਆ ਕਾਰਨ ਇਸ ਇਲਾਕੇ ਦੇ ਲੋਕਾਂ ਵਿੱਚ ਚਮੜੀ ਦੇ ਰੋਗ,ਸਾਹ ਅਤੇ ਅਲਰਜੀ ਬਿਮਾਰੀਆਂ ਦੇ 118 ਤੋਂ ਵੱਧ ਮਰੀਜ਼ਾਂ ਦਾ ਸਿਹਤ ਵਿਭਾਗ ਦੇ ਮਾਹਿਰ ਅਨਕੂੰਸ਼ ਭੰਡਾਰੀ , ਅਮਰਜੀਤ, ਔਨਟਿਊ, ਕਿਰਨ, ਰਾਜਵੰਤ ਕੌਰ ਦੀ ਟੀਮ ਅਤੇ ਸਥਾਨਕ ਸਰਕਾਰੀ ਡਿਸਪੈਂਸਰੀ ਦੇ ਸਟਾਫ ਹਰ ਗੁਰਸ਼ਰਨ ਸਿੰਘ ਸੀ ਅਫ਼ਸਰ ਅਤੇ ਸੱਤਪਾਲ ਸਿੰਘ ਹੈਲਥ ਵਰਕਰ ਵੱਲੋਂ ਚੈੱਕਅਪ ਕੀਤਾ ਗਿਆ ਅਤੇ 10 ਤੋਂ 15 ਦਿਨ ਦੀ ਮੁਫ਼ਤ ਦਵਾਈ, ਸੈਨੇਟਰੀ ਪੈਡ, ਗੁਲੂਕੋਜ਼, ਅਨਰਜੀ ਡਰਿੰਕ,ਓਡੋਮਾਸ ਅਤੇ ਹੋਰ ਲੋੜੀਂਦਾ ਸਮਾਨ ਵੰਡਿਆ ਗਿਆ।
ਕੈਂਪ ਨੂੰ ਸਫਲ ਬਣਾਉਣ ਵਿੱਚ ਰੋਟੇਰੀਅਨ ਅਸ਼ੋਕ ਬਹਿਲ , ਪ੍ਰਿੰਸੀਪਲ ਸਤਿੰਦਰ ਸਿੰਘ , ਕਮਲ ਸ਼ਰਮਾ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ
ਅਸ਼ੋਕ ਬਹਿਲ ਨੇ ਸਮਾਜ ਸੇਵੀ ਸੰਸਥਾਵਾਂ ਦੇ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਸ ਕੁਦਰਤੀ ਆਫ਼ਤ ਮੌਕੇ ਇਹਨਾਂ ਸੰਸਥਾਵਾਂ ਨੇ ਲੋੜਵੰਦਾਂ ਦੀ ਮੱਦਦ ਕਰਨ ਵਿੱਚ ਸ਼ਲਾਘਾਯੋਗ ਭੂਮਿਕਾ ਨਿਭਾਈ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਹਰ ਸੰਭਵ ਸਹਿਯੋਗ ਵੀ ਕੀਤਾ ਹੈ।