Uncategorized

ਅੰਤਰਰਾਜੀ ਕੈਪੈਸਿਟੀ ਬਿਲਡਿੰਗ ਟਰੇਨਿੰਗ ਤੋਂ ਪਰਤੇ ਬਲਾਕ ਰਿਸੋਰਸ ਪਰਸਨਾਂ ਦਾ ਡੀ ਈ ਓ ਦਫਤਰ ਵੱਲੋਂ ਸਵਾਗਤ

(ਪੰਜਾਬ)ਫਿਰੋਜ਼ਪੁਰ 19 ਫਰਵਰੀ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਐਸ ਸੀ ਈ ਆਰ ਟੀ ਪੰਜਾਬ ਡਾ ਅਮਨਿੰਦਰ ਕੌਰ, ਜਿਲਾ ਸਿੱਖਿਆ ਅਫਸਰ (ਸੈ. ਸਿ) ਮੁਨੀਲਾ ਅਰੋੜਾ, ਉਪ ਜਿਲ੍ਹਾ ਸਿੱਖਿਆ ਅਫਸਰ(ਸੈ. ਸਿ) ਡਾ ਸਤਿੰਦਰ ਸਿੰਘ ਦੀ ਅਗਵਾਈ ਵਿੱਚ ਜਿਲਾ ਫਿਰੋਜ਼ਪੁਰ ਦੇ ਸਾਇੰਸ ਵਿਸ਼ੇ ਨਾਲ ਸੰਬੰਧਿਤ ਚਾਰ ਬਲਾਕ ਰਿਸੋਰਸ ਪਰਸਨਾਂ ਨੂੰ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਬੰਗਲੌਰ ਦੀ ਸਕਿਲ ਡਿਵੈਲਪਮੈਂਟ ਸ਼ਾਖਾ ਚੱਲਾਕੇਰੇ(ਕਰਨਾਟਕ) ਵਿਖੇ ਸਾਇੰਸ ਵਿਸ਼ੇ ਨਾਲ ਸੰਬੰਧਿਤ 11 ਰੋਜਾ ਕਪੈਸਿਟੀ ਬਿਲਡਿੰਗ ਟਰੇਨਿੰਗ ਲਈ ਭੇਜਿਆ ਗਿਆ ਸੀ। ਜਿਸ ਦਾ ਮੁੱਖ ਮੰਤਵ ਬਲਾਕ ਰਿਸੋਰਸ ਅਧਿਆਪਕਾਂ ਨੂੰ ਪ੍ਰਯੋਗਾਂ ਰਾਹੀਂ ਸਿੱਖਿਆ ਦੇ ਕੇ ਉਨਾਂ ਦੀ ਕਪੈਸਿਟੀ ਬਿਲਡਿੰਗ ਕਰਨਾ ਸੀ, ਤਾਂ ਕਿ ਆਉਣ ਵਾਲੇ ਸਮੇਂ ਵਿੱਚ ਭਾਰਤ ਦੀ ਉਚ ਪੱਧਰੀ ਸੰਸਥਾ ਵੱਲੋਂ ਦਿੱਤੀ ਡੂੰਘੀ ਜਾਣਕਾਰੀ ਨੂੰ ਜ਼ਿਲ੍ਹੇ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਤੱਕ ਪਹੁੰਚਾਇਆ ਜਾ ਸਕੇ। ਇਸ ਅੰਤਰਰਾਜੀ ਟਰੇਨਿੰਗ ਵਾਸਤੇ ਬਲਾਕ ਰਿਸੋਰਸ ਪਰਸਨ ਗੁਰਪ੍ਰੀਤ ਸਿੰਘ, ਅਮਿਤ ਕੁਮਾਰ ਆਨੰਦ, ਕਮਲ ਵਧਵਾ ਅਤੇ ਸੰਦੀਪ ਕੁਮਾਰ ਦੀ ਚੋਣ ਹੋਈ ਸੀ। ਟਰੇਨਿੰਗ ਤੋਂ ਪਰਤਣ ਉਪਰੰਤ ਡੀ ਆਰ ਸੀ (ਅਪਰ ਪ੍ਰਾਇਮਰੀ) ਦਿਨੇਸ਼ ਚੌਹਾਨ ਦੇ ਯਤਨਾਂ ਸਦਕਾ ਉਪਰੋਕਤ ਰਿਸੋਰਸ ਪਰਸਨਾਂ ਦੀ ਵਿਸ਼ੇਸ਼ ਮੀਟਿੰਗ ਜਿਲ੍ਹਾ ਸਿੱਖਿਆ ਅਫਸਰ (ਸੈ ਸਿ)ਮੈਡਮ ਮੁਨੀਲਾ ਅਰੋੜਾ ਅਤੇ ਉਪ ਜਿਲਾ ਸਿੱਖਿਆ ਅਫਸਰ ਡਾ. ਸਤਿੰਦਰ ਸਿੰਘ (ਸੈ ਸਿ) ਨਾਲ ਕਰਵਾਈ ਗਈ। ਜਿਸ ਵਿੱਚ ਟ੍ਰੇਨਿੰਗ ਦੌਰਾਨ ਪ੍ਰਾਪਤ ਕੀਤੀ ਜਾਣਕਾਰੀ ਨੂੰ ਆਉਣ ਵਾਲੇ ਸਮੇਂ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਤੱਕ ਪਹੁੰਚਾਉਣ ਵਾਸਤੇ ਯੋਜਨਾ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਜਿਲਾ ਸਿੱਖਿਆ ਅਧਿਕਾਰੀਆਂ ਨੇ ਰਿਸੋਰਸ ਪਰਸਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਭਾਰਤ ਦੀ ਉੱਚ ਪੱਧਰੀ ਸੰਸਥਾ ਵੱਲੋਂ ਟ੍ਰੇਨਿੰਗ ਪ੍ਰਾਪਤ ਕਰਨਾ ਉਹਨਾਂ ਵਾਸਤੇ ਬੜੇ ਹੀ ਮਾਣ ਵਾਲੀ ਗੱਲ ਹੈ। ਇਸ ਉਪਰੰਤ ਜਿਲਾ ਸਿੱਖਿਆ ਅਧਿਕਾਰੀਆਂ ਵੱਲੋਂ ਬਲਾਕ ਰਿਸੋਰਸ ਪਰਸਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

Related Articles

Leave a Reply

Your email address will not be published. Required fields are marked *

Back to top button