ਨਗਰ ਕੌਂਸਲ ਫਿਰੋਜਪੁਰ ਅਤੇ ਪੁਲਿਸ ਪ੍ਰਸ਼ਾਸਨ ਫਿਰੋਜ਼ਪੁਰ ਵੱਲੋਂ ਇਨਸਾਫ ਨਾ ਮਿਲਣ ਤੇ ਨਾਰਾਜ ਬ੍ਰਾਹਮਣ ਸਭਾ ਫਿਰੋਜ਼ਪੁਰ ਵੱਲੋਂ ਡਿਪਟੀ ਕਮਿਸ਼ਨਰ ਫਿਰੋਜਪੁਰ ਨੂੰ ਸੌਂਪਿਆ ਗਿਆ ਮੰਗ ਪੱਤਰ

(ਪੰਜਾਬ)ਫਿਰੋਜਪੁਰ 09 ਮਾਰਚ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਭਗਵਾਨ ਪਰਸ਼ੂਰਾਮ ਵਾਟਿਕਾ ਵਿਚ ਕੁਝ ਸ਼ਰਾਰਤੀ ਲੋਕਾਂ ਵੱਲੋਂ ਗਰਿੱਲਾਂ ਚਾਰ ਦਿਵਾਰੀ ਅਤੇ ਫੁਲ ਬਗੀਚੇ ਦਾ ਵੱਡੀ ਪੱਧਰ ਤੇ ਨੁਕਸਾਨ ਪਹੁੰਚਾਇਆ ਗਿਆ। ਬ੍ਰਾਹਮਣ ਸਭਾ ਫਿਰੋਜ਼ਪੁਰ ਦੇ ਆਗੂ ਸਾਥੀਆਂ ਵਲੋਂ ਨਗਰ ਕੋਸਲ ਅਤੇ ਪੁਲਿਸ ਪ੍ਰਸ਼ਾਸਨ ਨੂੰ ਲਿਖਿਆ ਗਿਆ ਕਿ ਬ੍ਰਾਹਮਣ ਸਭਾ ਫਿਰੋਜ਼ਪੁਰ ਨੂੰ ਇਨਸਾਫ ਦਿਵਾਇਆ ਜਾਵੇ। ਪਰ ਉਨ੍ਹਾਂ ਸ਼ਰਾਰਤੀ ਅਨਸਰਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਬ੍ਰਾਹਮਣ ਸਭਾ ਫਿਰੋਜ਼ਪੁਰ ਤਾਂ ਫਿਰੋਜ਼ਪੁਰ ਨੂੰ ਸੁੰਦਰ ਬਣਾਉਣਾ ਚਾਹੁੰਦੀ ਹੈ। ਜੇਕਰ ਚਾਰ ਦਿਵਾਰੀ ਬਨ ਜਾਂਦੀ ਹੈ ਤਾਂ ਕੋਈ ਅਵਾਰਾ ਪਸ਼ੂ ਅੰਦਰ ਨਾ ਜਾ ਸਕੇ ਤੇ ਫੂਲਵਾੜੀ ਦਾ ਨੁਕਸਾਨ ਹੋਣ ਤੋਂ ਬਚ ਸਕੇ ਤੇ ਸਾਡੇ ਸ਼ਹਿਰ ਦੇ ਲੋਕ ਬੇਖੌਫ ਹੋ ਕਿ ਘੁੰਮ ਸਕਨ ਤੇ ਸੈਰ ਕਰ ਸਕਨ। ਪਰ ਸਾਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਕੁੱਝ ਕੂ ਦੁਕਾਨਦਾਰ ਅੜਚਨਾਂ ਪਾ ਰਹੇ ਹਨ ਕਿਉਂਕਿ ਉਹ ਹਮੇਸ਼ਾਂ ਆਪਣੀਆਂ ਕਾਰਾਂ ਖੜੀਆਂ ਕਰਦੇ ਹਨ। ਜਦੋਂ ਕਿ ਕਾਰਾਂ ਖੜੀਆਂ ਕਰਨ ਲਈ ਪਹਿਲਾਂ ਹੀ ਬਹੁਤ ਜ਼ਿਆਦਾ ਜਗ੍ਹਾ ਹੈ। ਜੇਕਰ ਸਾਨੂੰ ਸਹੀ ਇਨਸਾਫ ਨਾ ਮਿਲਿਆ ਤਾਂ ਮਜਬੂਰਨ ਸਾਨੂੰ ਸੰਘਰਸ਼ ਦਾ ਰਾਹ ਅਪਨਾਉਣਾ ਪਵੇਗਾ। ਕਿਉਂਕਿ ਅਸੀਂ ਬਹੁਤ ਵਾਰੀ ਥਾਣੇ ਤੇ ਨਗਰ ਕੋਸਲ ਵਿੱਚ ਲਿਖ ਕੇ ਦੇ ਚੁੱਕੇ ਹਾਂ ਸਾਡੀ ਬ੍ਰਾਹਮਣ ਸਭਾ ਫਿਰੋਜ਼ਪੁਰ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਮੰਗ ਪੱਤਰ ਦੇਣ ਮੌਕੇ ਤੇ ਪ੍ਰਧਾਨ ਰਜੇਸ਼ ਦੱਤਾ ਬ੍ਰਾਹਮਣ ਸਭਾ ਫਿਰੋਜ਼ਪੁਰ ਤੇ ਜਰਨਲ ਸਕੱਤਰ ਹਰੀਰਾਮ ਖਿਦੜੀ ਤੋਂ ਇਲਾਵਾ ਅਸ਼ਵਨੀ ਸ਼ਰਮਾ, ਪ੍ਰੇਮ ਕੁਮਾਰ ਸ਼ਰਮਾ, ਰਵਿੰਦਰ ਕੁਮਾਰ ਸ਼ਰਮਾਂ, ਪ੍ਰੇਮ ਰਾਜਨ ਯੋਸ਼ੀ ਤੇ ਹੋਰ ਆਗੂ ਸਾਥੀ ਵੀ ਹਾਜ਼ਰ ਸਨ।