ਡਾ: ਐੱਸਪੀ ਸਿੰਘ ਉਬਰਾਏ ਵੱਲੋਂ ਫਿਰੋਜ਼ਪੁਰ ਦੇ ਹੜ੍ਹਾਂ ਨਾਲ ਪ੍ਰਭਾਵਿਤ ਪਿੰਡਾਂ ਦਾ ਦੋ ਦਿਨਾਂ ਕੀਤਾ ਗਿਆ ਦੌਰਾ

ਪਿੰਡ ਕਿਲਚੇ ਕੇ ਪਹੁੰਚ ਕੇ 100 ਕੁਇੰਟਲ ਵੰਡਿਆ ਪਸ਼ੂਆਂ ਦਾ ਚਾਰਾ, ਮੱਛਰਦਾਨੀਆਂ ਅਤੇ ਤਰਪਾਲਾਂ
ਕਿਸ਼ਤੀਆਂ ਅਤੇ ਫੋਗਿੰਗ ਮਸ਼ੀਨਾਂ ਦੇਣ ਦਾ ਕੀਤਾ ਐਲਾਨ
(ਪੰਜਾਬ)ਫਿਰੋਜ਼ਪੁਰ, 05 ਸਤੰਬਰ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=
ਉੱਘੇ ਸਮਾਜ ਸੇਵੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ: ਐੱਸ ਪੀ ਸਿੰਘ ਉਬਰਾਏ ਵੱਲੋਂ ਡੀਸੀ ਫਿਰੋਜਪੁਰ ਦੀਪ ਸ਼ਿਖਾ ਸ਼ਰਮਾ ਨਾਲ ਅਹਿਮ ਮੀਟਿੰਗ ਕੀਤੀ ਗਈ,ਇਸ ਮੌਕੇ ਗੁਰਜੀਤ ਸਿੰਘ ਉਬਰਾਏ,ਡਾ:ਕਮਲ ਬਾਗੀ,ਵਿਧਾਇਕ ਨਰੇਸ਼ ਕਟਾਰੀਆ ਜ਼ੀਰਾ,ਡਾ: ਅਮਨਦੀਪ ਕੌਰ ਧਰਮ ਪਤਨੀ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਰਣਬੀਰ ਸਿੰਘ ਭੁੱਲਰ ,ਜ਼ਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ ਵੀ ਹਾਜ਼ਰ ਸਨ।
ਇਸ ਮੌਕੇ ਉਨ੍ਹਾਂ ਨੇ ਜ਼ਿਲ੍ਹਾ ਫਿਰੋਜ਼ਪੁਰ ਦੇ ਹੜ੍ਹਾਂ ਨਾਲ ਪ੍ਰਭਾਵਿਤ ਇਲਾਕੇ ਦੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਅਤੇ ਉਨ੍ਹਾਂ ਨਾਲ ਨਿਝੱਠਣ ਸਬੰਧੀ ਗੱਲਬਾਤ ਕੀਤੀ। ਇਸ ਮੌਕੇ ਪ੍ਰਸ਼ਾਸਨ ਨੇ ਡਾ: ਉਬਰਾਏ ਵੱਲੋਂ ਭੇਜੀਆਂ ਜਾ ਰਹੀਆਂ ਸੇਵਾਵਾਂ ਲਈ ਧੰਨਵਾਦ ਕੀਤਾ।
ਇਸ ਉਪਰੰਤ ਵਿਧਾਇਕ
ਫਿਰੋਜ਼ਪੁਰ ਸ਼ਹਿਰੀ ਰਣਬੀਰ ਸਿੰਘ ਭੁੱਲਰ ਅਤੇ ਡਾ: ਅਮਨਦੀਪ ਕੌਰ ਭੁੱਲਰ ਵੱਲੋਂ ਡਾ: ਓਬਰਾਏ ਅਤੇ ਉਨ੍ਹਾਂ ਦੀ ਟੀਮ ਨੂੰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡ ਪਿੰਡ ਕਿਲਚੇ ਕੇ ਦਾ ਦੌਰਾ ਕਰਵਾਇਆ ਗਿਆ,ਜਿੱਥੇ ਡਾ: ਓਬਰਾਏ ਵੱਲੋਂ 100 ਕੁਇੰਟਲ ਪਸ਼ੂਆਂ ਦਾ ਚਾਰਾ, ਮੱਛਰਦਾਨੀਆਂ ਅਤੇ ਤਰਪਾਲਾਂ ਵੱਡੀ ਗਿਣਤੀ ਵਿੱਚ ਪ੍ਰਭਾਵਿਤ ਲੋਕਾਂ ਨੂੰ
ਵੱਡੀਆਂ ਗਈਆਂ।
ਇਸ ਮੌਕੇ ਉਨ੍ਹਾਂ ਪੀੜਤ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਨੂੰ ਸੁੱਕੇ ਰਾਸ਼ਨ ਦੇ ਨਾਲ- ਨਾਲ ਫੋਗਿੰਗ ਮਸ਼ੀਨਾਂ ਅਤੇ ਕਿਸ਼ਤੀਆਂ ਵੀ
ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਕਿ ਸਾਡੀਆਂ ਟੀਮਾਂ ਅੰਦਰ ਫਸੇ ਲੋਕਾਂ ਤੱਕ ਆਪ ਪਹੁੰਚ ਕੇ ਸਾਹਤ ਸਮਾਨ ਪਹੁੰਚਾ ਸਕਣ।
ਇਸ ਮੌਕੇ ਭਰਪੂਰ ਸਿੰਘ ਪ੍ਰਧਾਨ ਫਰੀਦਕੋਟ ਅਤੇ ਉਨ੍ਹਾਂ ਦੀ ਟੀਮ,ਜ਼ਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ, ਜ਼ਿਲ੍ਹਾ ਮੀਤ ਪ੍ਰਧਾਨ ਦਵਿੰਦਰ ਸਿੰਘ ਛਾਬੜਾ,ਕੈਸ਼ੀਅਰ ਵਿਜੈ ਕੁਮਾਰ ਬਹਿਲ,ਜ਼ਿਲ੍ਹਾ ਸਲਾਹਕਾਰ ਰਣਜੀਤ ਸਿੰਘ ਰਾਏ,ਜ਼ਿਲ੍ਹਾ ਸਲਾਹਕਾਰ ਬਲਵਿੰਦਰ ਕੌਰ, ਬਲਵਿੰਦਰ ਪਾਲ ਸ਼ਰਮਾ, ਤਲਵਿੰਦਰ ਕੌਰ ਇੰਚਾਰਜ ਇਸਤਰੀ ਵਿੰਗ ਸਿਟੀ ਅਤੇ ਛਾਉਣੀ, ਰਣਧੀਰ ਜੋਸ਼ੀ,ਕੰਵਲਜੀਤ ਸਿੰਘ,ਲੈਬ: ਇੰਚਾਰਜ ਜ਼ੀਰਾ ਜਗਸੀਰ ਸਿੰਘ,ਮਹਾਂਵੀਰ ਸਿੰਘ,ਨਵਜੋਤ ਨੀਲੇਵਾਲਾ, ਅਤੇ ਸ਼ਹਿਰ ਦੇ ਹੋਰ ਪਤਵੰਤੇ ਮੌਜੂਦ ਸਨ।