Uncategorized
ਸਨਾਤਨ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸ੍ਰੀ ਧਰਮਪਾਲ ਬਾਂਸਲ ਅਤੇ ਭਗਤੀ ਭਜਨ ਗਰੁੱਪ ਦੇ ਮੈਂਬਰਾਂ ਵੱਲੋਂ ਸੰਗੀਤਾ ਹਾਂਡਾ ਨਰੇਸ਼ ਹਾਂਡਾ ਦੇ ਘਰ ਕੀਤਾ ਗਿਆ ਭਜਨ ਕੀਰਤਨ

(ਪੰਜਾਬ) ਫਿਰੋਜ਼ਪੁਰ 06 ਦਸੰਬਰ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=
ਧਰਮਪਾਲ ਬਾਂਸਲ (ਸੰਸਥਾਪਕ ਭਗਤੀ ਭਜਨ ਗਰੁੱਪ, ਹਾਰਮਨੀ ਵਨਿਅਮ, ਹਾਰਮਨੀ ਆਯੂਰਵੈਦਿਕ ਕਾਲਜ ਅਤੇ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ) ਵੱਲੋਂ ਆਪਣੇ ਗਰੁੱਪ ਮੈਂਬਰਾਂ ਨਾਲ ਸੰਗੀਤਾ ਹਾਂਡਾ, ਨਾਰੇਸ਼ ਕੁਮਾਰ ਹਾਂਡਾ , ਦੀਪਕਾ ਹਾਂਡਾ, ਦੇ ਘਰ ਭਜਨ ਕੀਰਤਨ ਕੀਤਾ ਗਿਆ । ਸ਼੍ਰੀ ਗਣੇਸ਼ ਵੰਧਨਾ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ । ਇਸ ਮੌਕੇ ਤੇ ਸ਼੍ਰੀ ਧਰਮਪਾਲ ਬਾਂਸਲ ਵੱਲੋਂ ਭਜਨ ਗਾਇਨ ਕੀਤੇ ਗਏ। ਅੱਜ ਦੇ ਇਸ ਦੌਰ ਵਿੱਚ ਵੀ ਆਪਣੀਆਂ ਪਰਿਵਾਰਕ ਅਤੇ ਕਾਰੋਬਾਰੀ ਜ਼ਿੰਮੇਵਾਰੀਆਂ ਹੋਣ ਦੇ ਬਾਵਜੂਦ ਸਮਾਜਿਕ ਕੰਮਾਂ ਅਤੇ ਧਾਰਮਿਕ ਕੰਮਾਂ ਲਈ ਅੱਗੇ ਆ ਕੇ ਕੰਮ ਕਰ ਰਹੇ ਹਨ। ਜਿਵੇਂ ਕਿ ਸਨਾਤਨ ਧਰਮ ਦਾ ਪ੍ਰਚਾਰ ਫਰੀ ਆਫ ਕੋਸਟ ਘਰ – ਘਰ ਜਾ ਕੇ ਸ਼੍ਰੀ ਸੁੰਦਰ ਕਾਂਡ ਜੀ ਦੇ ਪਾਠ ਅਤੇ ਕੀਰਤਨ ਆਦਿ ਕਰ ਰਹੇ ਹਨ। ਜਿਸ ਦਾ ਸਮਾਜ ਦੇ ਲੋਕਾਂ ਵੱਲੋ ਭਰਪੂਰ ਸਹਿਯੋਗ ਮਿਲਿਆ ।
ਇਸ ਦੌਰਾਨ ਸ਼੍ਰੀ ਧਰਮਪਾਲ ਬਾਂਸਲ ਜੀ ਵੱਲੋ ਦੱਸਿਆ ਗਿਆ ਕਿ ਇਹ ਮਾਨਵ ਸਰੀਰ ਬਹੁਤ ਹੀ ਖਾਸ ਮੰਨਿਆ ਜਾਂਦਾ ਹੈ । ਕਿਉਕਿ ਕੋਈ ਵੀ ਹੋਰ ਜਾਤੀ ਪਸ਼ੂ - ਪੰਛੀ ਪ੍ਰਭੂ ਦਾ ਨਾਮ ਨਾ ਹੀ ਸਿਮਰਨ ਕਰ ਸਕਦੇ ਹਨ, ਅਤੇ ਨਾ ਹੀ ਸਿਮਰਨ ਕਰਵਾ ਸਕਦੇ ਹਨ ਇੱਕ ਮਾਨਵ ਸਰੀਰ ਹੀ ਇਹ ਸਭ ਕਰ ਸਕਦਾ ਹੈ, ਨਾਮ ਜਪਣਾ, ਨਾਮ ਜਪਾਉਣਾ, ਹੱਸਣਾ ਆਪਣਾ ਹਰ ਦੁੱਖ - ਸੁੱਖ ਸ਼ੇਅਰ ਕਰਨਾ ਇਹ ਵਰਦਾਨ ਸਿਰਫ ਮਾਨਵ ਜਾਤੀ ਨੂੰ ਹੀ ਮਿਲਿਆ ਹੈ। ਇਸ ਕਰਕੇ ਸਾਨੂੰ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ ਅਤੇ ਆਉਣ ਵਾਲੀ ਪੀੜੀ ਨੂੰ ਇਸ ਦੀ ਮਹੱਹਤਾ ਬਾਰੇ ਦੱਸਣਾ ਚਾਹੀਦਾ ਹੈ ਅਤੇ ਆਪਣੇ ਧਰਮ ਨਾਲ ਜੋੜ ਕੇ ਰੱਖਣਾ ਚਾਹੀਦਾ ਹੈ। ਇਸ ਸ਼੍ਰੀ ਸਨਾਤਨ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਹੇਤੂ ਹਰ ਕੰਮ ਲਈ ਸਾਰੇ ਲੋਕਾਂ ਵੱਲੋਂ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਹਰ ਤਰਾਂ ਦੇ ਸਹਿਯੋਗ ਦਾ ਭਰੋਸਾ ਦਵਾਇਆ ਗਿਆ । ਸਾਰੇ ਪਰਿਵਾਰਕ ਮੈਂਬਰ ਕਮਲੇਸ਼ ਹਾਂਡਾ, ਹਿਤੇਸ਼ ਹਾਂਡਾ, ਮੁਸਕਾਨ ਹਾਂਡਾ, ਰਿਤਿਕਾ ਹਾਂਡਾ ਵੱਲੋ ਭਜਨ ਕੀਰਤਨ ਦਾ ਬਹੁਤ ਆਨੰਦ ਮਾਣਿਆ ਗਿਆ। ਇਸ ਮੌਕੇ ਗਰੁੱਪ ਦੇ ਮੈਂਬਰ ਗੋਰਵ ਅਨਮੋਲ, ਰਾਕੇਸ ਪਾਠਕ, ਅਸ਼ੋਕ ਗਰਗ, ਮਹਿੰਦਰ ਬਜਾਜ, ਮੁਕੇਸ਼ ਗੋਇਲ, ਸ਼ਰਨਜੀਤ ਕੌਰ, ਸੁਖਵਿੰਦਰ ਕੌਰ, ਆਦਿ ਸ਼ਾਮਿਲ ਰਹੇ।




