Uncategorized
ਅੱਖ ਦਾ ਆਪ੍ਰੇਸ਼ਨ ਕਰਵਾਉਣ ਆਏ ਮਰੀਜ ਨੂੰ ਕੁਰਸੀ ਤੇ ਬੈਠ ਕੇ ਅਪ੍ਰੇਸ਼ਨ ਕਰਵਾਉਣ ਦਾ ਕਰਨਾ ਪਿਆ ਇੰਤਜ਼ਾਰ ਤੇ ਉਪਰੇਸ਼ਨ ਉਪਰੰਤ ਵੀ ਨਾ ਮਿਲਿਆ ਬੈਡ

ਪੰਜਾਬ ਸਰਕਾਰ ਵਲੋਂ ਸਿਹਤ ਸਹੂਲਤਾਂ ਦੇ ਦਾਅਵੇ ਖੋਖਲੇ ਕਰਨ ਚ ਸਭ ਤੋ ਮੋਹਰੀ ਬਣਿਆ ਇਹ ਹਸਪਤਾਲ।
ਸਿਰਫ ਕੁਰਸੀਆਂ ਤੇ ਬੈਠ ਕੇ ਸਿਹਤ ਸੇਵਾਵਾ ਦੇਣ ਵਾਲਾ ਪਹਿਲਾ ਜਿਲਾ ਬਣਿਆ ਫਿਰੋਜ਼ਪੁਰ ਜਮੀਨੀ ਪੱਧਰ ਦੇ ਮਾੜੇ ਹਾਲਾਤ।
(ਪੰਜਾਬ) ਫਿਰੋਜ਼ਪੁਰ 21 ਜਨਵਰੀ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=
ਚੰਗੀਆਂ ਸਿਹਤ ਸਹੂਲਤਾਂ ਦੇ ਨਾਮ ਤੇ ਸਤਾ ਚ ਆਈ ਆਮ ਆਦਮੀ ਪਾਰਟੀ ਦੀਆਂ ਸਿਹਤ ਸੇਵਾਵਾਂ ਨਿਕਲ ਰਹੀਆਂ ਨੇ ਝੂਠ ਦਾ ਪੁਲੰਦਾ ਕਿਉਕਿ ਇਹ ਸਿਹਤ ਸੇਵਾਵਾਂ ਸਿਰਫ ਕਾਗਜੀ ਕਾਰਵਾਈਆਂ ਤੱਕ ਹੀ ਸੀਮਿਤ ਹਨ। ਇਹਨਾਂ ਸੇਵਾਵਾਂ ਨੂੰ ਪ੍ਰਦਾਨ ਕਰਨ ਵਾਲੇ ਅਧਿਕਾਰੀ ਕਰਮਚਾਰੀ ਸਿਰਫ ਖਬਰਾਂ ਜਰੀਏ ਹੀ ਵਾਹ ਵਾਹ ਖੱਟਣ ਚ ਮਸ਼ਰੂਫ ਹਨ ਜਦੋ ਕਿ ਗਰਾਉਂਡ ਰਿਪੋਰਟ ਅਸਲੀਅਤ ਤੋ ਬਹੁਤ ਦੂਰ ਹੈ। ਜੇਕਰ ਗੱਲ ਕੀਤੀ ਜਾਏ ਸਿਹਤ ਵਿਭਾਗ ਫਿਰੋਜ਼ਪੁਰ ਦੀ ਇਥੋਂ ਦਾ ਸਿਹਤ ਵਿਭਾਗ ਦਾ ਅਫਸਰਸ਼ਾਹੀ ਅਮਲਾ ਅੱਜਕਲ੍ਹ ਸਾਰੇ ਜਿਲੇ ਚ ਭਲਵਾਨੀ ਖੇੜਿਆਂ ਤੱਕ ਹੀ ਸੀਮਿਤ ਹੋ ਕੇ ਰਹਿ ਗਿਆ ਹੈ। ਜਦਕਿ ਜਮੀਨੀ ਹਕੀਕਤ ਕੁੱਝ ਹੋਰ ਹੀ ਬਿਆਨ ਕਰਦੀ ਹੈ। ਸਿਹਤ ਵਿਭਾਗ ਦੀਆਂ ਨਾਕਾਮੀਆਂ ਉਸ ਸਮੇ ਨਜਰ ਆਈਆਂ ਜਦੋ ਸੁਨੀਤਾ ਨਾਮੀ ਮਰੀਜ ਵਲੋਂ ਆਪਣੀ ਅੱਖ ਦਾ ਆਪ੍ਰੇਸ਼ਨ ਕਰਵਾਉਣ ਲਈ ਅੱਖ ਵਾਲੀ ਵਾਰਡ ਚ ਪਹੁੰਚ ਕੀਤੀ ਗਈ ਤਾਂ ਅੱਖ ਵਾਰਡ ਦੇ ਅੰਦਰਲੇ ਦ੍ਰਿਸ਼ ਨੇ ਸੋਚਣ ਤੇ ਮਜਬੂਰ ਕਰ ਦਿੱਤਾ। ਵਾਰਡ ਦੇ ਹਾਲਾਤ ਇਸ ਕਦਰ ਸਨ ਕਿ ਆਪ੍ਰੇਸ਼ਨ ਕਰਵਾਉਣ ਵਾਲੇ ਮਰੀਜਾਂ ਲਈ ਵਾਰਡ ਦੇ ਅੰਦਰ ਬੈਡ ਹੀ ਨਹੀ ਮਿਲੇ ਤੇ ਮਜਬੂਰੀ ਵੱਸ ਇੱਕ ਬੈਡ ਤੇ ਦੋ ਦੋ ਮਰੀਜ ਲੇਟ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਸਨ। ਜਿੰਨਾਂ ਨੂੰ ਦੇਖ ਕੇ ਮਨ ਬਹੁਤ ਭਾਵੁਕ ਹੋਇਆ ਤੇ ਆਖਿਰ ਸੁਨੀਤਾ ਨਾਮੀ ਮਰੀਜ ਨੂੰ ਕੁਰਸੀ ਉਪਰ ਹੀ ਬੈਠ ਕੇ ਅਪ੍ਰੇਸ਼ਨ ਦਾ ਇੰਤਜ਼ਾਰ ਕਰਨਾ ਪਿਆ ਤੇ ਅਪ੍ਰੇਸ਼ਨ ਕਰਨ ਤੋ ਬਾਅਦ ਵੀ ਬੈਡ ਨਾ ਮਿਲਿਆ ਤੇ ਆਖਿਰ ਨੂੰ ਘਰ ਆਉਣਾ ਹੀ ਸਹੀ ਸਮਝਿਆ। ਇਸ ਬਾਬਤ ਜਦੋ ਸਿਵਲ ਸਰਜਨ ਫਿਰੋਜ਼ਪੁਰ ਰਾਜੀਵ ਪ੍ਰਾਸ਼ਰ ਹੁਰਾਂ ਨਾਲ ਫੋਨ ਜਰੀਏ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਅਸਫਲਤਾ ਹੀ ਹਾਸਲ ਹੋਈ।




