Uncategorized

ਭਗਤੀ ਭਜਨ ਗਰੁੱਪ ਦੇ ਸੰਸਥਾਪਕ ਸ੍ਰੀ ਧਰਮਪਾਲ ਬਾਂਸਲ ਦੀ ਅਧਿਅਕਸ਼ਤਾ ਵਿੱਚ ਇੱਕ ਵਿਸ਼ੇਸ਼ ਮੀਟਿੰਗ, ਹਾਰਮਨੀ ਮੈਡੀਕਲ ਕਾਲਜ ਅਤੇ ਹਸਪਤਾਲ ਹੋਈ। ਜਿਸ ਵਿੱਚ ਮਹੱਤਵਪੂਰਨ ਫੈਸਲੇ ਲਏ ਗਏ

ਭਗਤੀ ਭਜਨ ਗਰੁੱਪ ਦੇ ਸੰਸਥਾਪਕ ਸ੍ਰੀ ਧਰਮਪਾਲ ਬਾਂਸਲ ਦੀ ਅਧਿਅਕਸ਼ਤਾ ਵਿੱਚ ਇੱਕ ਵਿਸ਼ੇਸ਼ ਮੀਟਿੰਗ, ਹਾਰਮਨੀ ਮੈਡੀਕਲ ਕਾਲਜ ਅਤੇ ਹਸਪਤਾਲ ਹੋਈ। ਜਿਸ ਵਿੱਚ ਮਹੱਤਵਪੂਰਨ ਫੈਸਲੇ ਲਏ ਗਏ।

(ਪੰਜਾਬ) ਫਿਰੋਜ਼ਪੁਰ 07 ਫਰਵਰੀ 2026 {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਭਗਤੀ ਭਜਨ ਗਰੁੱਪ ਆਪਣੇ ਮੁੱਖ ਉਦੇਸ਼ ਸ਼੍ਰੀ ਸਨਾਤਨ ਧਰਮ ਦੇ ਪ੍ਰਚਾਰ ਲਈ ਬਹੁਤ ਵਧੀਆ ਆਪਣੀ ਗਤੀਵਿਧੀਆ ਚਲਾ ਰਿਹਾ ਹੈ ਆਪਣੀਆ ਇਹਨਾ ਗਤੀਵਿਧੀਆ ਨੂੰ ਹੋਰ ਵੀ ਵਧੀਆ ਉਤਸ਼ਾਹ ਪੂਰਵਕ ਚਲਾਉਣ ਲਈ ਅੱਜ, ਹਾਰਮਨੀ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਸ਼੍ਰੀ ਧਰਮਪਾਲ ਬਾਂਸਲ, ਸੰਸਥਾਪਕ ਭਗਤੀ ਭਜਨ ਗਰੁੱਪ (ਚੇਅਰਮੈਨ ਹਾਰਮਨੀ ਵਨਿਅਮ, ਹਾਰਮਨੀ ਆਯੂਰਵੈਦਿਕ ਕਾਲਜ ਅਤੇ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ) ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿੱਚ ਮਹੱਤਵਪੂਰਨ ਫੈਸਲੇ ਲਏ ਗਏ ਸ਼੍ਰੀ ਕਮਲ ਕਾਲੀਆ ਦੀ ਵਿਦੇਸ਼ ਤੋਂ ਵਾਪਸੀ ‘ਤੇ, ਸਰਵ ਸੰਮਤੀ ਦੁਆਰਾ ਸਮੂਹ ਦੀ ਕਮਾਨ ਉਨ੍ਹਾਂ ਨੂੰ ਦੁਬਾਰਾ ਪ੍ਰਧਾਨ ਵਜੋਂ ਸੌਂਪ ਦਿੱਤੀ ਗਈ ਹੈ। ਸ਼੍ਰੀ ਅਸ਼ੋਕ ਗਰਗ ਸੀਨੀਅਰ ਉਪ ਪ੍ਰਧਾਨ ਦਾ ਚਾਰਜ ਸੰਭਾਲਣਗੇ, ਸ਼੍ਰੀ ਮੁਕੇਸ਼ ਗੋਇਲ ਜਨਰਲ ਸਕੱਤਰ, ਕੈਲਾਸ਼ ਸ਼ਰਮਾ ਚੇਅਰਮੈਨ, ਸ਼੍ਰੀ ਰਾਕੇਸ਼ ਪਾਠਕ ਕੈਸ਼ੀਅਰ, ਸ਼੍ਰੀ ਮਹਿੰਦਰ ਪਾਲ ਬਜਾਜ ਵਾਇਸ ਪ੍ਰਧਾਨ ਦਾ ਕੰਮ ਕਾਜ ਦੇਖਣਗੇ। ਇਸ ਤੋ ਇਲਾਵਾ ਗਰੁੱਪ ਮੀਟਿੰਗ ਵਿੱਚ ਆਪਣੇ ਅਗਾਮੀ ਪ੍ਰੋਗਰਾਮ ਦੀ ਵੀ ਰੂਪਰੇਖਾ ਤਿਆਰ ਕੀਤੀ ਗਈ ਜਿਸ ਵਿੱਚ 3 ਮਾਰਚ ਨੂੰ ਸ਼੍ਰੀ ਪੰਚਮੁਖੀ ਹਨੂੰਮਾਨ ਮੰਦਿਰ, ਭੁੱਚੋ ਮੰਡੀ, ਬਠਿੰਡਾ ਵਿਖੇ ਹੋਣ ਵਾਲੇ ਧਾਰਮਿਕ ਸਮਾਗਮ ਲਈ ਇੱਕ ਯੋਜਨਾ ਤਿਆਰ ਕੀਤੀ ਗਈ। ਭਗਤੀ ਭਜਨ ਗਰੁੱਪ ਨੇ 6-7 ਅਤੇ 8 ਮਾਰਚ, 2026 ਨੂੰ ਸ਼੍ਰੀ ਚੰਦਰਕਾਂਤ ਜੀ, ਅਖਿਲ ਭਾਰਤੀ ਗਊ ਕਥਾ ਵਾਚਕ ਦੁਆਰਾ ਗਊ ਕਥਾ ਦੇ ਆਯੋਜਨ ਕਰਨ ਦਾ ਵੀ ਸਕੰਲਪ ਲਿਆ ਹੈ।। ਇਸ ਬਾਰੇ ਵੀ ਚਰਚਾ ਕੀਤੀ ਗਈ। ਮੀਟਿੰਗ ਵਿੱਚ ਧਰਮਪਾਲ ਬਾਂਸਲ, ਸ਼੍ਰੀ ਮਹਿੰਦਰ ਪਾਲ ਬਜਾਜ, ਕੈਲਾਸ਼ ਸ਼ਰਮਾ, ਰਾਕੇਸ਼ ਪਾਠਕ, ਕਮਲ ਕਾਲੀਆ,ਅਸ਼ੋਕ ਗਰਗ, ਮ੍ਕੇਸ਼ ਗੋਇਲ ਆਦਿ ਮੈਬਰ ਸ਼ਾਮਿਲ ਰਹੇ।

Related Articles

Leave a Reply

Your email address will not be published. Required fields are marked *

Back to top button
plz call me jitendra patel