ਜਿਲਾ ਬਾਰ ਐਸੋਸੀਏਸ਼ਨ ਫਿਰੋਜਪੁਰ ਵੱਲੋਂ ਜਸਦੀਪ ਸਿੰਘ ਕੰਬੋਜ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ ਪ੍ਰਧਾਨ

(ਪੰਜਾਬ) ਫਿਰੋਜ਼ਪੁਰ 03 ਸਤੰਬਰ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

   ਜਿਲਾ ਬਾਰ ਐਸੋਸੀਏਸ਼ਨ ਫ਼ਿਰੋਜ਼ਪੁਰ ਦੀ ਪ੍ਰਧਾਨਗੀ ਲਈ ਜਸਦੀਪ ਸਿੰਘ ਕੰਬੋਜ ਨੇ ਆਪਣੇ ਸਮਰਥਕਾਂ ਸਮੇਤ ਨੌਮੀਨੇਸ਼ਨ ਪੇਪਰ ਕੀਤੇ ਦਾਖਿਲ 

ਜਿਲਾ ਬਾਰ ਐਸੋਸੀਏਸ਼ਨ ਫ਼ਿਰੋਜ਼ਪੁਰ ਦੇ ਸਾਲਾਨਾ ਇਲੈਕਸ਼ਨ ਤੇ ਨਾਮੀਨੇਸ਼ਨ ਭਰਨ ਦੀ ਅੱਜ ਆਖ਼ਰੀ ਤਰੀਕ ਤੇ ਜਸਦੀਪ ਸਿੰਘ ਕੰਬੋਜ ਨੇ ਪ੍ਰਧਾਨ ਦੀ ਪੋਸਟ ਵਾਸਤੇ,ਦਮਨਪ੍ਰੀਤ ਕੌਰ ਅਤੇ ਲਲਿਤਾ ਕੁਮਾਰੀ ਨੇ ਇਸਤਰੀ ਰਿਜ਼ਰਵ ਵਾਈਸ ਪ੍ਰਧਾਨ ਲਈ ,ਗੁਰਸਿਮਰਨ ਸਿੰਘ ਢਿੱਲੋਂ ਨੇ ਸੈਕਟਰੀ ,ਅਮਨਦੀਪ ਕੌਰ ਨੇ ਜੋਇੰਟ ਸੈਕਰੇਟਰੀ ਸੰਦੀਪ ਬਜਾਜ ਨੇ ਵਾਈਸ ਪ੍ਰਧਾਨ ਲਈ ਆਪਣੇ ਨਾਮਜ਼ਦਗੀ ਪੇਪਰ ਨੀਲ ਰਤਨ ਸ਼ਰਮਾ ਰਿਟਰਨਿੰਗ ਆਫੀਸਰ ਕੋਲ ਦਾਖਿਲ ਕੀਤੇ । ਤਿੰਨ ਐਗਜ਼ਕਿਊਟਿਵ ਮੈਂਬਰਾ ਲਈ ਨੀਲ ਕਮਲ,ਪ੍ਰਭਜੀਤ ਕੌਰ ਨੇ ਪੇਪਰ ਦਾਖਿਲ ਕਿਤੇ।

   ਬਾਰ ਦੇ ਇਲੈਕਸ਼ਨ ਰੂਲਜ਼ ਮੁਤਾਬਿਕ ਪਹਿਲਾਂ ਨੌ ਮੈਂਬਰ ਐਗਜ਼ਕਿਊਟਿਵ ਲਈ ਚੁਣੇ ਜਾਂਦੇ ਹਨ ।ਇਸ ਵਾਰ ਸੁਪਰੀਮ ਕੋਰਟ ਵੱਲੋਂ ਇਸਤਰੀਆਂ ਦੀ 30% ਰਿਜ਼ਰਵੇਸ਼ਨ ਰੱਖਣ ਨਾਲ ਵਾਈਸ ਪ੍ਰੈਸੀਡੈਂਟ ,ਜੋਇੰਟ ਸੈਕਰੇਟਰੀ ਅਤੇ ਇਕ ਐਗਜ਼ਕਿਊਟਿਵ ਮੈਂਬਰ ਦੀ ਪੋਸਟ ਇਸਤਰੀਆਂ ਲਈ ਰਿਜ਼ਰਵ ਹੈ ।

      ਬਾਰ ਮੈਂਬਰਾਂ ਵੱਲੋਂ ਇਸ ਵਾਰ ਸਰਬਸੰਮਤੀ ਨਾਲ ਜਸਦੀਪ ਸਿੰਘ ਕੰਬੋਜ ਨੂੰ ਪ੍ਰਧਾਨ ਚੁਣ ਲਿਆ ਗਿਆ ਹੈ। ਕਿਸੇ ਹੋਰ ਬਾਰ ਮੈਂਬਰਜ਼  ਨੇ ਪ੍ਰਧਾਨਗੀ ਲਈ ਨਾਮਜ਼ਦਗੀ ਪੱਤਰ ਨਾ ਦਾਖਿਲ ਕਰਨ ਦਾ ਫੈਸਲਾ ਕੀਤਾ ਹੈ। 

ਇਹਨਾਂ ਸਾਰਿਆ ਦੀ ਚੋਣ ਦੀ ਔਪਚਾਰਿਕ ਘੋਸ਼ਣਾ ਮਿਤੀ 11.09.2026 ਨੂੰ ਕੀਤੀ ਜਾਵੇਗੀ ।

    ਇਸ ਮੌਕੇ ਜਸਦੀਪ ਸਿੰਘ ਕੰਬੋਜ ਅਤੇ ਬਾਰ ਦੇ ਸਾਰੇ ਮੈਂਬਰ ਜਿਹਨਾਂ ਵਿੱਚ ਮੁੱਖ ਰੂਪ ਵਿਚ  ਲਵਜੀਤ ਸਿੰਘ ਤੁਰਨਾ ਸੁਰਿੰਦਰ ਸਿੰਘ ਸੂਚ ,ਹਰੀ ਚੰਦ ਕੰਬੋਜ ਅਸ਼ਵਿੰਦਰ ਬੱਤਾ ਸੁਰਿੰਦਰ ਸਿੰਘ ਜੋਸਨ ਦਲਜੀਤ ਸਿੰਘ ਸੰਧੂ ਬਸੰਤ ਲਾਲ ਮਲਹੋਤਰਾ ਅਸ਼ਵਨੀ ਕੁਮਾਰ ਢੀਂਗੜਾ ਸਤਨਾਮ ਪਾਲ ਕੰਬੋਜ ਕਰਮਜੀਤ ਸਿੰਘ ਜੋਸਨ ਪੰਡਿਤ ਅਸ਼ਵਨੀ ਕੁਮਾਰ  ਆਦਿ ਹਾਜ਼ਰ ਰਹੇ ।

VV NEWS

राष्ट्रीय कार्यालय रमाकान्त पाण्डेय(गोपालपुरी) संरक्षक/संस्थापक ग्राम व पोस्ट- गोपालपुर (टावर) थाना व तहसील- मेहनगर जिला-आजमगढ़, उत्तर प्रदेश पिंन कोड़-276204 मोबाईल-9838825561,7054825561 हेंड कार्यालय/प्रशासनिक कार्यालय जितेंद्र पटेल (प्रमुख संपादक/प्रशासनिक संपादक) ग्राम व पोस्ट- 495668 थाना व तहसील-जांजगीर जिला-जांजगीर (छत्तीसगढ) पिंन कोड़-495668 मोबाईल-6265564514

Leave a Reply

Your email address will not be published. Required fields are marked *

Next Post

हार्मनी आयुर्वेदिक मेडिकल कॉलेज एवं हॉस्पिटल द्वारा निःशुल्क आयुर्वेदिक चिकित्सा एवं मधुमेह जागरूकता शिविर का किया गया आयोजन

Fri Sep 4 , 2026
(पंजाब)फिरोजपुर, 03 सितंबर 2026 {कैलाश शर्मा जिला विशेष संवाददाता}=

You May Like

Breaking News

advertisement