ਸਿੱਖਿਆ ਵਿਭਾਗ ਵੱਲੋਂ ਇੱਕ ਰੋਜ਼ਾ ਕਿਸ਼ੋਰ ਸਿੱਖਿਆ ਪ੍ਰੋਗਰਾਮ ਤਹਿਤ ਐਡਵੋਕੈਸੀ ਟੇਨਿੰਗ ਆਯੋਜਿਤ

ਸਿੱਖਿਆ ਵਿਭਾਗ ਵੱਲੋਂ ਇੱਕ ਰੋਜ਼ਾ ਕਿਸ਼ੋਰ ਸਿੱਖਿਆ ਪ੍ਰੋਗਰਾਮ ਤਹਿਤ ਐਡਵੋਕੈਸੀ ਟੇਨਿੰਗ ਆਯੋਜਿਤ।

ਕਿਸ਼ੋਰਾ ਦੀ ਊਰਜਾ ਨੂੰ ਸਹੀ ਦਿਸ਼ਾ ਅਤੇ ਸੇਧ ਦੇਣਾ ਅੱਜ ਦੇ ਸਮੇਂ ਦੀ ਲੋੜ – ਚਮਕੌਰ ਸਿੰਘ ਸਰਾਂ।

ਫਿਰੋਜ਼ਪੁਰ 04 ਜਨਵਰੀ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਦਫ਼ਤਰ ਡਾਇਰੈਕਟਰ ਰਾਜ ਸਿੱਖਿਆ ਅਤੇ ਸਿਖਲਾਈ ਪ੍ਰੀਸ਼ਦ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪੰਜਾਬ ਸਟੇਟ ਏਡਜ ਕੰਟਰੋਲ ਸੁਸਾਇਟੀ ਦੇ ਸਹਿਯੋਗ ਨਲ਼ ਅੱਜ
ਸਥਾਨਕ ਦੇਵ ਸਮਾਜ ਕਾਲਜ ਫਾਰ ਵੁਮੈਨ ਵਿੱਖੇ ਜ਼ਿਲ੍ਹਾ ਸਿੱਖਿਆ ਅਫਸਰ( ਸੈ.ਸਿੱ) ਚਮਕੌਰ ਸਿੰਘ ਸਰਾਂ, ਜ਼ਿਲ੍ਹਾ ਨੋਡਲ ਅਫਸਰ ਏ ਈ ਪੀ ਕਮ ਉੱਪ ਜ਼ਿਲ੍ਹਾ ਅਫਸਰ ( ਸੈ.ਸਿੱ) ਪ੍ਰਗਟ ਸਿੰਘ ਬਰਾੜ , ਪ੍ਰਿੰਸੀਪਲ ਦੇਵ ਸਮਾਜ ਕਾਲਜ ਫਾਰ ਵੁਮੈਨ ਡਾ. ਸੰਗੀਤਾ ਦੀ ਅਗਵਾਈ ਵਿੱਚ ਅਤੇ ਕੋਆਰਡੀਨੇਟਟ ਉਮੇਸ਼ ਕੁਮਾਰ ਸਟੇਟ ਅਵਾਰਡੀ ਦੀ ਦੇਖ-ਰੇਖ ਵਿੱਚ ਕਿਸ਼ੋਰ ਸਿੱਖਿਆ ਪ੍ਰੋਗਰਾਮ ਅਧੀਨ ਇੱਕ ਰੋਜ਼ਾ ਐਡਵੋਕੈਸੀ ਟ੍ਰੇਨਿੰਗ ਆਯੋਜਿਤ ਕੀਤੀ ਗਈ । ਜਿਲ੍ਹਾ ਸਿੱਖਿਆ ਅਫ਼ਸਰ ਚਮਕੌਰ ਸਿੰਘ ਨੇ ਕਿਹਾ ਕਿ ਅੱਜ ਕੇ ਸਮੇਂ ਵਿੱਚ ਕਿਸ਼ੋਰਾਂ ਦੀ ਊਰਜਾ ਨੂੰ ਸਹੀ ਤਰੀਕੇ ਨਾਲ ਵਰਤਣਾ ਅਤੇ ਸਹੀ ਸੇਧ ਦੇਣਾ ਬਹੁਤ ਜਰੂਰੀ ਹੈ ਕਿਸ਼ੋਰ ਸਾਡੇ ਦੇਸ਼ ਦਾ ਭਵਿਖ ਹਨ ਅਤੇ ਭਵਿੱਖ ਤਾਂ ਹੀ ਉੱਜਵਲ ਹੋਵੇਗਾ ਜੇ ਕਿਸ਼ੋਰ ਆਪਣੀ ਊਰਜਾ ਨੂੰ ਉਪਯੋਗੀ ਪਾਸੇ ਲਗਾਏਗਾ।
ਜ਼ਿਲ੍ਹਾ ਨੋਡਲ ਅਫ਼ਸਰ ਏ ਈ ਪੀ ਕਮ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਗਟ ਸਿੰਘ ਬਰਾੜ ਜੀ ਨੇ ਕਿਹਾ ਕਿ ਕਿਸ਼ੋਰ ਉਮਰ ਦੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ‘ਤੇ ਧਿਆਨ ਦੇਣਾ ਜ਼ਰੂਰੀ ਹੈ, ਇਸੇ ਕਰਕੇ ਜਿਲ੍ਹੇ ਦੇ ਸਕੂਲ ਮੁੱਖੀਆ ਅਤੇ ਅਧਿਆਪਕਾਂ ਨੂੰ ਕਿਸ਼ੋਰ ਅਵਸਥਾ ਸੰਬੰਧੀ ਇਕ ਰੋਜ਼ਾ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਹਰ ਸਥਿਤੀ ਵਿਚ ਆਪਣੇ ਵਿਦਿਆਰਥੀਆਂ ਦਾ ਮਾਰਗ ਦਰਸ਼ਕ ਬਣ ਸਕਣ।
ਵਧੇਰੇ ਜਾਣਕਾਰੀ ਦਿੰਦੇ ਹੋਏ ਕਮਲ ਸ਼ਰਮਾ ਇੰਚਾਰਜ ਟ੍ਰੇਨਿੰਗ ਨੇ ਦਸਿਆ ਕਿ ਇਸ ਟ੍ਰੇਨਿੰਗ ਵਿੱਚ ਵੱਖ ਵੱਖ ਸਕੂਲਾਂ ਤੋ 350 ਤੋ ਵੱਧ ਸੈਮੀਨੈਰੀਅਬ ਨੇ ਹਿਸਾ ਲਿਆ। ਬਤੌਰ ਰੀਸੋਰਸ ਪਰਸਨ ਵਜੋਂ ਡਾ. ਸੰਗੀਤਾ ਨੇ ਏ ਈ ਪੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਲੈਕਚਰਾਰ ਸੁਖਜਿੰਦਰ ਸਿੰਘ ਨੇ ਗਰੋਇੰਗ ਅੱਪ ਬਾਰੇ ਅਪਣੇ ਵਿਚਾਰ ਸਾਂਝੇ ਕੀਤੇ। ਦਵਿੰਦਰ ਨਾਥ ਲੈਕਚਰਾਰ ਬਾਇਓਲੋਜੀ ਨੇ ਐਚ ਆਈ ਵੀ ਏਡਜ਼ ਦੇ ਫੈਲਣ ਦੇ ਕਾਰਣ, ਪਰਭਾਵ ਅਤੇ ਰੋਕਣ ਦੇ ਤਰੀਕਿਆਂ ਬਾਰੇ ਵਿਸਥਾਰ ਨਾਲ ਦਸਿਆ। ਰੀਸੋਰਸ ਪਰਸਨਗੁਰਮੀਤ ਸਿੰਘ ਅਤੇ ਇੰਦਰਪਾਲ ਸਿੰਘ ਨੇ ਡਰੱਗ ਅਬੁਸ ਦੇ ਕਾਰਣ ਅਤੇ ਰੋਕਥਾਮ ਬਾਰੇ ਜਾਣਕਾਰੀ ਦਿੱਤੀ। ਮੀਨਾਕਸ਼ੀ ਸਾਇੰਸ ਮਿਸਟਰਸ ਨੇ ਜੀਵਨ ਕੋਸ਼ਲਾ ਬਾਰੇ ਅਪਣੇ ਵਿਚਾਰ ਸਾਂਝੇ ਕੀਤੇ।
ਰਿਸੋਰਸ ਪਰਸਨਜ ਨੇ ਐਚ .ਆਈ.ਵੀ, ਹੈਪੇਟਾਈਟਸ, ਬੱਚਿਆ ਨੂੰ ਨਸ਼ਿਆਂ ਤੋਂ ਕਿਵੇਂ ਬਚਾਈਏ, ਜਨਸੰਖਿਆ ਸਿੱਖਿਆ, ਸਰੀਰਕ ਟੈਸਟ ਦੀ ਮਹੱਤਤਾ, ਚੰਗੀ ਸਿਹਤ, ਟੀ.ਬੀ ਦੇ ਲੱਛਣਾਂ, ਏਡਜ ਦੇ ਕਾਰਨ ਤੇ ਬਚਾਅ ਬਾਰੇ , ਕਿਸ਼ੋਰਾਂ ਦੇ ਵਿਚ ਹਾਰਮੋਨਲ ਤਬਦੀਲੀਆਂ ਉਨ੍ਹਾਂ ਦੇ ਪ੍ਰਤਾਵ ਤੇ ਉਨ੍ਹਾਂ ਨੂੰ ਸਹੀ ਤਰੀਕੇ ਨਾਲ ਨਜਿੱਠਣ ਲਈ ਅਤੇ ਏਡਜ਼ ਅਤੇ ਐਚ.ਆਈ.ਵੀ ਸੰਬੰਧੀ ਜਾਣਕਾਰੀ ਦਿੱਤੀ ਗਈ । ਇਸ ਮੌਕੇ ਸੁਖਚੈਨ ਸੁੰਘ, ਡਾ ਵੰਦਨਾ, ਡਾ.ਭੂਮਿਦਾ ਸ਼ਰਮਾ, ਡਾ. ਕੁਲਬੀਰ ਸਿੰਘ, ਡਾ.ਹਰਮੀਨ ਕੌਰ, ਬੀ ਐਨ ਓ ਰੁਪਿੰਦਰ, ਪ੍ਰਿ ਪ੍ਰੇਮ ਕੁਮਾਰ, ਕਨਿਕਾ ਸਚਦੇਵਾ, ਲਵਦੀਪ ਸਿੰਘ, ਅਨੂੰ ਨੰਦਾ , ਹਰਵਿੰਦਰ ਘਈ ਆਦਿ ਮੌਜੂਦ ਸਨ

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

आज़मगढ़: गैंगेस्टर एक्ट में वांछित/फरार (15-15 हजार के 02 इनामिया व हत्या के प्रयास में 01) कुल 03 अभियुक्तों के घर 82 सीआरपीसी की नोटिस चस्पा

Thu Jan 4 , 2024
थाना- पवईगैंगेस्टर एक्ट में वांछित/फरार (15-15 हजार के 02 इनामिया व हत्या के प्रयास में 01) कुल 03 अभियुक्तों के घर 82 सीआरपीसी की नोटिस चस्पा➡थाना पवई पंजीकृत मु0अ0सं0- 428/2023 धारा 3(1) उ0प्र0 गिरोहबन्द एंव समाज विरोधी क्रिया कलाप निवारण अधिनियम 1986 से सम्बन्धित 15 हजार रूपये का इनामिया अभियुक्त […]

You May Like

advertisement