ਭਗਤੀ ਭਜਨ ਗਰੁੱਪ ਵੱਲੋਂ ਸ੍ਰੀ ਬ੍ਰਾਹਮਣ ਸਭਾ ਫਿਰੋਜ਼ਪੁਰ ਦੇ ਸੱਦੇ ਤੇ ਸਨਾਤਨ ਧਰਮ ਮਹਾਂਵੀਰ ਦਲ ਮੰਦਰ ਵਿੱਚ ਮਨਾਇਆ ਗਿਆ ਭਗਵਾਨ ਸ਼੍ਰੀ ਪਰਸ਼ੁਰਾਮ ਜੀ ਦਾ ਜਨਮ ਉਤਸਵ

ਭਗਤੀ ਭਜਨ ਗਰੁੱਪ ਵੱਲੋਂ ਸ੍ਰੀ ਬ੍ਰਾਹਮਣ ਸਭਾ ਫਿਰੋਜ਼ਪੁਰ ਦੇ ਸੱਦੇ ਤੇ ਸਨਾਤਨ ਧਰਮ ਮਹਾਂਵੀਰ ਦਲ ਮੰਦਰ ਵਿੱਚ ਮਨਾਇਆ ਗਿਆ ਭਗਵਾਨ ਸ਼੍ਰੀ ਪਰਸ਼ੁਰਾਮ ਜੀ ਦਾ ਜਨਮ ਉਤਸਵ

ਫਿਰੋਜ਼ਪੁਰ 22 ਅਪ੍ਰੈਲ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]=

ਭਗਤੀ ਭਜਨ ਗਰੁੱਪ ਅਤੇ ਬ੍ਰਾਮਣ ਸਭਾ ਫਿਰੋਜ਼ਪੁਰ ਵੱਲੋ ਮਹਾਂਵੀਰ ਮੰਦਿਰ ਵਿਖੇ ਭਗਵਾਨ ਵਿਸ਼ਨੂੰ ਜੀ ਦੇ 6ਵੇੰ ਅਵਤਾਰ ਭਗਵਾਨ ਸ੍ਰੀ ਪਰਸ਼ੂ ਰਾਮ ਜੀ ਦਾ ਜਨਮ ਮਹਾਉਤਸਵ ਭਜਨ ਕੀਰਤਨ ਕਰਕੇ ਮਨਾਇਆ ਗਿਆ। ਸ਼੍ਰੀ ਧਰਮਪਾਲ ਬਾਸਲ ਜੀ (ਡਾਇਰੈਕਟਰ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਅਤੇ ਹਾਰਮਨੀ ਆਯੂਰਵੈਦਿਕ ਕਾਲਜ ਫਿਰੋਜ਼ਪੁਰ) ਵੱਲੋ ਭਜਨ ਗਾਇਨ ਕੀਤੇ ਗਏ । ਗਰੁੱਪ ਦੇ ਮਿਊਜ਼ਕ ਡਾਇਰੈਕਟਰ ਗੌਰਵ ਅਨਮੋਲ ਵੱਲੋ ਵੀ ਆਪਣੇ ਮਿਊਜ਼ਕ ਰਾਹੀ ਪੂਰਾ ਸਾਥ ਦਿੱਤਾ ਗਿਆ। ਇਸ ਤੋ ਇਲਾਵਾ ਸੁੰਦਰ ਕਾਡ ਦਾ ਪਾਠ ਬਹੁਤ ਹੀ ਸ਼ਰਧਾ ਅਤੇ ਭਾਵਨਾ ਨਾਲ ਕੀਤਾ ਗਿਆ। ਸ਼੍ਰੀ ਧਰਮਪਾਲ ਬਾਂਸਲ ਜੀ ਵੱਲੋੰ ਇਸ ਪਾਠ ਦੀ ਮਹੱਤਤਾ ਬਾਰੇ ਵੀ ਦੱਸਿਆ ਗਿਆ ਅਤੇ ਸਨਾਤਨ ਧਰਮ ਦੇ ਬਾਰੇ ਸਾਰਿਆ ਨੂੰ ਜਾਗਰੂਕ ਕੀਤਾ ਗਿਆ। ਕੀਰਤਨ ਸਮੇ ਆਈਆਂ ਹੋਈਆ ਸਾਰੀਆ ਹੀ ਸੰਗਤਾਂ ਵੱਲੋ ਆਨੰਦ ਲਿਆ ਗਿਆ। ਸ਼੍ਰੀ ਧਰਮਪਾਲ ਬਾਂਸਲ ਜੀ ਦੇ ਭਜਨਾਂ ਨੇ ਸਾਰਿਆ ਨੂੰ ਭਗਤੀ ਵਿੱਚ ਲੀਨ ਕਰ ਦਿੱਤਾ। ਇਸ ਸਮਾਗਮ ਵਿੱਚ ਸਵਾਮੀ ਕਮਲ ਪੂਰੀ ਜੀ ਮਹਾਰਾਜ ਮੁੱਖ ਤੌਰ ਤੇ ਪਹੁੰਚੇ । ਭਗਤੀ ਭਜਨ ਗਰੁੱਪ ਮੈਬਰ ਮੁਕੇਸ਼ ਗੋਇਲ, ਹੇਮਤ ਸਿਆਲ, ਮਹਿੰਦਰ ਬਜਾਜ, ਕੈਲਾਸ਼ ਸ਼ਰਮਾ ਮੋਜੂਦ ਰਹੇ। ਬ੍ਰਾਮਣ ਸਭਾ ਦੇ ਮੈਬਰ ਆਮਿਤ ਕੁਮਾਰ ਸ਼ਰਮਾ (ਪ੍ਰਧਾਨ ਬ੍ਰਾਮਣ ਸਭਾ), ਸੂਰਏ ਪ੍ਰਕਾਸ਼ ਸ਼ਰਮਾ, ਚੰਦਰ ਮੋਹਨ ਕੋਸ਼ਿਕ, ਹਰੀ ਰਾਮ ਖਿਦੜੀ ਵੱਲੋ ਸਾਰਿਆ ਦਾ ਬਹੁਤ ਮਾਨ ਸਤਿਕਾਰ ਕੀਤਾ ਗਿਆ। ਹੀਰਾ ਸੋਡੀ ਵੀ ਸ਼ਾਮਿਲ ਰਹੇ ਅਤੇ ਕੀਰਤਨ ਦਾ ਆਨੰਦ ਲਿਆ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

कस्तुरबा गांधी आवासीय स्कूल हरदी में किया गया कोविड-19 परीक्षण

Sun Apr 23 , 2023
जांजगीर-चांपा 23 अप्रैल 2023 / कलेक्टर सुश्री ऋचा प्रकाश चौधरी के निर्देशानुसार सामुदायिक स्वास्थ्य केन्द्र अकलतरा और स्वास्थ्य विभाग टीम द्वारा कस्तुरबा गांधी आवासीय स्कूल ग्राम हरदी में कोविड-19 परीक्षण किया गया। जिसमें 33 बच्चे एवं 10 स्टॉफ का कोविड-19 टेस्ट किया गया। परीक्षण में सभी नेगेटीव पाये गये। स्वास्थ्य विभाग […]

You May Like

advertisement