ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਵੱਲੋਂ ਪੀੜ੍ਹਤ ਨੂੰ 3,00,000/- ਦਾ ਮੁਆਵਜਾ ਜਾਰੀ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਵੱਲੋਂ ਪੀੜ੍ਹਤ ਨੂੰ 3,00,000/- ਦਾ ਮੁਆਵਜਾ ਜਾਰੀ

ਫਿਰੋਜ਼ਪੁਰ 25 ਅਗਸਤ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=

ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ. ਨਗਰ (ਮੋਹਾਲੀ) ਜੀਆਂ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਸ਼੍ਰੀ ਵੀਰਇੰਦਰ ਅਗਰਵਾਲ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਸਹਿਤ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਜੀਆਂ ਦੀ ਰਹਿਨੁਮਾਈ ਹੇਠ ਮਿਸ ਏਕਤਾ ਉੱਪਲ, ਮਾਨਯੋਗ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਜੀਆਂ ਵੱਲੋਂ ਇੱਕ ਕੇਸ ਵਿੱਚ ਪੀੜ੍ਹਤ ਨੂੰ ਤਿੰਨ ਲੱਖ ਰੁਪਏ ਦਾ ਮੁਆਵਜਾ ਜਾਰੀ ਕੀਤਾ ਗਿਆ ਹੈ। ਇਹ ਮੁਆਵਜਾ ਮਾਨਯੋਗ ਜੱਜ ਸਾਹਿਬ ਵੱਲੋਂ ਪੰਜਾਬ ਪੀੜਤ ਮੁਆਵਜਾ ਸਕੀਮ ਅਧੀਨ ਦਿੱਤਾ ਗਿਆ। ਮੁਆਵਜਾ ਲੈਣ ਵਾਲਾ ਪੀੜ੍ਹਤ ਨਾਬਾਲਗ ਸੀ ਅਤੇ ਉਸ ਦੇ ਮਾਂ-ਪਿਓ ਅਤੇ ਦਾਦਾ-ਦਾਦੀ ਵੀ ਨਹੀਂ ਸਨ ਜਿਸ ਉਪਰੰਤ ਜੱਜ ਸਾਹਿਬ ਵੱਲੋਂ ਪੈਨਲ ਦੋ ਵਕੀਲ ਸਾਹਿਬ ਰਾਹੀਂ ਮੁਫਤ ਉਸ ਪੀੜ੍ਹਤ ਦਾ ਗਾਰਡੀਅਨਸ਼ਿਪ ਲੈਣ ਲਈ ਕੇਸ ਦਾਇਰ ਕਰਵਾਇਆ ਜਿਸ ਵਿੱਚ ਉਸ ਬੱਚੇ ਦੇ ਤਾਏ ਨੂੰ ਗਾਰਡੀਅਨ ਬਣਾਇਆ ਗਿਆ। ਬਾਅਦ ਵਿੱਚ ਜਦੋਂ ਮੁਆਵਜੇ ਦੀ ਰਕਮ ਰਲੀਜ਼ ਕੀਤੀ ਗਈ ਤਾਂ ਬੱਚੇ ਦਾ ਬੈਂਕ ਖਾਤਾ ਛੋਟਾ ਸੀ ਜਿਸ ਕਾਰਨ ਵੱਡੀ ਰਕਮ ਦਾਖਲ ਨਹੀਂ ਹੋ ਰਹੀ ਸੀ। ਇਸ ਦੇ ਬਾਅਦ ਜੱਜ ਸਾਹਿਬ ਨੇ ਆਪ ਖੁਦ ਉਦਮ ਕਰਕੇ ਬੈਂਕ ਮੈਨੇਜਰ ਨੂੰ ਪੱਤਰ ਜਾਰੀ ਕਰਕੇ ਬੱਚੇ ਦਾ ਖਾਤਾ ਵੱਡਾ ਕਰਵਾਇਆ ਅਤੇ ਹੁਣ ਉਸ ਪੀੜ੍ਹਤ ਬੱਚੇ ਦੇ ਖਾਤੇ ਵਿੱਚ ਉਕਤ ਮੁਆਵਜੇ ਦੀ ਤਿੰਨ ਲੱਖ ਦੀ ਰਕਮ ਜਮ੍ਹਾਂ ਹੋ ਗਈ ਹੈ। ਇਸ ਦੇ ਨਾਲ ਹੀ ਜੱਜ ਸਾਹਿਬ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਪੀੜ੍ਹਤ ਮੁਆਵਜਾ ਸਕੀਮ ਅਧੀਨ ਪੀੜ੍ਹਤ ਨੂੰ ਮੁਆਵਜਾ ਦਿੱਤਾ ਜਾਂਦਾ ਹੈ ਜਿਸ ਸਬੰਧੀ ਵਧੇਰੇ ਜਾਣਕਾਰੀ ਲਈ ਉਹ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ, ਝੋਕ ਰੋੜ, ਨੇੜੇ ਸ਼ੇਰ ਸ਼ਾਹ ਵਾਲੀ ਚੌਕ, ਫਿਰੋਜਪੁਰ ਕੈਂਟ ਵਿਖੇ ਸੰਪਰਕ ਕਰਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

मुबारकपुर आज़मगढ़ उत्तर प्रदेश: मुबारकपुर रोडवेज स्थित मछली मार्केट के पास बाल पुष्टाहार की खाली पैकेट काफी संख्या में मिलने पर भी विभाग मौन

Fri Aug 25 , 2023
मुबारकपुर आजमगढ़ एकतरफ उत्तरप्रदेश सरकार बाल पुष्टाहार द्वारा आंगनबाड़ी केन्द्रों पर बच्चों के लिए बच्चों का पुष्टाहार देती है लेकिन सरकार इस योजना को ब्लॉक स्तर से लेकर आंगनवाड़ी के लोगों द्वारा धज्जियां उड़ाई जा रही है खबर है कि आजमगढ़ के मुबारकपुर रोडवेज स्थित मछली मार्केट के पास बाल […]

You May Like

Breaking News

advertisement