ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਅੰਧ ਵਿਦਿਆਲੇ, ਫਿਰੋਜਪੁਰ ਦੇ ਬੱਚਿਆਂ ਅਤੇ ਬਜੁਰਗਾਂ ਨਾਲ ਮਨਾਇਆ ਲੋਹੜੀ ਦਾ ਤਿਉਹਾਰ

ਫਿਰੋਜੁਪਰ ਮਿਤੀ 08.01.2023 {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਸ੍ਰੀ ਵੀਰਇੰਦਰ ਅਗਰਵਾਲ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੈਡਮ ਏਕਤਾ ਉੱਪਲ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਅੰਧ ਵਿਦਿਆਲੇ, ਮੱਖੂ ਗੇਟ, ਫਿਰੋਜਪੁਰ ਵਿੱਚ ਬੱਚਿਆਂ ਅਤੇ ਬਜੁਰਗਾਂ ਨਾਲ ਲੋਹੜੀ ਦਾ ਤਿਉਹਾਰ ਮਨਾਇਆ ਗਿਆ ਤਾਂ ਜ਼ੋ ਬੱਚਿਆਂ ਨੂੰ ਉਹਨਾਂ ਦੇ ਆਸ਼ਰਮ/ਹੋਮ ਵਿੱਚ ਉਹਨਾਂ ਨੂੰ ਚੰਗਾ ਮਾਹੌਲ ਦਿੱਤਾ ਜਾ ਸਕੇ ਅਤੇ ਉਹਨਾਂ ਅਪੰਗ ਬੱਚਿਆਂ ਦੇ ਨਾਲ ਵੀ ਖੁਸ਼ੀਆਂ ਸਾਂਝੀਆਂ ਕੀਤੀਆ ਜਾ ਸਕਣ। ਇਸ ਮੌਕੇ ਤੇ ਅੰਧ ਵਿਦਿਆਲੇ ਵੱਲੋਂ ਸ੍ਰੀ ਰਮੇਸ਼ ਜੀ, ਸ੍ਰੀ ਹਰੀਸ਼ ਮੋਂਗਾ, ਸ੍ਰੀ ਅਵਤਾਰ ਸਿੰਘ ਅਤੇ ਹੋਰ ਸਟਾਫ ਮੌਜੂਦ ਸਨ। ਸ੍ਰੀ ਗਗਨ ਗੋਕਲਾਨੀ, ਪੈਨਲ ਐਡਵੋਕੇਟ ਦਫਤਰ ਦੇ ਸਟਾਫ ਵਿੱਚੋਂ ਸ੍ਰੀ ਸੁਖਵਿੰਦਰ ਸਿੰਘ ਅਤੇ ਸ੍ਰੀ ਗਗਨਦੀਪ ਸਿੰਘ ਵੀ ਇਸ ਮੌਕੇ ਤੇ ਮੌਜੂਦ ਸਨ ਜਿਹਨਾਂ ਵੱਲੋਂ ਕਾਨੂੰਨੀ ਜਾਗਰੂਕਤਾ ਲਈ ਅਤੇ ਨਾਲਸਾ ਦੀਆਂ ਸਕੀਮਾਂ ਜਿਵੇਂ ਕਿ ਨਾਲਸਾ (ਬੱਚਿਆਂ ਨੂੰ ਮਿੱਤਰਤਾ ਕਾਨੂੰਨੀ ਸੇਵਾਵਾਂ ਅਤੇ ਉਹਨਾਂ ਦੀ ਸੁਰੱਖਿਆ) ਯੋਜਨਾ, 2015 ਅਤੇ ਨਾਲਸਾ (ਮਾਨਸਿਕ ਰੂਪ ਨਾਲ ਬੀਮਾਰ ਅਤੇ ਮਾਨਸਿਕ ਰੂਪ ਤੋਂ ਵਿਕਲਾਂਗ ਵਿਅਕਤੀਆਂ ਲਈ ਕਾਨੂੰਨੀ ਸੇਵਾਵਾਂ) ਯੋਜਨਾ, 2015 ਸਬੰਧੀ ਜਾਗਰੂਕਤਾ ਲਈ ਸੈਮੀਨਾਰ ਕੀਤਾ ਗਿਆ। ਇਸ ਤੋਂ ਉਪਰੰਤ ਅੰਧ ਵਿਦਿਆਲੇ ਵਿੱਚ ਰਹਿ ਰਹੇ ਬੱਚਿਆਂ ਅਤੇ ਬਜੁਰਗਾਂ ਨੂੰ ਮੁੰਗਫਲੀ, ਰੇਵੜੀਆਂ, ਗੱਚਕ ਅਤੇ ਪੋਪਕੋਰਨ ਦੇ ਪੈਕਟ ਮਾਨਯੋਗ ਜੱਜ ਸਾਹਿਬ ਵੱਲੋਂ ਵੰਡੇ ਗਏ ਅਤੇ ਬੱਚਿਆਂ ਨਾਲ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਅੰਧ ਵਿਦਿਆਲੇ ਦੇ ਬੱਚਿਆਂ ਅਤੇ ਸਟਾਫ ਵੱਲੋਂ ਜੱਜ ਸਾਹਿਬ ਦੇ ਇਸ ਉੱਦਮ ਦੀ ਬਹੁਤ ਸ਼ਲਾਘਾ ਕੀਤੀ ਗਈ ਅਤੇ ਕਿਹਾ ਕਿ ਅੱਜ ਉਹਨਾਂ ਨੂੰ ਇਸ ਤਿਉਹਾਰ ਉਹਨਾਂ ਨਾਲ ਮਨਾਉਣ ਕਰਕੇ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਅਤੇ ਉਹਨਾਂ ਨੂੰ ਆਪਣੇ ਘਰ ਵਰਗਾ ਮਾਹੌਲ ਲੱਗ ਰਿਹਾ ਹੈ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

भगवान श्री राम के चरित्र से प्रेरणा लेने की जरूरत : प्रो.संजीव शर्मा

Mon Jan 8 , 2024
भगवान श्री राम के चरित्र से प्रेरणा लेने की जरूरत : प्रो.संजीव शर्मा। वैद्य पण्डित प्रमोद कौशिक। कुवि के यूनिवर्सिटी सीनियर सेकेंडरी मॉडल स्कूल में राष्ट्रीय सेवा योजना शिविर का हुआ समापन। कुरुक्षेत्र, 8 जनवरी : छात्रों को भगवान श्री राम के चरित्र से प्रेरणा लेने की जरूरत है। यदि […]

You May Like

advertisement