ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਐਨ.ਜੀ.ਓ ਦੇ ਸਹਿਯੋਗ ਨਾਲ ਲਗਾਏ ਟ੍ਰੇਫਿਕ ਵਾਹਨਾਂ ਉੱਪਰ ਰਿਫਲੈਕਟਰ ਸਟਿੱਕਰ

पर

ਫਿਰੋਜੁਪਰ ਮਿਤੀ 09.01.2024, {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਸ੍ਰੀ ਵੀਰਇੰਦਰ ਅਗਰਵਾਲ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਦੀ ਰਹਿਨੁਮਾਈ ਹੇਠ ਮੈਡਮ ਏਕਤਾ ਉੱਪਲ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਜ਼ਿਲ੍ਹਾ ਫਿਰੋਜਪੁਰ ਵੱਲੋਂ ਟ੍ਰੈਫਿਕ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਐਨ.ਜੀ.ਓ ਕੋਆਰਡੀਨੇਸ਼ਨ ਕਮੇਟੀ (ਬਲਾਕ) ਫਿਰੋਜਪੁਰ ਦੇ ਸਹਿਯੋਗ ਨਾਲ ਬਾਜੀਦਪੁਰ (ਮੱਲਵਾਲ) ਚੌਕ, ਫਿਰੋਜਪੁਰ ਵਿੱਚ ਵਾਹਨਾਂ ਅਤੇ ਆਵਜਾਈ ਸਾਧਨਾਂ ਤੇ ਰਿਫਲੈਕਟਰ ਸਟਿੱਕਰ ਲਗਾਏ ਗਏ। ਇਹ ਰਿਫਲੈਕਟਰ ਸਟਿੱਕਰ ਮੈਡਮ ਏਕਤਾ ਉੱਪਲ, ਚੀਫ ਜੁਡੀਸ਼ੀਅਲ ਮੈਜਿਸਟੇ੍ਰਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਦੀ ਅਗਵਾਈ ਵਿੱਚ ਟ੍ਰੈਫਿਕ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਲਗਾਏ ਗਏ ਤਾਂ ਜ਼ੋ ਧੁੰਦ ਵਿੱਚ ਵਾਹਨਾਂ ਦੇ ਹੋਣ ਵਾਲੇ ਐਕਸੀਡੈਟਾਂ ਤੋਂ ਬੱਚਿਆ ਜਾ ਸਕੇ। ਇਸ ਦੇ ਨਾਲ ਹੀ ਐੱਨ.ਜੀ.ਓ ਦੇ ਸਹਿਯੋਗ ਨਾਲ ਜੱਜ ਸਾਹਿਬ ਵੱਲੋਂ ਵਾਹਨ ਚਾਲਕਾਂ ਨੂੰ ਸਰਦੀ ਤੋਂ ਬਚਾਅ ਲਈ ਗਰਮ ਲੋਈਆਂ ਵੀ ਵੰਡੀਆਂ ਗਈਆਂ। ਇਸ ਮੌਕੇ ਤੇ ਸ੍ਰੀ ਜੇ.ਐੱਸ. ਸੋਢੀ, ਐਡਵੋਕੇਟ, ਸ੍ਰੀ ਬਲਵਿੰਦਰ ਸ਼ਰਮਾ, ਰਨਧੀਰ ਸ਼ਰਮਾ, ਬਰਿਜ ਭੂਸ਼ਨ ਧਵਨ, ਕੈਲਾਸ਼ ਸ਼ਰਮਾ, ਡਾ: ਕੇਸੀ ਅਰੋੜਾ, ਦਿਨੇਸ਼ ਬਹਿਲ, ਇੰਜੀਨੀਅਰ ਜੇਐਸ ਮਾਂਗਟ ਅਤੇ ਹੋਰ ਐੱਨ.ਜੀ.ਓ ਦੇ ਮੈਂਬਰ ਸਾਹਿਬਾਨ ਮੋਜ਼ੂਦ ਸਨ। ਇਸ ਦੇ ਨਾਲ ਹੀ ਮੈਡਮ ਏਕਤਾ ਉੱਪਲ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜੀ ਵੱਲੋਂ ਮੋਟਰ ਵਹੀਕਲ ਐਕਸੀਡੈਂਟ ਕਲੇਮ, ਨੈਸ਼ਨਲ ਲੋਕ ਅਦਾਲਤ ਮਿਤੀ 9.3.2024, ਮੁਫਤ ਕਾਨੂੰਨੀ ਸਹਾਇਤਾ, ਮੋਟਰ ਵਹੀਕਲ ਰੂਲਜ਼, ਟੋਲ ਫ੍ਰੀ ਨੰਬਰ 1968 ਆਦਿ ਬਾਰੇ ਵੀ ਜਾਗਰੂਕ ਕੀਤਾ ਗਿਆ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

एम डब्ल्यु डी के 11 जनवरी फरीदाबाद कार्यक्रम में पहुंचेंगे मंत्री मूल चन्द शर्मा, संदीप सिंह व पूर्व मंत्री विपुल गोयल : चन्द्र शेखर धरणी

Wed Jan 10 , 2024
एम डब्ल्यु डी के 11 जनवरी फरीदाबाद कार्यक्रम में पहुंचेंगे मंत्री मूल चन्द शर्मा, संदीप सिंह व पूर्व मंत्री विपुल गोयल : चन्द्र शेखर धरणी। हरियाणा संपादक – वैद्य पण्डित प्रमोद कौशिक।ब्यूरो चीफ – संजीव कुमारी दूरभाष – 9416191877 हरियाणा के 201 पत्रकारों को आंबटित होगी 10-10 लाख रुपये की […]

You May Like

advertisement