ਗੁਰਦੁਆਰਾ ਬਜੀਦਪੁਰ ਸਾਹਿਬ ਵਿਖੇ ਲਾਇਆ ਮੁਫਤ ਮੈਡੀਕਲ ਕੈਂਪ

ਗੁਰਦੁਆਰਾ ਬਜੀਦਪੁਰ ਸਾਹਿਬ ਵਿਖੇ ਲਾਇਆ ਮੁਫਤ ਮੈਡੀਕਲ ਕੈਂਪ

ਫਿ਼ਰੋਜ਼ਪੁਰ, 15 ਸਤੰਬਰ, {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ }:—

ਜੈਨੇਸਿਸ ਡੈਂਟਲ ਕਾਲਜ ਅਤੇ ਹਸਪਤਾਲ ਮੋਗਾ ਰੋਡ ਫਿਰੋਜ਼ਪੁਰ ਵੱਲੋਂ ਅਮਾਵਸਿਆ ਮੌਕੇ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਦੇ ਸਹਿਯੋਗ ਨਾਲ ਸ੍ਰੀ ਗੁਰਦੁਆਰਾ ਜਾਮਨੀ ਸਾਹਿਬ ਪਿੰਡ ਬਜੀਦਪੁਰ ਵਿਖੇ ਦੰਦਾਂ ਦਾ ਮੁਫਤ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਚੇਅਰਮੈਨ ਸੀ.ਏ. ਵਰਿੰਦਰ ਮੋਹਨ ਸਿੰਘਲ ਨੇ ਦੱਸਿਆ ਕਿ ਹਰ ਮਹੀਨੇ ਅਮਾਵਸ ਮੌਕੇ ਗੁਰੂਦਵਾਰਾ ਸ਼੍ਰੀ ਜਾਮਨੀ ਸਾਹਿਬ, ਪਿੰਡ ਬਜੀਦਪੁਰ ਵਿਖੇ ਦੰਦਾਂ ਦਾ ਜਾਂਚ ਕੈਂਪ ਲਗਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਕੈਂਪ ਸਵੇਰੇ 09 ਵਜੇ ਤੋਂ ਦੁਪਹਿਰ 02 ਵਜੇ ਤੱਕ ਲਗਾਇਆ ਜਾਂਦਾ ਹੈ ਅਤੇ ਇਸ ਕੈਂਪ ਵਿੱਚ ਦੰਦਾਂ ਦੇ ਮਾਹਿਰ ਡਾ: ਸੁਕੀਰਤ ਕੌਰ, ਡਾ: ਬਕੁਲ ਸੈਂਡਲ ਨੇ ਦੰਦਾਂ ਦੇ ਮਰੀਜ਼ਾਂ ਦੀ ਜਾਂਚ ਕੀਤੀ। ਮੈਡੀਕਲ ਕੈਂਪ ਦੌਰਾਨ ਡਾ: ਸੁਕੀਰਤ ਕੌਰ, ਡਾ: ਬਕੁਲ ਸੈਂਡਲ ਨੇ ਦੱਸਿਆ ਕਿ ਇਸ ਕੈਂਪ ਵਿੱਚ ਸਭ ਤੋਂ ਵੱਧ ਮਰੀਜਾਂ ਨੂੰ ਕੀੜਿਆਂ ਦੀ ਸਮੱਸਿਆ ਅਤੇ ਦੰਦਾਂ ਦੀ ਸਮੱਸਿਆ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੇ ਲਈ ਡਾ: ਸੁਕੀਰਤ ਕੌਰ, ਡਾ: ਬਕੁਲ ਸੈਂਡਲ ਨੇ ਮਰੀਜ਼ਾਂ ਨੂੰ ਦੰਦਾਂ ਦੀ ਦੇਖਭਾਲ ਲਈ ਸੁਝਾਅ ਦਿੱਤੇ ਅਤੇ ਦਿਨ ਵਿਚ ਦੋ ਵਾਰ ਬੁਰਸ਼ ਕਰਨ ਦੀ ਸਲਾਹ ਦਿੱਤੀ। ਇਸ ਮੌਕੇ ਅਮਨਦੀਪ, ਚੰਚਲ, ਹਰਜੀਤ ਕੌਰ, ਤਾਨੀਆ, ਸੰਚੀ, ਹਰਨੂਰ, ਰਣਜੀਤ ਸਿੰਘ ਪੀ.ਆਰ.ਓ., ਮਨਜੀਤ ਸਿੰਘ ਆਦਿ ਹਾਜ਼ਰ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

लायंस क्लब फिरोजपुर ग्रेटर ने गांव झुगे हजारे में बाढ़ पीड़ितों को आटा डाल और घरेलू सामान किया वितरण

Fri Sep 15 , 2023
लायंस क्लब फिरोजपुर ग्रेटर ने गांव झुगे हजारे में बाढ़ पीड़ितों को आटा डाल और घरेलू सामान किया वितरण फिरोजपुर 15 सितंबर {कैलाश शर्मा जिला विशेष संवाददाता}= लायंस क्लब फिरोजपुर ग्रेटर ने ग्राम झुग्गे हजारे में अपनी दूसरी आपदा राहत परियोजना का आयोजन करके सीमावर्ती क्षेत्र के गांवों के बाढ़ […]

You May Like

advertisement