ਹੜ੍ਹ ਪੀੜਤਾਂ ਲਈ ਦੁਲਚੀ ਕੇ ਵਿੱਚ ਲਗਾਇਆ ਮੁਫ਼ਤ ਮੈਡੀਕਲ ਕੈਂਪ

ਹੜ੍ਹ ਪੀੜਤਾਂ ਲਈ ਦੁਲਚੀ ਕੇ ਵਿੱਚ ਲਗਾਇਆ ਮੁਫ਼ਤ ਮੈਡੀਕਲ ਕੈਂਪ

170 ਮਰੀਜ਼ਾਂ ਨੂੰ ਵੰਡੀਆਂ ਦਵਾਈਆਂ ਅਤੇ ਹੋਰ ਲੋੜੀਂਦਾ ਸਮਾਨ

ਫਿਰੋਜ਼ਪੁਰ 06 ਸਤੰਬਰ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=

ਹੜਾਂ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਸਤਲੁਜ ਦਰਿਆ ਦੇ ਕੰਢੇ ਸਥਿਤ ਪਿੰਡ ਕਾਲੂ ਵਾਲਾ ਟਾਪੂ ਅਤੇ ਨਾਲ ਲੱਗਦੇ ਪਿੰਡਾਂ ਦੇ ਲੋਕ ਜੋ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੁਲਚੀ ਕੇ ਵਿੱਚ ਬਣਾਏ ਰਾਹਤ ਕੈਂਪ ਵਿੱਚ ਰਹਿ ਰਹੇ ਹਨ। ਉਨ੍ਹਾਂ ਦੀਆਂ ਸਿਹਤ ਸਮੱਸਿਆਵਾਂ ਨੂੰ ਦੇਖਦੇ ਹੋਏ ਸਮਾਜ ਸੇਵੀ ਸੰਸਥਾ ਐਗਰੀਡ ਫਾਊਂਡੇਸ਼ਨ (ਰਜਿ.) ਫਿਰੋਜ਼ਪੁਰ ਵੱਲੋਂ ਮੁਫ਼ਤ ਮੈਡੀਕਲ ਕੈਂਪ ਹਾਰਮਨੀ ਮੈਡੀਕਲ ਕਾਲਜ ਅਤੇ ਹਸਪਤਾਲ, ਰੋਟਰੀ ਕਲੱਬ ਫਿਰੋਜ਼ਪੁਰ ਕੈਂਟ ਅਤੇ ਦੇਵ ਸਮਾਜ ਕਾਲਜ ਫਾਰ ਗਰਲਜ ਦੇ ਸਹਿਯੋਗ ਨਾਲ ਸਰਕਾਰੀ ਹਾਈ ਸਕੂਲ ਦੁਲਚੀ ਕੇ ਵਿਖੇ ਲਗਾਇਆ ਗਿਆ।
ਕੈਂਪ ਸਬੰਧੀ ਜਾਣਕਾਰੀ ਦਿੰਦਿਆ ਫਾਊਂਡੇਸ਼ਨ ਦੇ ਪ੍ਰਧਾਨ ਡਾਕਟਰ ਸਤਿੰਦਰ ਸਿੰਘ ਨੇ ਦੱਸਿਆ ਕਾਰਨ ਇਸ ਇਲਾਕੇ ਦੇ ਲੋਕਾਂ ਵਿੱਚ ਚਮੜੀ ਦੇ ਰੋਗ,ਸਾਹ ਅਤੇ ਅਲਰਜੀ ਬਿਮਾਰੀਆਂ ਦੇ 170 ਤੋਂ ਵੱਧ ਮਰੀਜ਼ਾਂ ਦਾ ਹਾਰਮਨੀ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਮਾਹਿਰ ਡਾਕਟਰ ਮੋਨਿਕਾ ਸ਼ਰਮਾ ਐਮ ਡੀ, ਡਾ. ਪੂਜਾ ਚੰਬਿਆਲ ਐਮ ਡੀ, ਡਾ. ਅਭਿਸ਼ੇਕ ਗੁਲੇਰੀਆ ਐਮ ਐਸ ਅਤੇ ਸਥਾਨਕ ਸਰਕਾਰੀ ਡਿਸਪੈਂਸਰੀ ਦੇ ਸਟਾਫ ਹਰ ਗੁਰਸ਼ਰਨ ਸਿੰਘ ਸੀ ਅਫ਼ਸਰ ਅਤੇ ਸੱਤਪਾਲ ਸਿੰਘ ਹੈਲਥ ਵਰਕਰ ਵੱਲੋਂ ਚੈੱਕਅਪ ਕੀਤਾ ਗਿਆ ਅਤੇ 10 ਤੋਂ 15 ਦਿਨ ਦੀ ਮੁਫ਼ਤ ਦਵਾਈ, ਸੈਨੇਟਰੀ ਪੈਡ, ਗੁਲੂਕੋਜ਼, ਅਨਰਜੀ ਡਰਿੰਕ,ਓਡੋਮਾਸ ਅਤੇ ਹੋਰ ਲੋੜੀਂਦਾ ਸਮਾਨ ਵੰਡਿਆ ਗਿਆ।
ਕੈਂਪ ਨੂੰ ਸਫਲ ਬਣਾਉਣ ਵਿੱਚ ਰੋਟੇਰੀਅਨ ਅਸ਼ੋਕ ਬਹਿਲ ਸਕੱਤਰ ਰੈਡ ਕਰਾਸ, ਧਰਮਪਾਲ ਬਾਂਸਲ ਚੇਅਰਮੈਨ ਹਾਰਮੋਨੀ ਕਾਲਜ , ਸੰਗੀਤਾ ਸ਼ਰਮਾ ਪ੍ਰਿੰਸੀਪਲ,ਵਿਪੁਲ ਨਾਰੰਗ ਪ੍ਰਧਾਨ ਰੋਟਰੀ ਕਲੱਬ , ਰਮਿੰਦਰ ਕੌਰ ਮੁੱਖ ਅਧਿਆਪਕਾ ਦੁਲਚੀ ਕੇ ਸਕੂਲ,ਇੰਦਰ ਪਾਲ ਸਿੰਘ ਸਕੱਤਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ , ਮੋਹਨਜੀਤ ਸਿੰਘ ਸਾਬਕਾ ਸਰਪੰਚ ਚੰਗਾਲੀ,ਲਲਿਤ ਕੁਮਾਰ ਸਕੱਤਰ ਐਗਰੀਡ , ਰੋਟੇਰੀਅਨ ਕਮਲ ਸ਼ਰਮਾ,ਪ੍ਰਤਾਪ ਸਿੰਘ ਮੱਲ, ਹਰ ਗੁਰਸ਼ਰਨ ਸਿੰਘ ਅਤੇ ਸਤਪਾਲ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ।
ਅਸ਼ੋਕ ਬਹਿਲ ਨੇ ਸਮਾਜ ਸੇਵੀ ਸੰਸਥਾਵਾਂ ਦੇ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਸ ਕੁਦਰਤੀ ਆਫ਼ਤ ਮੌਕੇ ਇਹਨਾਂ ਸੰਸਥਾਵਾਂ ਨੇ ਲੋੜਵੰਦਾਂ ਦੀ ਮੱਦਦ ਕਰਨ ਵਿੱਚ ਸ਼ਲਾਘਾਯੋਗ ਭੂਮਿਕਾ ਨਿਭਾਈ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਹਰ ਸੰਭਵ ਸਹਿਯੋਗ ਵੀ ਕੀਤਾ ਹੈ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

श्री आदित्य वाहिनी एवं आनंद वाहिनी फिरोजपुर के सदस्यों की ओर से अध्यापक दिवस के अवसर पर शहीद भगत सिंह यूनिवर्सिटी में प्रोफेसर गजल प्रीत एवं डॉक्टर कुलभूषण शर्मा को किया सम्मानित

Thu Sep 7 , 2023
श्री आदित्य वाहिनी एवं आनंद वाहिनी फिरोजपुर के सदस्यों की ओर से अध्यापक दिवस के अवसर पर शहीद भगत सिंह यूनिवर्सिटी में प्रोफेसर गजल प्रीत एवं डॉक्टर कुलभूषण शर्मा को किया सम्मानित फिरोजपुर 06 सितंबर {कैलाश शर्मा जिला विशेष संवाददाता}= जय जगन्नाथ जय गुरुदेवपूरी पीठाधीश्वर अनंत श्री विभूषित जगतगुरु शंकराचार्य […]

You May Like

Breaking News

advertisement