ਹਾ ਹਾ ਬੀ ਹੈਪੀ ਗਰੁੱਪ ਫਿਰੋਜਪੁਰ ਸ਼ਹਿਰ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਪੰਜਵਾਂ ਸਲਾਨਾ ਤਿੰਨ ਦਿਵਸੀਏ ਕੈਂਪ ਦਾ ਕੀਤਾ ਗਿਆ ਆਯੋਜਨ-ਦੇਵਰਾਜ ਖੁਲਰ

ਹਾ ਹਾ ਬੀ ਹੈਪੀ ਗਰੁੱਪ ਫਿਰੋਜਪੁਰ ਸ਼ਹਿਰ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਪੰਜਵਾਂ ਸਲਾਨਾ ਤਿੰਨ ਦਿਵਸੀਏ ਕੈਂਪ ਦਾ ਕੀਤਾ ਗਿਆ ਆਯੋਜਨ-ਦੇਵਰਾਜ ਖੁਲਰ।

(ਪੰਜਾਬ) ਫਿਰੋਜਪੁਰ 19 ਜੂਨ 2026 {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਹਾ ਹਾ ਬੀ ਹੈਪੀ ਗਰੁੱਪ ਫਿਰੋਜਪੁਰ ਸ਼ਹਿਰ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਪੰਜਵਾਂ ਸਲਾਨਾ ਤਿੰਨ ਦਿਵਸ ਕੈਂਪ (19 ਤੋਂ 21 ਜੂਨ)ਦਾ ਆਯੋਜਨ ਕੀਤਾ ਗਿਆ। ਜਿਸ ਦੀ ਸ਼ੁਰੂਆਤ ਮਲਟੀ ਸਪੈਸ਼ਲਿਸਟੀ ਹਸਪਤਾਲ ਦੇ ਸੀਈਓ ਡਾਕਟਰ ਕਮਲ ਬਾਗੀ ਵੱਲੋਂ ਸ਼ਮਾ ਰੋਸ਼ਨ ਕਰਕੇ ਕੀਤੀ ਗਈ। ਗਰੁੱਪ ਦੇ ਸੰਸਥਾਪਕ ਸ੍ਰੀ ਅਮਰਜੀਤ ਸਿੰਘ ਭੋਗਲ ਨੇ ਮੁੱਖ ਮਹਿਮਾਨ ਦਾ ਬੁੱਕੈ ਦੇ ਕੇ ਨਿੱਘਾ ਸਵਾਗਤ ਕੀਤਾ ਗਿਆ।

 ਡਾਕਟਰ ਬਾਗੀ ਵੱਲੋਂ ਗਰੁੱਪ ਦੇ ਪ੍ਰਬੰਧਕਾਂ ਦੀ ਸਰਾਹਨਾ ਕੀਤੀ ਗਈ ਅਤੇ ਕਿਹਾ ਕਿ ਗਰੁੱਪ ਦੀ 11 ਮੈਂਬਰਾਂ ਦੀ ਟੀਮ ਬਣਾਏ ਜਾਵੇ ਤਾਂ ਜੋ ਇਸ ਪਾਰਕ ਦਾ ਅਤੇ ਆਲੇ ਦੁਆਲੇ ਦੀ ਸਾਫ ਸਫਾਈ ਦਾ ਚੰਗੇ ਤੋਂ ਚੰਗਾ ਪ੍ਰਬੰਧ ਕੀਤਾ ਜਾ ਸਕੇ। ਉਹਨਾਂ ਨੇ ਆਪਣੇ ਵੱਲੋਂ ਗਰੁੱਪ ਨੂੰ ਪੂਰਨ ਸਹਿਯੋਗ ਦੇਣ ਦਾ ਵਾਅਦਾ ਵੀ ਕੀਤਾ। 

      ਗਰੁੱਪ ਦੇ ਪ੍ਰਧਾਨ ਦੇਵਰਾਜ ਖੁੱਲਰ ਨੇ ਦੱਸਿਆ ਕਿ ਗਰੁੱਪ ਵੱਲੋਂ ਚਲਾਏ ਜਾ ਰਹੇ ਕੈਂਪ ਦਾ ਮਕਸਦ ਯੋਗਾ ਅਚਾਰੀਆ ਨੂੰ ਯੋਗ ਸਿਖਾਉਣ ਲਈ ਅੱਗੇ ਲੈ ਕੇ ਆਉਣਾ ਹੈ। ਤਾਂ ਜੋ ਉਹਨਾਂ ਵੱਲੋਂ ਸਿਖਾਏ ਗਏ ਯੋਗ ਨੂੰ ਦੇਖ ਕੇ ਹੋਰ ਲੋਕ ਵੀ ਅੱਗੇ ਆਉਣ ਉਹਨਾਂ ਨੇ ਦੱਸਿਆ ਕਿ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਫਲ ਰਿਹਾ ਹੈ। 

         ਸ੍ਰੀ ਅਮਰਜੀਤ ਸਿੰਘ ਭੋਗਲ ਨੇ ਦੱਸਿਆ ਕਿ ਅੱਜ ਦੇ ਯੋਗਾ ਕੈਂਪ ਵਿੱਚ ਯੋਗ ਗੁਰੂ ਸ੍ਰੀ ਸਤੀਸ਼ ਗਰੋਵਰ ਅਤੇ ਸ੍ਰੀ ਦੀਨ ਦਿਆਲ ਨੇ ਆਸਾਨੀ ਨਾਲ ਯੋਗ ਆਸਨ ਕਰਵਾਏ ਅਤੇ ਦੱਸਿਆ ਕਿ "ਕਰੋ ਯੋਗ ਰਹੋ ਨਿਰੋਗ" ਯੋਗਾ ਕਰਨ ਨਾਲ ਮਾਨਸਿਕ ਅਤੇ ਸਰੀਰਕ ਲਾਭ  ਕਿਵੇਂ ਪ੍ਰਾਪਤ ਕੀਤੇ ਜਾ ਸਕਦੇ ਹਨ ਬਾਰੇ ਜਾਣਕਾਰੀ ਦਿੱਤੀ। 

     ਇਸ ਯੋਗਾ ਕੈਂਪ ਨੂੰ ਸਫਲ ਬਣਾਉਣ ਵਿੱਚ ਸਹਾਇਕ ਚੇਅਰਮੈਨ ਅਸ਼ਵਨੀ ਗੁਪਤਾ, ਸੀਨੀਅਰ ਉਪ ਪ੍ਰਧਾਨ ਗੁਰਦੇਵ ਸਿੰਘ ਜੋਸਨ, ਸੈਕਟਰੀ ਡਾਕਟਰ ਸੁਰਿੰਦਰ ਸਿੰਘ ਕਪੂਰ, ਖਜਾਨਚੀ ਰੋਸ਼ਨ ਬਜਾਜ, ਸਰਦਾਰ ਜਗੀਰ ਸਿੰਘ ਅਤੇ ਸਤਪਾਲ ਵਿੱਜ ਦਾ ਵੀ ਸਰਾਹਨੀਏ ਯੋਗ ਦਾਨ ਰਿਹਾ।

       ਅੰਤ ਵਿੱਚ ਦੇਵਰਾਜ ਖੁੱਲਰ ਗਰੁੱਪ ਦੇ ਪ੍ਰਧਾਨ ਵੱਲੋਂ ਆਏ ਹੋਏ ਮੁੱਖ ਮਹਿਮਾਨ, ਯੋਗਾ ਆਚਾਰੀਆ ਅਤੇ ਯੋਗ ਸਾਧਕਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ।

VV NEWS

राष्ट्रीय कार्यालय रमाकान्त पाण्डेय(गोपालपुरी) संरक्षक/संस्थापक ग्राम व पोस्ट- गोपालपुर (टावर) थाना व तहसील- मेहनगर जिला-आजमगढ़, उत्तर प्रदेश पिंन कोड़-276204 मोबाईल-9838825561,7054825561 हेंड कार्यालय/प्रशासनिक कार्यालय जितेंद्र पटेल (प्रमुख संपादक/प्रशासनिक संपादक) ग्राम व पोस्ट- 495668 थाना व तहसील-जांजगीर जिला-जांजगीर (छत्तीसगढ) पिंन कोड़-495668 मोबाईल-6265564514

Leave a Reply

Your email address will not be published. Required fields are marked *

Next Post

नवीन जिन्दल फाउंडेशन का टैली प्रशिक्षण कार्यक्रम बना युवाओं के लिए रोजगार की नई राह

Fri Jun 19 , 2026
नवीन जिन्दल फाउंडेशन का टैली प्रशिक्षण कार्यक्रम बना युवाओं के लिए रोजगार की नई राह सांसद नवीन जिन्दल की पहल से 30 युवाओं को मिला रोजगार, कौशल विकास के जरिए आत्मनिर्भर बन रहे युवा। थानेसर,प्रमोद कौशिक/संजीव कुमारी 19 जून : युवाओं को रोजगारोन्मुखी कौशल प्रदान कर आत्मनिर्भर बनाने की दिशा […]

You May Like

Breaking News

advertisement