ਐਸਬੀਐਸ ਕਾਲਜ ਆਫ ਨਰਸਿੰਗ ਫਿਰੋਜਪੁਰ ਵਿਖੇ ਮਨਾਇਆ ਗਿਆ ਲੋਹੜੀ ਕਾ ਤਿਉਹਾਰ

ਐਸਬੀਐਸ ਕਾਲਜ ਆਫ ਨਰਸਿੰਗ ਫਿਰੋਜਪੁਰ ਵਿਖੇ ਮਨਾਇਆ ਗਿਆ ਲੋਹੜੀ ਕਾ ਤਿਉਹਾਰ।

ਫਿਰੋਜਪੁਰ 13 ਜਨਵਰੀ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਐੱਸ. ਬੀ. ਐੱਸ ਕਾਲਜ ਆਫ ਨਰਸਿੰਗ ਫਿਰੋਜ਼ਪੁਰ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਸ਼੍ਰੀ ਧਰਮਪਾਲ ਬਾਂਸਲ ਡਾਇਰੈਕਟਰ ਐੱਸ. ਬੀ. ਐੱਸ ਕਾਲਜ ਆਫ ਨਰਸਿੰਗ ਅਤੇ ਹਾਰਮਨੀ ਆਯੂਰਵੈਦਿਕ ਕਾਲਜ ਵੱਲੋ ਸਾਰਿਆ ਨੂੰ ਲੋਹੜੀ ਦੀਆ ਮੁਬਾਰਕਾਂ ਦਿੱਤੀਆ ਗਈਆ ਤੇ ਸਾਰਿਆ ਨੂੰ ਲੋਹੜੀ ਵੰਡੀ ਗਈ। ਲੋਹੜੀ ਪੰਜਾਬ ਦਾ ਇੱਕ ਮੁੱਖ ਤਿਉਹਾਰ ਹੈ। ਲੋਹੜੀ ਦਾ ਇਤਿਹਾਸ ਇੱਕ ਦੁੱਲਾ ਭੱਟੀ ਦੀ ਕਹਾਣੀ ਨਾਲ ਜੁੜਿਆ ਹੋਇਆ ਹੈ। ਇਸ ਦਿਨ ਲੋਕ ਆਪਣੇ ਘਰਾ ਵਿੱਚ ਲੋਹੜੀ ਬਾਲਦੇ ਹਨ ਅਤੇ ਬਲਦੀ ਹੋਈ ਅੱਗ ਵਿੱਚ ਤਿਲ, ਰਿਉੜੀਆ ਅਤੇ ਮੂੰਗਫਲੀ ਆਦਿ ਸੁੱਟਦੇ ਹਨ ਅਤੇ ਇਸ ਸਮੇ “ਇੱਸ਼ਰ ਆਏ ਦਲਿੱਦਰ ਜਾਏ, ਦਲਿੱਦਰ ਦੀ ਜੜ੍ਹ ਚੁੱਲੇ ਪਾਏ” ਬੋਲਦੇ ਹਨ। ਇੱਸ਼ਰ ਤੋ ਭਾਵ ਖੁਸ਼ਹਾਲੀ ਅਤੇ ਦਲਿੱਦਰ ਤੋ ਭਾਵ ਮੰਦਹਾਲੀ ਅਤੇ ਗਰੀਬੀ ਹੁੰਦੀ ਹੈ। ਇਸ ਮੌਕੇ ਸਾਰਿਆ ਨੇ ਭੰਗੜਾ ਅਤੇ ਗਿੱਧਾ ਪਾ ਕੇ ਲੋਹੜੀ ਦਾ ਆਨੰਦ ਮਾਣਿਆ।ਇਸ ਸਮੇ ਮਿਊਜਿਕ ਡਾਇਰੈਕਟਰ ਗੌਰਵ ਅਨਮੋਲ ਵੱਲੋ ਗੀਤ ਗਾਏ ਗਏ ਅਤੇ ਸਾਰਿਆ ਨੱਚਣ ਲਈ ਮਜਬੂਰ ਕੀਤਾ ਗਿਆ। ਇਸ ਮੌਕੇ ਡਾ. ਸੰਜੀਵ ਮਾਨਕੋਟਾਲਾ, ਸ਼ਰਨਜੀਤ ਕੌਰ, ਸੁਖਵਿੰਦਰ ਕੌਰ ,ਗੁਰਦੀਪ ਕੌਰ, ਜਸਮੀਤ ਕੌਰ, ਪਰਮਿੰਦਰ ਕੌਰ, ਅਮਨਦੀਪ ਕੌਰ, ਹਰਵਿੰਦਰ ਕੌਰ, ਇੰਦਰਜੀਤ ਕੌਰ, ਅਮਨਦੀਪ ਕੌਰ , ਸੰਗੀਤਾ ਹਾਂਡਾ, ਗੁਰਪ੍ਰੀਤ ਕੌਰ, ਜਗਦੇਵ ਸਿੰਘ, ਕੋਮਲਜੀਤ ਕੌਰ, ਗੀਤਾਂਜਲੀ,ਤਵਿੰਦਰ ਕੌਰ ਗੁਰਮੀਤ ਕੌਰ,ਮਨਪ੍ਰੀਤ ਕੌਰ, ਖੁਸ਼ਪਾਲ ਕੌਰ, ਅਰਸ਼ਦੀਪ ਕੌਰ ਮੌਜੁਦ ਰਹੇ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

नायब तहसीलदार नीरज कुमार त्रिपाठी ने सुनी फरियाद

Sat Jan 13 , 2024
नायब तहसीलदार नीरज कुमार त्रिपाठी ने सुनी फरियाद मुबारकपुर आजमगढ़ दिनांक 13जनवरीथाना परिसर मुबारकपुर में शनिवार को सम्पूर्ण समाधान दिवस का आयोजन हुआ जिसमें थाना क्षेत्र के विभिन्न गांव से पहुंचे जन शिकायत को लेकर ग्रामीणों को नायब तहसीलदार नीरज कुमार त्रिपाठी ने सुना और मौके पर दो प्रार्थनापत्र का […]

You May Like

advertisement