Uncategorized
ਸਰਕਾਰੀ ਪ੍ਰਾਇਮਰੀ ਸਕੂਲ ਗੋਗੋਆਣੀ ਵਿਖੇ ਮੈਗਾ ਅਧਿਆਪਕ ਮਾਪੇ ਮਿਲਣੀ ਹੋਈ ਸਫਲਤਾਪੂਰਵਕ ਸੰਪਨ

ਫਿਰੋਜਪੁਰ 20 ਦਸੰਬਰ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਸਿੱਖਿਆ ਦਾ ਮਿਆਰ ਉਚਾ ਚੁਕਣ ਲਈ ਸਮਾਜ ਅਤੇ ਮਾਪਿਆ ਦਾ ਅਹਿਮ ਯੋਗਦਾਨ ਹੈ ਅਤੇ ਮਾਪਿਆ ਨੂੰ ਚਾਹੀਦਾ ਹੈ ਕਿ ਉਹ ਸਮੇ ਸਮੇ ਤੇ ਆਪਣੇ ਬੱਚਿਆ ਦੇ ਸਿੱਖਿਆ ਦੇ ਮਿਆਰ ਬਾਰੇ ਜਾਣੂ ਹੋਣ ਤਾਂ ਕਿ ਅਧਿਆਪਕ ਅਤੇ ਮਾਪੇ ਮਿਲ ਕੇ ਪ੍ਰਭਾਵਸ਼ਾਲੀ ਸਿੱਖਿਆ ਢਾਂਚਾ ਤਿਆਰ ਕਰ ਸਕਣ, ਇਹ ਸ਼ਬਦ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਗੋਗੋਆਣੀ ਵਿਖੇ ਹੋ ਰਹੀ ਮਾਪੇ ਅਧਿਆਪਕ ਮਿਲਣੀ ਵਿਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਭੁਪਿੰਦਰ ਸਿੰਘ ਅਤੇ ਹੈੱਡ ਟੀਚਰ ਅਨੁਰਾਧਾ ਨੇ ਕਹੇ । ਉਹਨਾਂ ਜਾਨਕਾਰੀ ਦਿੱਤੀ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ, ਸਿੱਖਿਆ ਮੰਜਰੀ ਪੰਜਾਬ ਸ. ਹਰਜੋਤ ਬੈਂਸ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਜਿਲ੍ਹਾ ਸਿੱਖਿਆ ਅਫਸਰ (ਐ ਸ) ਫਿਰੋਜ਼ਪੁਰ ਸੁਨੀਤਾ, ਉੱਪ ਜਿਲ੍ਹਾ ਸਿੱਖਿਆ ਅਫਸਰ (ਐ ਸਿ) ਫਿਰੋਜ਼ਪੁਰ ਕੋਮਲ ਅਰੋੜਾ ਦੀ ਦੇਖ ਰੇਖ ਵਿੱਚ ਮੈਗਾ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ। ਮਾਂਪੇ ਅਧਿਆਪਕ ਮਿਲਣੀ ਵਿੱਚ ਲਗਭਗ 40 ਵਿਦਿਆਰਥੀਆਂ ਦੇ ਮਾਪਿਆਂ ਨੇ ਭਾਗ ਲਿਆ ਅਤੇ ਆਪਣੇ ਬੱਚੇ ਦੇ ਸਰਵਪੱਖੀ ਵਿਕਾਸ , ਸਿੱਖਿਆ ,ਸੀ ਈ ਪੀ , ਖੇਡਾਂ ਆਦਿ ਵਿੱਚ ਉਹਨਾ ਦੀ ਪ੍ਰਾਪਤੀ ਬਾਰੇ ਜਾਣਕਾਰੀ ਹਾਸਿਲ ਕੀਤੀ ਅਤੇ ਇਸ ਵਰਕਸ਼ਾਪ ਚ ਭਾਗ ਲਿਆ । ਜਿਲਾ ਪੱਧਰੀ ਅਤੇ ਬਲਾਕ ਪੱਧਰੀ ਖੇਡਾ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਇਨਾਮ ਦਿੱਤੇ ਗਏ । ਬੱਚਿਆਂ ਨੂੰ ਪ੍ਰੋਜੈਕਟ ਸੀ ਈ ਪੀ ਬਾਰੇ ਜਾਨਕਾਰੀ ਦਿੱਤੀ ਗਈ, ਅਤੇ ਸਰਕਾਰ ਦੀ 100% ਨਤੀਜੇ ਦੀ ਪ੍ਰਤੀਬੱਧਤਾ ਬਾਰੇ ਮਾਤਾ ਪਿਤਾ ਨਾਲ ਵਿਚਾਰ ਕੀਤਾ ਗਿਆ । ਮਾਪਿਆ ਨੂੰ ਸਕੂਲ ਵਿੱਚ ਈ ਕੰਟੈੰਟ ਰਾਹੀ ਸਿੱਖਿਆ ਬਾਰੇ ਵੀ ਜਾਣੂ ਕਰਵਾਇਆ ਗਿਆ। ਇਸ ਮੌਕੇ ਲਾਇਬ੍ਰੇਰੀ ਲੰਗਰ ਲਗਾਇਆ ਗਿਆ ਅਤੇ ਆਉਣ ਵਾਲੇ ਮੇਹਮਾਨਾਂ ਲਈ ਰਿਫਰੈਸ਼ਮੈਂਟ ਦਾ ਵਿਸ਼ੇਸ਼ ਪ੍ਰਬੰਧ ਸੀ । ਅਧਿਆਪਕਾਂ ਪ੍ਰਿਅੰਕਾ , ਪਰਮਜੀਤ ਕੌਰ, ਸਿਮਰਰਜੀਤ ਕੌਰ ਦਾ ਵਿਸ਼ੇਸ਼ ਸਹਿਯੋਗ ਰਿਹਾ।




