ਸੇਵਾ ਭਾਰਤੀ ਫਿਰੋਜ਼ਪੁਰ ਸ਼ਹਰੀ ਇਕਾਈ ਵੱਲੋਂ ਬਸਤੀ ਨਿਜਾ਼ਮ ਦੀਨ ਵਿਖੇ ਚਲਾਏ ਜਾ ਰਹੇ ਬਾਬਾ ਰਾਮਦੇਵ ਬਾਲ ਸੰਸਕਾਰ ਕੇਂਦਰ ਦੇ ਬੱਚਿਆ ਨੂੰ ਸ਼੍ਰੀ ਪਰਦੀਪ ਨਰੂਲਾ ਵੱਲੋਂ ਸਰਦੀਆਂ ਦਾ ਸਮਾਨ ਵੰਡਿਆ ਗਿਆ

ਫਿਰੋਜ਼ਪੁਰ 22 ਜਨਵਰੀ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਸੇਵਾ ਭਾਰਤੀ ਰਜਿ.ਫਿਰੋਜ਼ਪੁਰ ਸ਼ਹਿਰ ਇਕਾਈ ਵੱਲੋਂ ਬਾਲ ਸੰਸਕਾਰ ਕੇਂਦਰ ਵਿਖੇ ਪੜ੍ਹਾਈ ਕਰ ਰਹੇ ਬਾਬਾ ਰਾਮਦੇਵ ਬਾਲ ਸੰਸਕਾਰ ਕੇਂਦਰ ਜੋ ਕਿ ਬਸਤੀ ਨਿਜਾਮ ਦੀਨ ਵਿਖੇ ਚੱਲ ਰਿਹਾ ਹੈ। ਕੇਂਦਰ ਦੇ ਪ੍ਰਧਾਨ ਤਰਲੋਚਨ ਚੋਪੜਾ ਦੇ ਅਨੁਰੋਧ ਤੇ ਸ਼੍ਰੀ ਪਰਦੀਪ ਨਰੂਲਾ ਰਿਟਾਇਰ ਐਡੀਸ਼ਨਲ ਕਾਰਜਕਾਰੀ ਇੰਜੀਨੀਅਰ (ਪੀਐਸਪੀਸੀਐੱਲ) ਅਤੇ ਉਹਨਾਂ ਦੀ ਧਰਮ ਪਤਨੀ ਸ਼੍ਰੀ ਮਤੀ ਸੁਨੀਤਾ ਵੱਲੋਂ ਬੱਚਿਆਂ ਨੂੰ ਸਕੂਲੀ ਕੋਟੀਆਂ ,ਸਵੈਟਰ, ਬੂਟ ਜੁਰਾਬਾਂ ਦੇ ਕੇ ਸਰਦੀ ਵਿੱਚ ਠਿਠੁਰ ਰਹੇ ਬੱਚਿਆਂ ਨੂੰ ਵੰਡੀਆਂ ਗਈਆਂ।

ਇਸ ਮੋਕੇ ਤੇ ਤਰਲੋਚਨ ਚੋਪੜਾ ਪ੍ਰਧਾਨ ਸੇਵਾ ਭਾਰਤੀ ਰਜਿ. ਫਿਰੋਜ਼ਪੁਰ ਸ਼ਹਿਰ ਇਕਾਈ ਵੱਲੋਂ ਨਰੂਲਾ ਪਰਿਵਾਰ ਦਾ ਸਰਦੀਆਂ ਨੂੰ ਰੋਕਣ ਦਾ ਸਮਾਨ ਦੇਣ ਲਈ ਧੰਨਵਾਦ ਕੀਤਾ ਅਤੇ ਸੰਸਥਾ ਵੱਲੋਂ ਬੱਚਿਆਂ ਨੂੰ ਗਰਮ ਗਰਮ ਗਜਰੇਲਾ ਤੇ ਟੌਫੀਆਂ ਦਾ ਪ੍ਰਸ਼ਾਦ ਵੰਡਿਆ ਗਿਆ। ਪ੍ਰਧਾਨ ਨੇ ਦੱਸਿਆ ਕਿ
ਬਾਲ ਸੰਸਕਾਰ ਕੇਂਦਰ ਵਿੱਚ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਦੇਸ਼ ਪ੍ਤੀ ਭਾਵਨਾਤਮਕ ਗੱਲਾਂ ਦੱਸੀਆਂ ਜਾਦੀਆਂ ਹਨ ਤਾਂ ਜੋ ਬੱਚੇ ਵੱਡੇ ਹੋ ਕੇ ਦੇਸ਼ ਦੀ ਸੇਵਾ ਕਰਨ ਅਤੇ ਵਧੀਆ ਨਾਗਰਿਕ ਬਣਨ , ਪਾਣੀ ਦੀ ਦੁਰ ਵਰਤੋਂ ਨੂੰ ਰੋਕਣਾ ਅਤੇ ਬੱਚਤ ਕਰਨੀ ਵੀ ਸਿਖਾਈ ਜਾਦੀ ਹੈ।
ਇਸ ਮੋਕੇ ਤੇ ਸਪੈਸਲ ਤੋਰ ਤੇ ਸ਼੍ਰੀ ਅਸ਼ੋਕ ਕੁਮਾਰ ਗਰਗ ਚੇਅਰਮੈਨ ਪਹੁੰਚੇ ਅਤੇ
ਇਸ ਪਰੋਗਰਾਮ ਵਿੱਚ ਬੱਚਿਆਂ ਵੱਲੋਂ ਦੇਸ਼ ਭਗਤੀ ਦੇ ਗੀਤਾ /ਕਵਿਤਾਵਾਂ ਸੁਣਾ ਕੇ ਚਾਰ ਚੰਨ ਲਗਾਏ ਗਏ। ਅਤੇ ਬੱਚਿਆਂ ਨੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਦੇ ਮਧੁਰ ਮਧੂਰ ਭਜਨ ਗਾ ਕੇ ਮਹੌਲ ਨੂੰ ਪੂਰਨ ਤੌਰ ਤੇ ਰਾਮ ਮਈ ਕੀਤਾ ਤੇ ਨਰੂਲਾ ਪਰਿਵਾਰ ਬਹੁਤ ਪਰਭਾਵਤ ਹੋਇਆ।

ਇਸ ਮੋਕੇ ਤੇ ਤਰਲੋਚਨ ਚੋਪੜਾ ਪ੍ਰਧਾਨ ਤੋ ਇਲਾਵਾ ਸ਼੍ਰੀ ਅਸ਼ੋਕ ਗਰਗ ਚੇਅਰਮੈਨ , ਸ਼੍ਰੀ ਪਰਵੇਸ਼ ਸਿਡਾਨਾ ਉਪ ਪ੍ਰਧਾਨ , ਤੇ ਲਕਸ਼ਮੀ ਦੀਦੀ ਤੋਂ ਇਲਾਵਾ ਸਮੂਹ ਬਸਤੀ ਨਿਵਾਸੀਆਣ ਨੇ ਸਮਾਰੋਹ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

रुड़की: रवि दास घाट की स्थापना पर पहुंची भावना पांडे,

Mon Jan 22 , 2024
अरशद हुसैन रूडकी रूड़की कोर कॉलेज के निकट रात्मउ नदी किनारे रविदास घाट की स्थापना बड़े धूमधाम से की गई रूडकी के नगर निगम से यात्रा कोर कॉलेज तक पहुंची इस दौरान जेसीपी पार्टी की राष्ट्रीय अध्यक्ष भी कार्यक्रम के संस्थापक योगेश कुमार के बुलावे पर पहुँची, इस दौरान भावना […]

You May Like

advertisement