ਨਾਲਸਾ ਦੀ ਸਕੀਮ ਮਾਨਸਿਕ ਤੌਰ ਤੇ ਬੀਮਾਰ ਅਤੇ ਅਪਾਹਿਜ ਵਿਅਕਤੀਆਂ ਲਈ ਕਾਨੂੰਨੀ ਸੇਵਾਵਾਂ) ਸਕੀਮ, 2015 ਨੂੰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਨੇ ਅਮਲੀ ਜਾਮਾ ਪਹਿਨਾਇਆ ਗਿਆ

ਨਾਲਸਾ ਦੀ ਸਕੀਮ ਮਾਨਸਿਕ ਤੌਰ ਤੇ ਬੀਮਾਰ ਅਤੇ ਅਪਾਹਿਜ ਵਿਅਕਤੀਆਂ ਲਈ ਕਾਨੂੰਨੀ ਸੇਵਾਵਾਂ) ਸਕੀਮ, 2015 ਨੂੰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਨੇ ਅਮਲੀ ਜਾਮਾ ਪਹਿਨਾਇਆ ਗਿਆ।

ਫਿਰੋਜ਼ਪੁਰ ਮਿਤੀ 14.09.2023 {ਕੈਲਾਸ਼ ਸ਼ਰਮਾ ਜਿਲਾ ਵਿਸ਼ਾਸ਼ ਸੰਵਦਦਾਤਾ}=

ਸ੍ਰੀ ਵੀਰਇੰਦਰ ਅਗਰਵਾਲ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਦੀਆਂ ਹਦਾਇਤਾਂ ਅਨੁਸਾਰ ਮਾਨਯੋਗ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਵੱਲੋਂ ਅੱਜ ਹੋਮ ਵਾਰ ਬਲਾਇੰਡ, ਫਿਰੋਜਪੁਰ ਦਾ ਦੌਰਾ ਕੀਤਾ ਜਿਸ ਦੌਰਾਨ ਮਾਨਯੋਗ ਜੱਜ ਸਾਹਿਬ ਵੱਲੋਂ ਬਲਾਇਡ ਹੋਮ ਵਿੱਚ ਰਹਿ ਰਹੇ ਸ੍ਰੀ ਬ੍ਰਿਜ ਮੋਹਨ ਨੂੰ ਡਾਇਰੈਕਟੋਰੇਟ, ਸਥਾਨਕ ਸਰਕਾਰ ਵਿਭਾਗ, ਪੰਜਾਬ ਵੱਲੋਂ ਜਾਰੀ ਨਿਯੁਕਤੀ ਪੱਤਰ ਦਿੱਤਾ ਗਿਆ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਵੱਲੋਂ ਸਮੇਂ-ਸਮੇਂ ਸਿਰ ਹੋਮ ਦਾ ਦੌਰਾ ਕੀਤਾ ਜਾਂਦਾ ਹੈ ਅਤੇ ਕਾਨੂੰਨੀ ਸਾਖਰਤਾ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਸ੍ਰੀ ਬ੍ਰਿਜ ਮੋਹਨ ਜੋ ਕਿ ਇੱਕ ਬਲਾਇੰਡ ਹੋਣ ਕਰਕੇ ਇਸ ਬਲਾਇੰਡ ਹੋਮ ਵਿੱਚ ਕਾਫੀ ਸਮੇਂ ਤੋਂ ਰਹਿ ਰਿਹਾ ਸੀ ਜਿਸ ਵੱਲੋਂ ਦਫਤਰ ਵਿੱਚ ਟੈਲੀਫੋਨ ਰਾਹੀਂ ਕਾਲ ਕੀਤੀ ਗਈ ਕਿ ਉਸ ਨੂੰ ਪੰਜਾਬ ਦਾ ਵਸਨੀਕ ਨਾਂ ਹੋਣ ਕਰਕੇ ਨਿਯੁਕਤੀ ਪੱਤਰ ਨਹੀਂ ਦਿੱਤਾ ਜਾ ਰਿਹਾ। ਇਸ ਟੈਲੀਫੋਨ ਕਾਲ ਤੋਂ ਬਾਅਦ ਸ੍ਰੀ ਵੀਰਇੰਦਰ ਅਗਰਵਾਲ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਦੀਆਂ ਹਦਾਇਤਾਂ ਅਨੁਸਾਰ ਮੈਡਮ ਏਕਤਾ ਉੱਪਲ, ਸੀ.ਜੇ.ਐਮ. ਸਾਹਿਬ ਵੱਲੋਂ ਹੋਮ ਫਾਰ ਬਲਾਇਡ, ਫਿਰੋਜਪੁਰ ਦਾ ਦੌਰਾ ਕੀਤਾ ਗਿਆ ਅਤੇ ਸਾਰਾ ਮਸਲਾ ਸੁਣਿਆ ਗਿਆ। ਇਸ ਤੋਂ ਬਾਅਦ ਮਾਨਯੋਗ ਜੱਜ ਸਾਹਿਬ ਵੱਲੋਂ ਇਹ ਮਾਮਲਾ ਸਬੰਧਤ ਅਥਾਰਟੀ ਨਾਲ ਵਿਚਾਰਣ ਲਈ ਰਿਟੇਨਰ ਐਡਵੋਕੇਟ ਦੀ ਡਿਊਟੀ ਲਗਾਈ। ਜਿਹਨਾਂ ਵੱਲੋਂ ਜੱਜ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਸਬੰਧਤ ਅਥਾਰਟੀ ਨਾਲ ਪੱਤਰ ਵਿਹਾਰ ਕੀਤਾ ਅਤੇ ਅੱਜ ਮਾਨਯੋਗ ਸੀ.ਜੇ.ਐੱਮ. ਸਾਹਿਬ ਦੇ ਉਦਮਾਂ ਸਦਕਾ ਸ੍ਰੀ ਬ੍ਰਿਜ ਮੋਹਨ ਨੂੰ ਨਿਯੁਕਤੀ ਪੱਤਰ ਮਿਲ ਗਿਆ

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

अम्बेडकर नगर : जो परियोजनाएं पूर्ण नहीं हुई है उसे पूर्ण कराया जाना सुनिश्चित करें

Thu Sep 14 , 2023
अंबेडकर नगर । जिलाधिकारी अविनाश सिंह की अध्यक्षता में मुख्य विकास अधिकारी अनुराज जैन की उपस्थिति में कलेक्ट्रेट सभागार में रु.50 लाख से अधिक लागत की निर्माणाधीन/अपूर्ण परियोजनाओं (सड़कों को छोड़कर) की समीक्षा बैठक आयोजित किया गया। बैठक के दौरान जिलाधिकारी द्वारा संबंधित अधिकारियों को निर्देशित किया गया कि जो […]

You May Like

advertisement