Uncategorized

ਵਾਤਾਵਰਨ ਸਿੱਖਿਆ ਪ੍ਰੋਗਰਾਮ ਤਹਿਤ ਡਬਲਿਊ ਡਬਲਿਊ ਐੱਫ-(ਇੰਡੀਆ) ਰਾਹੀਂ ਇਕ ਰੋਜ਼ਾ ਵਰਕਸ਼ਾਪ ਕਰਵਾਈ ਗਈ

(ਪੰਜਾਬ) ਫਿਰੋਜਪੁਰ 21 ਜਨਵਰੀ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਡਾਇਰੈਕਟਰ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਡਾ. ਅਮਨਿੰਦਰ ਕੌਰ, ਜਿਲਾ ਸਿੱਖਿਆ ਅਫਸਰ(ਸੈ. ਸਿ)ਮੈਡਮ ਮੁਨੀਲਾ ਅਰੋੜਾ, ਉਪ ਜਿਲਾ ਸਿੱਖਿਆ ਅਫਸਰ ਡਾਕਟਰ ਸਤਿੰਦਰ ਸਿੰਘ(ਸੈ. ਸਿ), ਪ੍ਰਿੰਸੀਪਲ ਡਾਇਟ ਮੈਡਮ ਸੀਮਾ ਪੰਛੀ ਅਤੇ ਜਿਲਾ ਕੋ-ਆਰਡੀਨੇਟਰ ਉਮੇਸ਼ ਕੁਮਾਰ (ਇਨਵਾਇਰਮੈਂਟ ਐਜੂਕੇਸ਼ਨ ਪ੍ਰੋਗਰਾਮ) ਜੀ ਦੀ ਯੋਗ ਅਗਵਾਈ ਹੇਠ ਵਾਤਾਵਰਨ ਸਿੱਖਿਆ ਪ੍ਰੋਗਰਾਮ ਤਹਿਤ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਫਿਰੋਜ਼ਪੁਰ ਵਿਖੇ ਵਰਲਡ ਵਾਈਡ ਫੰਡ (ਭਾਰਤ) ਦੇ “ਟਾਈਡ ਟਰਨਰ ਪਲਾਸਟਿਕ ਚੈਲੇੰਜ” ਦੇ ਸੰਬੰਧ ਵਿੱਚ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਡਬਲਿਊ ਡਬਲਿਊ ਐੱਫ (ਭਾਰਤ) ਦੇ ਇਨਵਾਇਰਮੈਂਟ ਐਜੂਕੇਸ਼ਨ ਦੇ ਡਾਇਰੈਕਟਰ ਮੈਡਮ ਨੇਹਾ ਰਾਣੀ ਅਤੇ ਸੀਨੀਅਰ ਪ੍ਰੋਗਰਾਮ ਅਫ਼ਸਰ-ਕਮ- ਰਿਸੋਰਸ ਪਰਸਨ ਐਸ਼ਲੇ ਨੇ ਦੱਸਿਆ ਕਿ ਡਬਲਯੂ ਡਬਲਯੂ ਐਫ-ਇੰਡੀਆ ਨੇ ਯੂਐਨਈਪੀ ਦੇ ਸਾਥ ਨਾਲ ਮਿਲਕੇ ਟਾਈਡ ਟਰਨਰਜ਼ ਪਲਾਸਟਿਕ ਚੈਲੈਂਜ (ਟੀਟੀਪੀਸੀ) ਸ਼ੁਰੂ ਕੀਤਾ ਹੈ, ਜੋ ਪਲਾਸਟਿਕ ਪ੍ਰਦੂਸ਼ਣ ਦੇ ਖ਼ਿਲਾਫ਼ ਇੱਕ ਗਲੋਬਲ ਯੂਥ-ਨੇਤ੍ਰਿਤ ਅੰਦੋਲਨ ਹੈ।ਹਿੰਦੁਸਤਾਨ ਵਿੱਚ ਟੀਟੀਪੀਸੀ ਦੇ ਜ਼ਰੀਏ, ਹਜ਼ਾਰਾਂ ਨੌਜਵਾਨ ਅਤੇ ਨੌਜਵਾਨ ਮੈਨਟਰਜ਼ ਨੂੰ ਇਸ ਕਾਰਨ ਬਾਰੇ ਸਿੱਖਣ ਦਾ ਮੌਕਾ ਮਿਲਦਾ ਹੈ ਅਤੇ ਉਹ ਕਮਿਊਨਟੀ ਪੱਧਰ ‘ਤੇ ਕਾਰਵਾਈ ਕਰਨ ਲਈ ਪ੍ਰੇਰਿਤ ਹੁੰਦੇ ਹਨ। ਜ਼ਿਲ੍ਹਾ ਨੋਡਲ ਕੋ-ਆਰਡੀਨੇਟਰ ਉਮੇਸ਼ ਕੁਮਾਰ ਨੇ ਦੱਸਿਆ ਕਿ ਇਸ ਵਰਕਸ਼ਾਪ ਵਿੱਚ ਫਿਰੋਜ਼ਪੁਰ ਜ਼ਿਲ੍ਹੇ ਦੇ 50 ਸਕੂਲਾਂ ਦੇ ਇੱਕੋ ਕਲੱਬ ਇੰਚਾਰਜ ਅਧਿਆਪਕਾਂ ਨੇ ਭਾਗ ਲਿਆ,ਜਿਸ ਵਿੱਚ ਅਧਿਆਪਕਾਂ ਨੂੰ “ਟਾਈਡ ਟਰਨਰਸ ਪਲਾਸਟਿਕ ਚੈਲੇੰਜ”ਸਕੂਲਾਂ ਵਿੱਚ ਗਤੀਵਿਧੀਆਂ ਕਰਨ ਵਾਸਤੇ ਪ੍ਰਿੰਟ ਮਟੀਰੀਅਲ ਵੰਡਿਆ ਗਿਆ। ਇਸ ਪ੍ਰੋਗਰਾਮ ਤਹਿਤ ਸਕੂਲਾਂ ਵਿੱਚ ਗਤੀਵਿਧੀਆਂ ਕਰਵਾ ਕੇ ਇਸ ਦੀ ਰਿਪੋਰਟ ਜ਼ਿਲ੍ਹਾ ਦਫਤਰ ਰਾਹੀਂ ਡਬਲਿਊ ਡਬਲਿਊ ਐੱਫ (ਇੰਡੀਆ) ਦੇ ਅਧਿਕਾਰੀਆਂ ਨੂੰ ਭੇਜੀ ਜਾਣੀ ਹੈ।ਇਸ ਵਰਕਸ਼ਾਪ ਵਿੱਚ ਬੀਆਰਸੀ-ਕਮ-ਈਈਪੀ ਕੋਆਰਡੀਨੇਟਰ ਗੁਰਪ੍ਰੀਤ ਸਿੰਘ,ਬੀਆਰਸੀ-ਕਮ-ਈਈਪੀ ਕੋਆਰਡੀਨੇਟਰ ਕਮਲ ਵਧਵਾ,ਬੀਆਰਸੀ-ਕਮ-ਈਈਪੀ ਕੋਆਰਡੀਨੇਟਰ ਅਮਿਤ ਆਨੰਦ, ਕੰਪਿਊਟਰ ਮੈਂਟਰ ਡਾਇਟ ਕਮਲ ਸ਼ਰਮਾ, ਲੈਕਚਰਾਰ ਫਾਊਂਡੇਸ਼ਨ ਗਗਨ ਗੱਖੜ, ਲੈਕਚਰਾਰ ਕਾਮਰਸ ਗੌਰਵ ਮੁੰਜਾਲ ਅਤੇ ਸਮੂਹ ਸਟਾਫ ਡਾਇਟ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button