ਰੋਟਰੀ ਕਲੱਬ ਫਿਰੋਜ਼ਪੁਰ ਡਾਇਮੰਡ ਦੀ ਵਿਸ਼ੇਸ਼ ਮੀਟਿੰਗ ਵਿੱਚ ਸਾਲ ਭਰ ਵਿੱਚ ਹੋਣ ਵਾਲੇ ਪ੍ਰੋਜੈਕਟਾਂ ਬਾਰੇ ਰੂਪ ਰੇਖਾ ਤਿਆਰ ਕੀਤੀ ਗਈ
ਸਾਲ 2024-25 ਦੀ ਚੋਣ ਵਿਚ ਸਰਬਸੰਮਤੀ ਨਾਲ ਨਰਿੰਦਰ ਕੱਕੜ ਨੂੰ ਪ੍ਰਧਾਨ ਚੁਣ ਲਿਆ ਗਿਆ
ਫਿਰੋਜ਼ਪੁਰ 09 {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=
ਰੋਟਰੀ ਕਲੱਬ ਫਿਰੋਜ਼ਪੁਰ ਡਾਇਮੰਡ ਦੀ ਇੱਕ ਵਿਸ਼ੇਸ਼ ਮੀਟਿੰਗ ਬੀਤੀ ਰਾਤ ਰੋਟੇਰਿਅਨ ਬੂਟਾ ਸਿੰਘ ਦੀ ਪ੍ਰਧਾਨਗੀ ਵਿੱਚ ਹੋਈ। ਜਿਸ ਵਿੱਚ ਕਲੱਬ ਦੇ ਇਸ ਸਾਲ ਹੋਣ ਵਾਲੇ ਸਮਾਜ ਸੇਵੀ ਪ੍ਰੋਜੈਕਟਾ ਬਾਰੇ ਰੂਪਰੇਖਾ ਤਿਆਰ ਕੀਤੀ ਅਤੇ ਅਗਲੇ ਸਾਲ 2024-25 ਦੇ ਪ੍ਰਧਾਨ ਦੀ ਚੌਣ ਵੀ ਕੀਤੀ ਗਈ। ਜਿਸ ਵਿਚ ਸਰਬਸੰਮਤੀ ਨਾਲ ਰੋਟੇਰੀਅਨ ਨਰਿੰਦਰ ਕੱਕੜ ਜੀ ਨੂੰ ਪ੍ਰਧਾਨ ਚੁਨਿਆ ਗਿਆ ਅਤੇ ਬਾਕੀ ਕਾਰਜਕਾਰੀ ਕਮੇਟੀ ਬਨਾਓੁਣ ਦੇ ਅਧਿਕਾਰ ਨਰਿੰਦਰ ਕੱਕੜ ਨੂੰ ਦਿਤੇ ਗਏ।
ਇਸ ਮੋਕੇ ਰੋਟਰੀ ਕਲੱਬ ਫਿਰੋਜ਼ਪੁਰ ਡਾਇਮੰਡ ਦੇ ਸੈਕਟਰੀ ਗੁਰਵਿੰਦਰ ਸਿੰਘ ਕੈਸ਼ੀਅਰ ਰਨਧੀਰ ਗੁਪਤਾ ਤੋ ਇਲਾਵਾ ਰੋਟਰੀ ਕਲੱਬ ਫਿਰੋਜ਼ਪੁਰ ਰੋਆਇਲ ਦੇ ਸਾਬਕਾ ਪ੍ਰਧਾਨ ਸੰਦੀਪ ਤਿਵਾੜੀ ਕੈਸ਼ਿਅਰ ਵਿਜੇ ਮੌਗਾ ਵੀ ਮੋਜੁੂਦ ਸਨ।