ਰਾਣਾ ਗੁਰਮੀਤ ਸਿੰਘ ਸੋਢੀ ਪੂਰਬ ਮੰਤਰੀ ਅਤੇ ਬੀਜੇਪੀ ਦੇ ਸਮੂਹ ਵਰਕਰਾਂ ਵੱਲੋਂ ਫਿਰੋਜਪੁਰ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੂੰ ਲੈ ਕੇ ਵਿਸ਼ਾਲ ਇਕੱਠ ਨਾਲ ਕੱਡੀ ਗਈ ਸ਼ੋਭਾ ਯਾਤਰਾ

ਰਾਣਾ ਗੁਰਮੀਤ ਸਿੰਘ ਸੋਢੀ ਪੂਰਬ ਮੰਤਰੀ ਅਤੇ ਬੀਜੇਪੀ ਦੇ ਸਮੂਹ ਵਰਕਰਾਂ ਵੱਲੋਂ ਫਿਰੋਜਪੁਰ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੂੰ ਲੈ ਕੇ ਵਿਸ਼ਾਲ ਇਕੱਠ ਨਾਲ ਕੱਡੀ ਗਈ ਸ਼ੋਭਾ ਯਾਤਰਾ।

ਫਿਰੋਜਪੁਰ 20 ਜਨਵਰੀ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਰਾਣਾ ਗੁਰਮੀਤ ਸਿੰਘ ਸੋਢੀ ਪੂਰਵ ਮੰਤਰੀ ਪੰਜਾਬ ਸਰਕਾਰ ਬੀਜੇਪੀ ਦੇ ਆਗੂ ਅਤੇ ਉਹਨਾਂ ਦੀ ਸਮੁੱਚੀ ਭਾਰਤੀ ਜਨਤਾ ਪਾਰਟੀ ਦੀ ਟੀਮ ਵੱਲੋਂ ਫਿਰੋਜ਼ਪੁਰ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੂੰ ਲੈ ਕੇ ਵਿਸ਼ਾਲ ਇਕੱਠ ਵਿੱਚ ਸ਼ੋਭਾ ਯਾਤਰਾ ਕੱਢੀ ਗਈ ਜੋ ਦਿੱਲੀ ਗੇਟ ਤੋਂ ਸ਼ੁਰੂ ਹੋ ਕੇ ਮੇਨ ਬਾਜ਼ਾਰ ਵਿੱਚੋਂ ਹੁੰਦੇ ਹੋਏ ਚੌਂਕ ਆਰੀਆ ਸਮਾਜ ਵਿਚ ਸਮਾਪਤ ਹੋਈ। ਪੂਰਾ ਬਾਜ਼ਾਰ ਪ੍ਰਭੂ ਸ੍ਰੀ ਰਾਮ ਜੀ ਦੇ ਝੰਡਿਆਂ ਨਾਲ ਸਜਾਇਆ ਗਿਆ ਸੀ। ਸੈਂਕੜੇ ਦੀ ਗਿਣਤੀ ਵਿੱਚ ਪ੍ਰਭੂ ਸ਼੍ਰੀ ਰਾਮ ਜੀ ਦੇ ਭਗਤ ਜਨ ਸੈਲਾਬ ਦੀ ਤਰ੍ਹਾਂ ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ ਦੇ ਜੈਕਾਰੇ ਲਾਉਂਦੇ ਹੋਏ ਸ਼ੋਭਾ ਯਾਤਰਾ ਦਾ ਮਾਨ ਵਧਾ ਰਹੇ ਸੀ। ਪੂਰੇ ਬਾਜ਼ਾਰ ਵੱਲੋਂ ਸੋ਼ਭਾ ਯਾਤਰਾ ਨੂੰ ਸਮਰਪਿਤ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਕਈ ਜਗ੍ਹਾ ਤੇ ਮਿਠਾਈਆਂ ਵੰਡੀਆਂ ਗਈਆਂ।

 ਰਾਣਾ ਗੁਰਮੀਤ ਸਿੰਘ ਸੋਢੀ ਨੇ ਜਨ ਸਮੂਹ ਨੂੰ ਸੰਬੋਧਿਤ ਕਰਦੇ ਹੋਏ ਆਖਿਆ ਕਿ ਇਹ ਸ਼ੋਭਾ ਯਾਤਰਾ ਸ੍ਰੀ ਅਯੁਧਿਆ ਜੀ ਵਿੱਚ 22 ਜਨਵਰੀ ਨੂੰ ਹੋਣ ਵਾਲੀ ਪ੍ਰਭੂ ਸ਼੍ਰੀ ਰਾਮ ਜੀ ਦੀ ਪ੍ਰਾਣ ਪ੍ਰਤਿਸ਼ਠਾ ਜੋ ਕਿ 500 ਸਾਲ ਬਾਅਦ ਹੋਣੀ ਹੈ ਨੂੰ ਮੁੱਖ ਰੱਖਦੇ ਹੋਏ ਫਿਰੋਜਪੁਰ ਦੇ ਬਾਜ਼ਾਰ ਵਿੱਚੋਂ ਕੱਢੀ ਗਈ ਹੈ। ਸ਼ੋਭਾ ਯਾਤਰਾ ਦਾ ਮੰਤਵ ਉਹਨਾਂ ਨੇ ਦੱਸਦਿਆਂ ਆਖਿਆ ਕਿ ਸਾਨੂੰ ਚਾਹੀਦਾ ਹੈ ਕਿ ਜੋ ਸ਼ਹਾਦਤਾਂ ਸਾਡੇ ਪੁਰਖਾਂ ਨੇ ਪ੍ਰਭੂ ਸ਼੍ਰੀ ਰਾਮ ਜੀ ਦਾ ਮੰਦਰ ਬਣਾਉਣ ਵਾਸਤੇ ਦਿੱਤੀਆਂ ਹਨ ਹੁਣ ਉਹ ਵੇਲਾ ਆ ਗਿਆ ਹੈ ਕਿ ਅਸੀਂ 500 ਸਾਲ ਬਾਅਦ ਉਨਾਂ ਦੇ ਪ੍ਰਾਣ ਪ੍ਰਤੀਸ਼ਠਾ ਮੌਕੇ ਦਿਵਾਲੀ ਦੀ ਤਰ੍ਹਾਂ ਇਸ ਤਿਉਹਾਰ ਨੂੰ ਮਨਾਈਏ। ਉਹਨਾਂ ਨੇ ਕਿਹਾ ਕਿ ਸਾਨੂੰ ਚਾਹੀਦਾ ਹੈ ਕਿ 22 ਜਨਵਰੀ ਵਾਲੇ ਦਿਨ ਆਪਣੇ ਘਰ, ਆਂਫ ਗਵਾਂਢ, ਧਾਰਮਿਕ ਸਥਾਨਾਂ ਤੇ ਦੀਪ ਮਾਲਾ ਕੀਤੀ ਜਾਵੇ। ਉਹਨਾਂ ਨੂੰ ਦਿਵਾਲੀ ਤਰਹਾਂ ਸਜਾਇਆ ਜਾਏ ਅਤੇ ਖੁੱਲ ਕੇ ਅਸ਼ਤਬਾਜੀ ਕੀਤੀ ਜਾਵੇ। ਅਤੇ ਪ੍ਰਭੂ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਜਾਵੇ। ਅਸੀਂ ਭਾਗਿਆਸ਼ਾਲੀ ਹਾਂ ਜਿਨਾਂ ਨੂੰ 500 ਸਾਲ ਬਾਅਦ ਇਹ ਆਨੰਦ ਪ੍ਰਾਪਤ ਕਰਨ ਦਾ ਮੌਕਾ ਮਿਲਿਆ ਹੈ। 

ਇਸ ਮੌਕੇ ਉਹਨਾਂ ਦੇ ਨਾਲ ਦਵਿੰਦਰ ਬਜਾਜ, ਅਸ਼ਵਨੀ ਮਹਿਤਾ, ਅਸ਼ਵਨੀ ਗਰੋਵਰ, ਪੰਡਿਤਾਂ ਅਨਿਲ ਸ਼ਰਮਾ (ਅਨੁਮਿਤ ਸਿੰਘ) ਹੀਰਾ ਸੋਢੀ, ਧਰਮਪਾਲ ਆੜਤੀਆ, ਕਮਲ ਕੋਛੜ,ਫਿਰੋਜਪੁਰ ਦੇ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਆਗੂ ਅਤੇ ਫਿਰੋਜ਼ਪੁਰ ਦੇ ਪ੍ਰਭੂ ਸ਼੍ਰੀ ਰਾਮ ਭਗਤ ਵੱਡੀ ਗਿਣਤੀ ਵਿੱਚ ਮੌਜੂਦ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

उत्तराखंड: इस सड़क पर 40 से ज्यादा स्पीड में नही चला सकेंगे गाड़ी,

Sat Jan 20 , 2024
वी वी न्यूज डोईवाला: दूधली-डोईवाला सड़क पर लगातार हो रही दुर्घटनाओं को देखते हुए आखिरकार ट्रैफिक पुलिस ने कदम उठा लिया है। सड़क पर दोपहिया व चारपहिया वाहनों के लिए अधिकतम गति सीमा 40 किलोमीटर प्रतिघंटा निर्धारित कर दी गई है। दुधली निवासी सामाजिक कार्यकर्ता एडवोकेट अजय कुमार ने मुख्यमंत्री हेल्पलाइन […]

You May Like

advertisement