ਰੋਟਰੀ ਕੱਲਬ ਫ਼ਿਰੋਜ਼ਪੁਰ ਕੈਂਟ ਨੇ ਮਨਾਇਆ ਅਧਿਆਪਕ ਦਿਵਸ

ਰੋਟਰੀ ਕੱਲਬ ਫ਼ਿਰੋਜ਼ਪੁਰ ਕੈਂਟ ਨੇ ਮਨਾਇਆ ਅਧਿਆਪਕ ਦਿਵਸ

ਰਾਜ ਪੁਰਸਕਾਰ ਜੇਤੂ ਸਮੇਤ 21 ਪ੍ਰਤਿਭਾਸ਼ਾਲੀ ਅਧਿਆਪਕ ਕੀਤੇ ਸਨਮਾਨਿਤ

ਫਿਰੋਜ਼ਪੁਰ 10 ਸਤੰਬਰ ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨਨ ਜੀ ਰਾਸ਼ਟਰਪਤੀ ਜੀ ਦਾ ਜਨਮ ਦਿਹਾੜਾ ਜੋ ਕਿ ਭਾਰਤ ਵਿੱਚ ਅਧਿਆਪਕ ਦਿਵਸ ਦੇ ਤੌਰ ‘ਤੇ ਮਨਾਇਆ ਜਾਂਦਾ ਹੈ। ਅੱਜ ਰੋਟਰੀ ਕਲੱਬ ਫ਼ਿਰੋਜ਼ਪੁਰ ਕੈੰਟ ਤੇ ਰੋਟਰੀ ਕਲੱਬ ਫ਼ਿਰੋਜ਼ਪੁਰ ਗੋਲ਼ਡ ਨੇ ਅਧਿਆਪਕ ਦਿਵਸ ਸੰਯੁਕਤ ਰੂਪ ਵਿੱਚ ਧਰਮਪਾਲ ਬਾਂਸਲ ਡਾਇਰੈਕਟਰ ਹਾਰਮਨੀ ਕਾਲਜ ਅਤੇ ਰੋਟਰੀ ਕੱਲਬ ਫ਼ਿਰੋਜ਼ਪੁਰ ਕੈਂਟ ਦੇ ਪ੍ਰਧਾਨ ਵਿਪੁੱਲ ਨਾਰੰਗ ਦੀ ਅਗਵਾਈ ਵਿੱਚ ਫ਼ਿਰੋਜ਼ਪੁਰ ਜਿਲੇ ਦੇ 21 ਸਕੂਲ-ਕਾਲਜ ਅਧਿਆਪਕਾਂ ਨੂੰ “ਨੇਸ਼ਨ ਬਿਲਡਿਰ ਐਵਾਰਡ” ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਕੋਆਡਰੀਨੇਟਰ ਕਮਲ ਸ਼ਰਮਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅੱਜ ਇਸ ਮੌਕੇ ਵਿਸ਼ੇਸ਼ ਤੌਰ ਤੇ ਉਨ੍ਹਾਂ ਦੋ ਅਧਿਆਪਕਾਂ ਸ੍ਰੀ ਅਸ਼ਵਨੀ ਸ਼ਰਮਾ ਗਣਿਤ ਅਧਿਆਪਕ ਸਰਕਾਰੀ ਹਾਈ ਸਕੂਲ ਝੋਕ ਹਰੀਹਰ ਅਤੇ ਸ਼੍ਰੀ ਬਲਕਾਰ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਯਾਰੇ ਸ਼ਾਹ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਨ੍ਹਾਂ ਦੋ ਅਧਿਆਪਕਾਂ ਨੂੰ ਪੰਜ ਸਤੰਬਰ 2023 ਮੌਕੇ ਪੰਜਾਬ ਸਰਕਾਰ ਵੱਲੋਂ ਰਾਜ ਪੁਰਸਕਾਰ ਐਵਾਰਡ ਦੇ ਕੇ ਸਨਮਾਨਿਤ ਕੀਤਾ । ਅਸ਼ਵਨੀ ਸ਼ਰਮਾ ਅਤੇ ਬਲਕਾਰ ਸਿੰਘ ਨੇ ਆਪਣੇ ਆਪਣੇ ਸੰਬੋਧਨ ਚ ਕਿਹਾ ਕੀ ਹੁਣ ਉਨ੍ਹਾਂ ਉੱਪਰ ਜਿੰਮੇਵਾਰੀਆਂ ਤੇ ਸੇਵਾ ਭਾਵਨਾ ਹੋਰ ਵੀ ਵਧ ਜਾਂਦੀ ਗਈ ਹੈ ਅਤੇ ਮਿਹਨਤ ਦੇ ਰਸਤੇ ਤੇ ਚੱਲ ਕੇ ਵਿਦਿਆਰਥੀਆਂ ਦਾ ਭਵਿੱਖ ਸੰਵਾਰਦੇ ਹੋਏ ਉਹਨਾਂ ਨੂੰ ਸਮਾਜ ਦੇ ਇੱਕ ਚੰਗੇ ਇਨਸਾਨ ਬਣਾਉਣ ਦੀ ਕੋਸ਼ਿਸ ਕਰਾਗੇ। ਸੀਈਓ ਡੀ ਸੀ ਐਮ ਡਾ. ਅਨਿਰੁਧ ਗੁਪਤਾ , ਅਸ਼ੋਕ ਬਹਿਲ , ਡਾ .ਸਤਿੰਦਰ ਸਿੰਘ , ਅਭਿਸ਼ੇਕ ਅਰੋੜਾ ਅਤੇ ਰੰਜੂ ਪੁੰਜ ਨੇ ਆਪਣੇ ਭਾਸ਼ਨ ਦੌਰਾਨ ਅਧਿਆਪਕਾਂ ਦੀ ਪ੍ਰਸ਼ਸਾ ਕੀਤੀ ਅਤੇ ਕਿਹਾ ਅਧਿਆਪਕਾਂ ਦੀ ਜਗ੍ਹਾ ਦੂਸਰਾ ਹੋਰ ਕੋਈ ਨਹੀਂ ਲੈ ਸਕਦਾ। ਇਸ ਮੌਕੇ ਹੈੱਡ ਮਾਸਟਰ ਅਵਤਾਰ ਸਿੰਘ. ਸੁਖਵਿੰਦਰ ਕੌਰ, ਸ਼ਰਨਜੀਤ ਕੌਰ, ਡਾ. ਨੇਹਾ ਠਾਕੁਰ, ਸੁਖਪ੍ਰੀਤ ਕੌਰ , ਗੁਰਦੇਵ ਸਿੰਘ , ਰੁਪਿੰਦਰ ਸਿੰਘ, ਗੁਰਪ੍ਰੀਤ ਸਿੰਘ, ਡਾ ਪ੍ਰਦੀਪ ਸੇਠੀ, ਸੀ ਐਚ ਟੀ ਨਵਦੀਪ ਕੁਮਾਰ, ਹਰੀਸ਼ ਕੁਮਾਰ, ਅਵਤਾਰ ਸਿੰਘ, ਸੁਨੀਲ ਕੁਮਾਰ, ਤਲਵਿੰਦਰ ਸਿੰਘ, ਸਰਬਜੀਤ ਸਿੰਘ, ਗੀਤਾ ਰਾਣੀ , ਅਨਾਮਿਕਾ , ਰਾਜੀਵ ਸ਼ਰਮਾ ਨੂੰ ਨੇਸ਼ਨ ਬਿਲਡਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਅਤੇ ਸਟੇਜ ਸਕੱਤਰ ਦੀ ਭੂਮਿਕਾ ਗੁਰਪ੍ਰੀਤ ਸਿੰਘ ਭੁੱਲਰ ਨੇ ਬਾਖੂਬੀ ਨਿਭਾਈ । ਇਸ ਮੌਕੇ ਸੀਨੀਅਰ ਰੋਟਰੀਅਨ ਗੁਲਸ਼ਨ ਸਚਦੇਵਾਂ ,ਅੰਜੂ ਸਚਦੇਵਾ ਆਦਿ ਹਾਜ਼ਰ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

बिहार अररिया: इंडिया नाम से बीजेपी घबड़ा गई है-मंजर खान

Mon Sep 11 , 2023
इंडिया नाम से बीजेपी घबड़ा गई है-मंजर खानअररियाइंडिया नाम को आधार बनाकर भारतीय संविधान ही बदलना चाहती है भाजपा ,आरएसएस। उक्त बातें पूल्हा में आयोजित अंबेडकर परिचर्चा के दौरान राजद के कद्दावर नेता सह लोकसभा प्रत्याशी मंजर खान ने कही । उन्होंने कहा कि संविधान निर्माता बाबा साहेब डॉक्टर भीमराव […]

You May Like

advertisement