ਰੋਟਰੀ ਕਲੱਬ ਵੱਲੋਂ “ਚਿੰਤਾ ਤੋ ਮੁੱਕਤੀ” ਵਿਸ਼ੇ ਤੇ ਸੈਮੀਨਾਰ ਆਯੋਜਿਤ

ਰੋਟਰੀ ਕਲੱਬ ਵੱਲੋਂ “ਚਿੰਤਾ ਤੋ ਮੁੱਕਤੀ” ਵਿਸ਼ੇ ਤੇ ਸੈਮੀਨਾਰ ਆਯੋਜਿਤ

ਫਿਰੋਜ਼ਪੁਰ 08 ਸਤੰਬਰ ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=

ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਸੱਤ ਦਿਨਾਂ ਦੀ ਸ੍ਰੀ ਮੱਦ ਭਾਗਵਤ ਕਥਾ ਦਾ ਵਿਸ਼ਾਲ ਆਯੋਜਨ ਪਰਮਾਰਥ ਭਵਨ ਵਿੱਚ 24 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਹੋਣ ਜਾ ਰਿਹਾ ਹੈ ਕਥਾ ਦੇ ਪ੍ਰਚਾਰ ਦੇ ਲਈ ਰੋਟਰੀ ਕਲੱਬ ਫਿਰੋਜਪੁਰ ਕੈਂਟ ਅਤੇ ਰੋਟਰੀ ਕਲੱਬ ਫਿਰੋਜਪੁਰ ਰਾਇਲ ਵੱਲੋਂ “ਚਿੰਤਾ ਤੋਂ ਮੁਕਤੀ “ ਵਿਸ਼ੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਰਵ ਸ੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ ਸ਼ਿਸ਼ ਸੁਆਮੀ ਵਿਗਿਆਨਾਂ ਨੰਦ ਜੀ ਨੇ ਆਪਣੇ ਵਿਚਾਰਾਂ ਦੇ ਵਿੱਚ ਕਿਹਾ ਕਿ ਅੱਜ ਦੇ ਸਮੇਂ ਵਿੱਚ ਤਨਾਵ ਡਿਪਰੈਸ਼ਨ ਕੁਝ ਅਜਿਹੇ ਸ਼ਬਦ ਹਨ ਜੋ ਸਾਡੀ ਜ਼ਿੰਦਗੀ ਦਾ ਮਹੱਤਵਪੂਰਨ ਅੰਗ ਬਣ ਚੁੱਕੇ ਹਨ। ਡਿਪਰੈਸ਼ਨ ਤੋਂ ਮੁਕਤੀ ਪਾਉਣ ਦੇ ਲਈ ਆਤਮ ਦਰਸ਼ਨ ਦੇ ਪ੍ਰਕਾਸ਼ ਦਾ ਹੋਣਾ ਜਰੂਰੀ ਹੈ ਸਾਡੇ ਅੰਦਰ ਵੀ ਅੰਧਕਾਰ ਹੈ। ਜਿਸ ਪ੍ਰਕਾਰ ਇੱਕ ਕਮਰੇ ਨੂੰ ਕਈ ਸਾਲਾਂ ਤੋਂ ਬੰਦ ਰੱਖਿਆ ਜਾਵੇ ਤਾਂ ਉਸਦੇ ਵਿੱਚ ਸੱਪ, ਬਿੱਛੂ ਆਦਿ ਆਪਣਾ ਘਰ ਬਣਾ ਲੈਂਦੇ ਹਨ। ਜੇਕਰ ਅਸੀਂ ਇਹਨਾਂ ਨੂੰ ਉਸ ਕਮਰੇ ਤੋਂ ਬਾਹਰ ਕੱਢਣਾ ਚਾਹੁੰਦੇ ਹਾਂ ਤਾਂ ਸਾਨੂੰ ਸਿਰਫ਼ ਉਸ ਕਮਰੇ ਦੇ ਵਿੱਚ ਪ੍ਰਕਾਸ਼ ਕਰਨ ਦੀ ਲੋੜ ਹੈ ਜਦੋਂ ਪ੍ਰਕਾਸ਼ ਹੋ ਜਾਏਗਾ ਤਾਂ ਇਹ ਜੀਵ ਆਪਣੇ ਆਪ ਉਸ ਸਥਾਨ ਨੂੰ ਛੱਡ ਕੇ ਚਲੇ ਜਾਣਗੇ। ਠੀਕ ਇਸੇ ਹੀ ਤਰ੍ਹਾਂ ਸਾਡੇ ਅੰਦਰ ਵੀ ਹਨ੍ਹੇਰਾ ਹੈ ਅਸੀਂ ਜਦੋਂ ਅੱਖਾਂ ਬੰਦ ਕਰਦੇ ਹਾਂ ਤਾਂ ਸਾਨੂੰ ਆਪਣੇ ਅੰਦਰ ਹਨੇਰਾ ਨਜ਼ਰ ਆਉਂਦਾ ਹੈ ਇਸ ਹਨੇਰੇ ਦੇ ਕਾਰਨ ਹੀ ਸਾਡੇ ਅੰਦਰ ਤਨਾਵ ਡਿਪਰੇਸ਼ਨ ਵਰਗੇ ਸੱਪ ਬਿੱਛੂ ਆਪਣਾ ਘਰ ਕਰ ਗਏ ਹਨ ਜਿਸ ਦਿਨ ਅਸੀਂ ਆਪਣੇ ਅੰਦਰ ਪੂਰਨ ਗੁਰ ਦੀ ਕ੍ਰਿਪਾ ਦੇ ਨਾਲ ਪਰਮਾਤਮਾ ਦੇ ਪ੍ਰਕਾਸ਼ ਨੂੰ ਦੇਖ ਲਵਾਂਗੇ। ਤਾਂ ਸਾਡੇ ਅੰਦਰੋਂ ਵੀ ਇਹ ਡਿਪਰੈਸ਼ਨ ਅਤੇ ਤਨਾਵ ਵਾਲੇ ਜੀਵ ਆਪਣੇ ਆਪ ਖ਼ਤਮ ਹੋ ਜਾਣਗੇ। ਇਸ ਪ੍ਰੋਗਰਾਮ ਦੇ ਵਿੱਚ ਸਵਾਮੀ ਚੰਦਰ ਸ਼ੇਖ਼ਰਾਂ ਨੰਦ ਜੀ, ਸਾਧਵੀ ਕਿਰਨ ਭਾਰਤੀ ਜੀ, ਸਾਧਵੀ ਪ੍ਰੀਤ ਭਾਰਤੀ ਜੀ, ਅਸ਼ੋਕ ਬਹਿਲ, ਸੰਦੀਪ ਤਿਵਾੜੀ , ਪ੍ਰਧਾਨ ਵਿਪੁਲ, ਕਮਲ ਸ਼ਰਮਾ, ਸ਼ਿਵਮ ਬਜਾਜ, ਬਹੁਤ ਸਿੰਘ, ਦਮਨ, ਵਿਕਾਸ, ਵਿਜੇ ਮੋਂਗਾ, ਵਿਪਨ ਅਰੋੜਾ, ਸੁਨੀਲ ਦੱਤ, ਨਰਿੰਦਰ ਕੱਕਰ, ਮੁੱਖ ਰੂਪ ਵਿੱਚ ਸ਼ਾਮਲ ਰਹੇ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

अयोध्या: आकाशीय बिजली गिरने से गई दो किशोर की जान बारिश से बचने को पेड़ के नीचे खड़े थे किशोर

Fri Sep 8 , 2023
अयोध्या:——–आकाशीय बिजली गिरने से गई दो किशोर की जान बारिश से बचने को पेड़ के नीचे खड़े थे किशोरमनोज तिवारी ब्यूरो अयोध्याजिले के थाना कोतवाली इनायत नगर क्षेत्र स्थित सिद्धनाथन मंदिर के पास बाइक से अपने घर वापस लौट रहे दो किशोरों की आकाशीय बिजली की चपेट में आने से […]

You May Like

Breaking News

advertisement