ਸੇਵਾ ਭਾਰਤੀ ਫ਼ਿਰੋਜ਼ਪੁਰ ਸ਼ਹਿਰ ਇਕਾਈ ਵੱਲੋਂ ਕੰਜਕ ਪੂਜਣ ਦਾ ਕੀਤਾ ਗਿਆ ਆਯੋਜਨ-ਤਰਲੋਚਨ ਚੋਪੜਾ

ਫਿਰੋਜਪੁਰ 17 ਅਪ੍ਰੈਲ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=

ਸੇਵਾ ਭਾਰਤੀ ਫ਼ਿਰੋਜ਼ਪੁਰ ਸ਼ਹਿਰ ਇਕਾਈ ਵੱਲੋਂ ਬਾਬਾ ਰਾਮ ਦੇਵ ਬਾਲ ਸੰਸਕਾਰ ਕੇਂਦਰ ਦੇ 51 ਬੱਚਿਆਂ ਨਾਲ਼ ਕੰਜਕ ਪੂਜਨ ਕੈਲਾਸ਼ ਸ਼ਰਮਾ ਉੱਘੇ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਦੇ ਕਨਵੀਨਰ ਦੇ ਨਿਵਾਸ ਸਥਾਨ ਤੇ ਕੀਤਾ ਗਿਆ। ਇਸ ਮੌਕੇ ਤੇ ਭਗਤੀ ਭਜਨ ਗਰੁੱਪ ਵੱਲੋਂ ਮਾਤਾ ਦੀਆਂ ਭੇਟਾਂ ਗਾਈਆਂ ਗਈਆਂ। ਬੱਚਿਆਂ ਨੇ ਤੇ ਸੰਗਤਾਂ ਨੇ ਭਗਤੀ ਸੰਗੀਤ ਦਾ ਆਨੰਦ ਮਾਣਿਆ ਤੇ ਖੂਬ ਝੂੰਮੇ। ਇਸ ਪ੍ਰੋਗ੍ਰਾਮ ਵਿੱਚ ਕੰਜਕ ਪੂਜਨ ਸ਼੍ਰੀ ਧਰਮ ਪਾਲ ਬਾਂਸਲ ਡਾਇਰੈਕਟਰ ਹਾਰਮਨੀ ਆਯੁਰਵੈਦਿਕ ਕਾਲਜ ਤੇ ਸਰਕਸ਼ਕ ਸੇਵਾ ਭਾਰਤੀ ਦੇ ਪਰੀਵਾਰ ਵੱਲੋਂ ਨਿਭਾਈ ਗਈ। ਇਸ ਪ੍ਰੋਗ੍ਰਾਮ ਵਿਚ ਸੇਵਾ ਭਾਰਤੀ ਵੱਲੋਂ ਬੱਚਿਆਂ ਨੂੰ ਕਾਪੀਆਂ ਬਾਲ ਪੈਨ, ਫਰੂਟੀ, ਪ੍ਰਸ਼ਾਦ ਵਿਤਰਣ ਕੀਤਾ ਗਿਆ ਤੇ ਘਰ ਵਾਲਿਆਂ ਵੱਲੋਂ ਜਲ ਜੀਰਾ ਸਮੋਸੇ ਕੁਰਕਰੇ ਬਿਸਕੁੱਟ ਖਾਣ ਨੂੰ ਦਿੱਤੇ। ਅਤੇ ਕੰਜਕਾਂ ਨੂੰ ਚੁਨਰੀ ਪਹਿਨਾ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ। ਬੱਚਿਆਂ ਨੇ ਕੰਜਕ ਪੂਜਨ ਤੇ ਬਹੁਤ ਖੁਸ਼ੀ ਮਹਿਸੂਸ ਕੀਤੀ। ਇਸ ਮੋਕੇ ਤੇ ਸ਼੍ਰੀਮਤੀ ਕਿਰਨ ਬਾਂਸਲ,ਪ੍ਰਿੰਕਾ ਬਾਂਸਲ, ਆਸ਼ਾ ਸ਼ਰਮਾ, ਵੀਨੂੰ ਦੁਰੇਜਾ, ਰਿਚਾ ਦੁਰੇਜਾ, ਪੂਨਮ ਮਨਚੰਦਾ, ਜਸਵੰਤ ਕੁਮਾਰ ਮਦਾਨ, ਪਰਵੇਸ਼ ਸਿਡਾਨਾ, ਅਸ਼ੋਕ ਗਰਗ,ਗੌਰਵ ਅਨਮੋਲ, ਰਕੇਸ਼ ਪਾਠਕ, ਹਿਮੰਤ ਸਿਆਲ, ਬੈਂਕ ਅਧਿਕਾਰੀ ਛਾਬੜਾ ਜੀ,ਅਜੇ ਜੀ, ਸੁਨੀਲ ਦੱਤ, ਵਿਜੈ ਬਹਿਲ,ਸੂਰਜ ਮਹਿਤਾ, ਕਾਰਜਕਰਤਾ ਵਿਸ਼ਵ ਹਿੰਦੂ ਪਰਿਸ਼ਦ,ਅਸ਼ੋਕ ਕੱਕੜ ਚੇਤਨ ਸ਼ਰਮਾ, ਜੇ ਐਸ ਮਾਂਗਟ ਆਦਿ ਨੇ ਪ੍ਰੋਗਰਾਮ ਵਿੱਚ ਹਾਜ਼ਰੀ ਲਗਵਾ ਕੇ ਰੌਣਕਾਂ ਵਧਾਈਆਂ ਤੇ ਤਰਲੋਚਨ ਚੋਪੜਾ ਪ੍ਰਧਾਨ ਨੇ ਪ੍ਰੋਗ੍ਰਾਮ ਵਿੱਚ ਪਹੁੰਚਿਆਂ ਸੰਗਤਾਂ ਦਾ ਧੰਨਵਾਦ ਕੀਤਾ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

You May Like

advertisement