ਬਲਾਕ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ ਵਿਖੇ ਵਿਸ਼ੇਸ਼ ਵੋਟਰ ਰਜਿਸਟ੍ਰੇਸ਼ਨ ਕੈਂਪ ਲਗਾਇਆ

ਬਲਾਕ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ ਵਿਖੇ ਵਿਸ਼ੇਸ਼ ਵੋਟਰ ਰਜਿਸਟ੍ਰੇਸ਼ਨ ਕੈਂਪ ਲਗਾਇਆ

ਸਵੀਪ ਪੋ੍ਰਗਰਾਮ ਤਹਿਤ ਵੋਟਰ ਜਾਗਰੂਕਤਾ ਲਈ ਸਮਾਗਮ ਕਰਵਾਏ

ਫ਼ਿਰੋਜ਼ਪੁਰ 11 ਸਤੰਬਰ {ਕੈਲਾਸ਼ ਸ਼ਰਮਾ ਜਿਲਾ ਵਿਸੇਸ਼ ਸੰਵਾਦਦਾਤਾ}=

ਭਾਰਤ ਚੋਣ ਕਮਿਸ਼ਨ ਅਤੇ ਰਾਜ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜ੍ਹਿਲੇ ਭਰ ਵਿੱਚ 100 ਫੀਸਦੀ ਨਵੇਂ ਵੋਟਰਾਂ ਨੂੰ ਰਜਿਸਟ੍ਰੇਸ਼ਨ ਕਰਨ ਜ੍ਹਿਲਾ ਚੋਣ ਅਫਸਰ ਕਮ-ਡਿਪਟੀ ਕਮੀਸ਼ਨਰ ਫਿਰੋਜਪੁਰ ਸ੍ਰੀ ਰਾਜੇਸ਼ ਧੀਮਾਨ ਆਈ. ਐ.ਅੇਸ ਦੁਆਰਾ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ, ਇਸੇ ਲੜੀ ਵਿੱਚ ਅੱਜ ਚੋਣਕਾਰ ਰਜਿਸਟ੍ਰੇਸ਼ਨ ਅਫਸਰ –ਕਮ- ਵਧੀਕ ਡਿਪਟੀ ਕਮਿਸ਼ਨਰ(ਜ) ਗਗਨਦੀਪ ਸਿੰਘ, ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫਸਰ –ਕਮ- ਡੀ.ਡੀ.ਪੀ.ਓ ਜਸਵੰਤ ਸਿੰਘ ਬੜੈਚ ਦੀ ਦੇਖ-ਰੇਖ ਵਿੱਚ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿੱਚ ਹੋ ਰਹੀਆਂ ਬਲਾਕ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ 2023 ਵਿਖੇ ਵਿਸ਼ੇਸ਼ ਵੋਟਰ ਰਜਿਸਟ੍ਰੇਸ਼ਨ ਕੈਂਪ ਲਗਾਇਆ ਅਤੇ ਸਵੀਪ ਪ੍ਰੋਗਰਾਮ ਤਹਿਤ ਜਿਨ੍ਹਾ ਦੀ ਉਮਰ 01.01.2024 ਤੱਕ 18 ਸਾਲ ਦੀ ਹੋ ਰਹੀ ਹੈ, ਉਹਨਾਂ ਨੋਜਵਾਨ ਖਿਡਾਰੀਆਂ ਨੂੰ ਵੋਟ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ।ਇਲੈਕਸ਼ਨ ਸੈੱਲ ਇੰਚਾਰਜ ਜਸਵੰਤ ਸੈਣੀ ਅਤੇ ਸਵੀਪ ਕੋਆਰਡੀਨੇਟਰ ਕਮਲ ਸ਼ਰਮਾ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੱਖ ਚੋਣ ਅਫਸਰ ਪੰਜਾਬ ਚੰਡੀਗੜ੍ਹ ਜੀ ਦੇ ਹੁਕਮ ਅਨੁਸਾਰ ਰਾਜ ਵਿੱਚ ਮਨਾਏ ਜਾਣ ਵਾਲੇ ਜਿਲ੍ਹਾ ਪੱਧਰੀ ਰਾਸ਼ਟਰੀ ਖੇਡ ਦਿਵਸ ਅਤੇ ਖੇਡਾਂ ਵਤਨ ਪੰਜਾਬ ਦੀਆਂ ਮੌਕੇ ਤੇ ਸ਼ਾਮਿਲ ਹੋਣ ਵਾਲੇ ਨੋਜਵਾਨਾਂ ਦੀਆਂ ਵੱਧ ਤੋਂ ਵੱਧ ਵੋਟਾਂ ਬਣਾਉਂਣ ਦੇ ਹੁਕਮ ਪ੍ਰਾਪਤ ਹੋਏ ਹਨ, ਇਸ ਅਧੀਨ ਇਹ ਵਿਸ਼ੇਸ਼ ਰਜਿਸਟ੍ਰੇਸ਼ਨ ਕੈਂਪ ਲਗਾਏ ਜਾ ਰਹੇ ਹਨ।ਉਹਨਾਂ ਦੱਸਿਆ ਕਿ ਹਲਕੇ ਵਿੱਚ ਵੋਟਰ ਜਾਗਰੂਕਤਾ ਮੁਹਿੰਮ ਜੰਗੀ ਪੱਧਰ ਤੇ ਸ਼ੁਰੂ ਹੋ ਗਈ ਹੈ।ਕਾਲਜ ਅਤੇ ਸਕੂਲਾਂ ਵਿੱਚ ਇਲੈਕਟਰੋਲ ਲਿਟਰੇਸੀ ਕੱਲਬ ਬਣਾਏ ਗਏ ਹਨ।ਜਿੱਥੇ ਨੋਡਲ ਅਫਸਰ ਅਤੇ ਕੈਂਪਸ ਐਬੰਸਡਰ ਆਉਂਦੇ ਸਮੇ ਵਿੱਚ ਵੱਖ ਵੱਖ ਵੋਟਰ ਜਾਗਰੂਕਤਾ ਪ੍ਰੋਗਰਾਮ ਕਰਵਾਉਣਗੇ। ਪਿੰਡਾਂ ਵਿੱਚ ਐਨ.ਜੀ.ਓ ਅਤੇ ਕੱਲਬਾਂ ਦੀਆਂ ਭੂਮਿਕਾ ਯਕੀਨੀ ਬਣਾਈ ਜਾ ਰਹੀ ਹੈ ਤਾਂ ਕਿ ਪਹਿਲਾਂ ਵੱਧ ਵੱਧ ਤੋਂ ਵੋਟਰ ਰਜਿਸਟਰ ਕੀਤੇ ਜਾ ਸਕੇ ਅਤੇ ਫਿਰ ਹਰੇਕ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰੇ। ਚੋਣ ਕਮੀਸ਼ਨ ਦੁਆਰਾ ਵਿਸ਼ੇਸ ਲੋੜਾ ਵਾਲੇ ਵਿਅਕਤੀਆ ਨੂੰ, ਬੁਜ਼ਰਗਾ, ਔਰਤਾਂ ਟਰਾਂਸਜੇੰਡਰ ਨੂੰ ਚੋਣਾ ਵਿੱਚ ਮਿਲ ਰਹੀਆ ਵਿਸ਼ੇਸ ਸਹੂਲਤਾ ਬਾਰੇ ਦਸਿੱਆ ਜਾ ਰਿਹਾ ਹੈ ਵੱਖ-2 ਸਕੂਲਾ ਕਾਲਜਾ ਲਈ ਵੋਟਰ ਜਾਗਰੂਕਤਾ ਪ੍ਰੋਗਰਾਮ ਕਾਵਾਏ ਜਾ ਰਹੇ ਹਨ।ਜਿਨਾ ਵਿੱਚ ਭਾਸ਼ਨ ਮੁਕਾਬਲੇ ਕੁਵਿੰਜ ਮੁਕਾਬਲੇ ਗੀਤ ਮੁਕਾਬਲੇ ਰੰਗੋਲੀ ਆਦੀ ਦੇ ਮੁਕਾਬਲੇ ਕਰਵਾਏ ਗਏ। ਵੋਟਾ ਦੀ ਮਹੱਤਤਾ ਬਾਰੇ ਦੱਸਿਆ ਗਿਆ। ਪੈਦਲ ਰੈਲੀ ਸਾਇੰਕਲ ਰੈਲੀ ਟੈ੍ਰਕਟਰ ਰੈਲੀ ਆਦਿ ਕਰਵਾਏ ਗਏ ਸਕੂਲ ਕਾਲਜਾ ਵਿੱਚ ਚੋਣ ਸਾਖਰਤਾ ਕੱਲਬਾ ਦਾ ਗੰਠਨ ਕੀਤਾ ਗਿਆ । ਵੋਟਰ ਜਾਗਰੂਕਤਾ ਲਈ ਅੱਲਗ-2 ਧਾਰਮਿਕ ਅਤੇ ਗੈਰ ਸਰਕਾਰੀ ਸੰਗਠਨ ਦੀ ਮਦਦ ਲਈ ਜਾ ਰਹੀ ਹੈ। ਇਸ ਮੌਕੇ ਚੋਣ ਤਹਿਸੀਲਦਾਰ ਚਾਂਦ ਪ੍ਰਕਾਸ਼, ਸਵੀਪ ਕੋਆਰਡੀਨੇਟਰ ਸਤਿੰਦਰ ਸਿੰਘ, ਸਵੀਪ ਕੋਆਰਡੀਨੇਟਰ ਦਿਹਾਤੀ ਕਮਲ ਸ਼ਰਮਾ, ਲਖਵਿੰਦਰ ਸਿੰਘ, ਚੋਣ ਕਾਨੂੰਗੋ ਮੈਡਮ ਗਗਨਦੀਪ, ਅੰਗਰੇਜ਼ ਸਿੰਘ, ਮੈਡਮ ਸ਼ਮਾ, ਪੀਪਲ ਸਿੰਘ ਚਮਕੋਰ ਸਿੰਘ, ਪ੍ਰੋਗਰਾਮਰ ਤ੍ਰਿਲੋਚਨ ਸਿੰਘ,ਸੁਖਚੈਨ ਸਿੰਘ ਆਦਿ ਹਾਜ਼ਰ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

बाढ़ प्रभावित गावों में एनजीओ एक प्रयास द्वारा लगाया गया मेडिकल चेकअप कैंप

Mon Sep 11 , 2023
बाढ़ प्रभावित गावों में एनजीओ एक प्रयास द्वारा लगाया गया मेडिकल चेकअप कैंप जरूरतमंद लोगों को बांटी गई मुफ़्त दवाइयां और सैनिटरी पैड्स फिरोजपुर 11 सितंबर {कैलाश शर्मा जिला विशेष संवाददाता}= फिरोजपुर के साथ लगते सरहदी क्षेत्र के बाढ़ ग्रस्त गावों में एनजीओ एक प्रयास वेलफेयर सोसाइटी के वालंटियर अपनी […]

You May Like

advertisement