ਵਿਕਸਿਤ ਭਾਰਤ ਗਰੰਟੀ ਫਾਰ ਰੋਜ਼ਗਾਰ ਅਤੇ ਅਜੀਵਕਾ ਮਿਸ਼ਨ (ਗ੍ਰਾਮੀਣ) VB-G RAM G ਕਾਨੂੰਨ ਗਰੀਬਾਂ ,ਮਜ਼ਦੂਰਾਂ ਲਈ ਵਰਦਾਨ ਸਾਬਿਤ ਹੋਵੇਗਾ:ਅਸ਼ਵਨੀ ਧੀਂਗੜਾ ਐਡਵੋਕੇਟ

(ਪੰਜਾਬ) ਫਿਰੋਜ਼ਪੁਰ 13 ਜਨਵਰੀ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਕੇਂਦਰ ਸਰਕਾਰ ਵਲੋਂ ਮਨੇਰੇਗਾ ਵਿੱਚ ਬਦਲਾਵ ਤੋ ਬਾਅਦ VB-G RAM G ਕਾਨੂੰਨ ਦੇਸ਼ ਭਰ ਵਿੱਚ ਗਰੀਬਾਂ ਅਤੇ ਹੱਕਦਾਰ ਮਜ਼ਦੂਰ ਲੋਕਾਂ ਲਈ ਵਰਦਾਨ ਸਾਬਿਤ ਹੋਏਗਾ ।ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਅਸ਼ਵਨੀ ਕੁਮਾਰ ਧੀਂਗੜਾ ਐਡਵੋਕੇਟ ਜਨਰਲ ਸਕੱਤਰ ਬੀਜੇਪੀ ਲੀਗਲ ਸੈੱਲ ਪੰਜਾਬ ਨੇ ਦੱਸਿਆਂ ਕਿ ਵਿਰੋਧੀ ਪਾਰਟੀਆਂ ਲੋਕਾਂ ਸਾਹਮਣੇ ਝੂਠੇ ਤੱਥ ਰੱਖ ਕੇ ਗੁੰਮਰਾਹ ਕਰ ਰਹੀਆਂ ਹਨ ਜਦੋ ਕਿ ਨਵੇਂ ਕਾਨੂੰਨ ਮੁਤਾਬਕ ਗਰੀਬ ਮਜ਼ਦੂਰ ਅਤੇ ਇਸ ਯੋਜਨਾ ਦੇ ਹੱਕਦਾਰ ਲੋਕਾਂ ਦੇ ਹੱਕਾਂ ਦੀ ਰਾਖੀ ਹੋਵੇਗੀ ।ਉਹਨਾਂ ਦੱਸਿਆਂ ਕਿ ਮਨੇਰੇਗਾ ਦੇ 100 ਦਿਨਾਂ ਦੇ ਰੁਜ਼ਗਾਰ ਨੂੰ ਵਧਾ ਕਰ 125 ਦਿਨ ਰੁਜ਼ਗਾਰ ਦੀ ਗਾਰੰਟੀ ਦਿੱਤੀ ਗਈ ਹੈ ਜੇ ਕਰ ਕੋਈ ਵੀ ਰਾਜ ਸਰਕਾਰ ਮਜ਼ਦੂਰਾ ਨੂੰ 15 ਦਿਨ ਤੱਕ ਕੰਮ ਨਹੀਂ ਮੁਹੱਹਇਆ ਕਰਵਾਂਉਦੀ ਤਾਂ ਉਹਨਾਂ ਨੂੰ ਬੇਰੋਜ਼ਗਾਰੀ ਭੱਤਾ ਦੇਣਾ ਪਵੇਗਾ ਜੋ ਹੁਣ ਮਜ਼ਦੂਰ ਦਾ ਕਾਨੂੰਨੀ ਹੱਕ ਬਣ ਗਿਆ ਹੈ।
ਪਿਛਲੇ ਸਮੇ ਦੌਰਾਨ ਹੱਕਦਾਰ ਲੋਕਾਂ ਦੇ ਹੱਕ ਮਾਰਕੇ ਫਰਜ਼ੀ ਲੋਕਾਂ ਨੂੰ ਦਿੱਤੀ ਜਾਂਦੀ ਰਕਮ ਤੇ ਰੋਕ ਲੱਗੇਗੀ।
ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਪਿਛਲੇ ਸਾਲ ਦੌਰਾਨ ਸਿਰਫ 36 ਦਿਨ ਕੰਮ ਦਿੱਤਾ ਅਤੇ ਪੰਜਾਬ ਦੀਆਂ 13304 ਪੰਚਾਇਤਾਂ ਵਿੱਚੋ ਸਿਰਫ਼ 5915 ਦਾ ਆਡਿਟ ਕਰਵਾਇਆ ਗਿਆ। ਓਹਨਾ ਵਿੱਚੋ ਵੀ ਧੋਖਾਧੜੀ ਅਤੇ ਜਾਲਸਾਜ਼ੀ ਦੇ 10653 ਮਾਮਲੇ ਸਾਹਮਣੇ ਆਏ ਪਰ ਪੰਜਾਬ ਸਰਕਾਰ ਨੇ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਨਾ ਕਰ ਕੇ ਆਪਣੇ ਖ਼ਾਸ ਲੋਕਾਂ ਨੂੰ ਲਾਭ ਦਿੱਤਾ ।ਉਹਨਾਂ ਦੱਸਿਆ ਕਿ ਨਵੇ ਕਾਨੂੰਨ ਨਾਲ ਧੋਖਾਦੇਹੀਆਂ,ਜਾਲਸਾਜ਼ੀਆ ਅਤੇ ਫਰਜ਼ੀਕਾਰਡ ਬਣਾ ਕੇ ਲੋੜਵੰਦ ਲੋਕਾਂ ਦੇ ਹੱਕ ਮਾਰਨ ਵਾਲਿਆਂ ਦੀ ਮਨਮਰਜ਼ੀ ਤੇ ਵੀ ਰੋਕ ਲੱਗੇਗੀ । ਮੁੱਖ ਵਿਰੋਧੀ ਪਾਰਟੀਆਂ ਦਾ ਇਸ ਕਾਨੂੰਨ ਦੇ ਖਿਲਾਫ ਰੌਲਾ ਪਾਉਣਾ ਮੰਦ ਭਾਗਾ ਹੈ।
ਵਿਰੋਧੀ ਪਾਰਟੀਆਂ ਕੋਲ ਕੋਈ ਮੁੱਦਾ ਨਹੀਂ ਅਤੇ ਉਹ ਜਨਤਾ ਨੂੰ ਝੂਠੇ ਤੱਥ ਪੇਸ਼ ਕਰਕੇ ਦੇਸ਼ ਵਿਚ ਅਰਾਜਕਤਾ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਨ।
ਇਸ ਯੋਜਨਾ ਦੇ ਨਾਮ ਨੂੰ ਲੈ ਕਿ ਕੁਝ ਵਿਰੋਧੀ ਪਾਰਟੀਆਂ ਦੇ ਨੇਤਾ ਜਿਹਨਾਂ ਨੂੰ ਸ਼੍ਰੀ ਰਾਮ ਦੇ ਨਾਮ ਤੋ ਐਲਰਜੀ ਹੈ ਲੋਕਾਂ ਵਿਚ ਓਹਨਾ ਦੇ ਨਾਲ ਜੋੜ ਗੁੰਮਰਾਹ ਕਰ ਰਹੇ ਹਨ ਜਦੋ ਕਿ ਇਹਨਾਂ ਦੇ ਲੀਡਰਾਂ ਨੂੰ ਇਸ ਯੋਜਨਾ ਦੇ ਪੂਰੇ ਨਾਮ ਦਾ ਵੀ ਨਹੀਂ ਪਤਾ ।
ਅਸ਼ਵਨੀ ਧੀਂਗੜਾ ਨੇ ਦੱਸਿਆਂ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਮਜ਼ਦੂਰਾ ਅਤੇ ਦੇਸ਼ ਦੇ ਹਰ ਤਬਕੇ ਦੀ ਹਿਤੈਸ਼ੀ ਸਰਕਾਰ ਹੈ ਅਤੇ ਪਿਛਲੇ 11 ਸਾਲਾਂ ਤੋ ਸਭ ਕਾ ਸਾਥ ਸਭ ਕਾ ਵਿਕਾਸ ਮਿਸ਼ਨ ਨੂੰ ਲੈਕੇ ਵਿਸ਼ਵ ਭਰ ਵਿੱਚ ਦੇਸ਼ ਦਾ ਨਾਮ ਉੱਚਾ ਕਰ ਰਹੀ ਹੈ ।




