ਮਾਤਾ ਪਿਤਾ ਪੂਜਨ ਦਿਵਸ ਗਊ ਧਾਮ ਬਨੂੜ ਵਿਖੇ ਧਾਮ ਦੇ ਸੰਸਥਾਪਕ ਸ੍ਰੀ ਗਿਆਨ ਚੰਦ ਵਾਲੀਆ ਗਊ ਚਰਨ ਦਾਸ ਜੀ ਦੀ ਪ੍ਰਧਾਨਗੀ ਵਿੱਚ ਮਨਾਇਆ ਗਿਆ

ਮਾਤਾ ਪਿਤਾ ਪੂਜਨ ਦਿਵਸ ਗਊ ਧਾਮ ਬਨੂੜ ਵਿਖੇ ਧਾਮ ਦੇ ਸੰਸਥਾਪਕ ਸ੍ਰੀ ਗਿਆਨ ਚੰਦ ਵਾਲੀਆ ਗਊ ਚਰਨ ਦਾਸ ਜੀ ਦੀ ਪ੍ਰਧਾਨਗੀ ਵਿੱਚ ਮਨਾਇਆ ਗਿਆ
ਸ੍ਰੀ ਧਰਮਪਾਲ ਬਾਂਸਲ ਡਾਇਰੈਕਟਰ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਅਤੇ ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਫਿਰੋਜਪੁਰ ਉਚੇਚੇ ਤੌਰ ਤੇ ਪਧਾਰੇ
(ਪੰਜਾਬ)ਫਿਰੋਜਪੁਰ 11 ਅਪ੍ਰੈਲ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਮਾਤਾ ਪਿਤਾ ਗਊਧਾਮ ਬਨੂੜ ਵਿਖੇ ਮਾਤਾ ਪਿਤਾ ਪੂਜਨ ਦਿਵਸ ਧਾਮ ਦੇ ਸੰਸਥਾਪਕ ਸ਼੍ਰੀ ਗਿਆਨ ਚੰਦ ਵਾਲੀਆ ਗਊ ਚਰਨ ਦਾਸ ਜੀ ਦੀ ਪ੍ਰਧਾਨਗੀ ਵਿੱਚ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ 3000 ਤੋ ਵੱਧ ਬੱਚਿਆ ਅਤੇ ਉਹਨਾ ਦੇ ਮਾਤਾ ਪਿਤਾ ਨੂੰ ਸ਼ਮੁਲੀਅਤ ਦਿੱਤੀ । ਜਿਸ ਵਿੱਚ ਬੱਚਿਆ ਨੇ ਆਪਣੇ ਮਾਤਾ ਪਿਤਾ ਅਤੇ ਗਊ ਮਾਤਾ ਪੂਜਨ ਕੀਤਾ। ਇਸ ਪ੍ਰੋਗਰਾਮ ਵਿੱਚ ਸ਼੍ਰੀ ਧਰਮਪਾਲ ਬਾਂਸਲ ਜੀ(ਡਾਇਰੈਕਟਰ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਅਤੇ ਹਾਰਮਨੀ ਆਯੂਰਵੈਦਿਕ ਮੈਡੀਕਲ ਹਸਪਤਾਲ ਫਿਰੋਜਪੁਰ) ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚੇ। ਇਸ ਸੰਬੋਧਨ ਵਿੱਚ ਸ਼੍ਰੀ ਧਰਮਪਾਲ ਬਾਂਸਲ ਨੇ ਦੱਸਿਆ ਕਿ ਇਹ ਉਹਨਾ ਦੀ ਜਿੰਦਗੀ ਵਿੱਚ ਪਹਿਲਾ ਪ੍ਰੋਗਰਾਮ ਹੈ ਅਤੇ ਇਹ ਪ੍ਰੋਗਰਾਮ ਬੜੇ ਹੀ ਉਚੇਚੇ ਢੰਗ ਨਾਲ ਮਨਾਇਆ ਗਿਆ ਹੈ। ਇਹ ਪ੍ਰੋਗਰਾਮ ਜਿਸ ਵਿੱਚ ਮਾਤਾ ਪਿਤਾ ਹੀ ਭਗਵਾਨ ਹੈ ਦੱਸਿਆ ਗਿਆ । ਸ਼੍ਰੀ ਧਰਮਪਾਲ ਬਾਂਸਲ ਜੀ ਨੇ ਵੀ ਆਪਣੇ ਸੰਬੰਧੋਨ ਵਿੱਚ ਕਿਹਾ ਕਿ “ਸਿੱਜਦਾ ਹੋ ਜਿਸ ਘਰ ਮੇ ਬਜੁਰਗੋ ਕਾ, ਉਸ ਘਰ ਕੀ ਤਹਿਜੀਬ ਅੱਛੀ ਹੈ, ਹੋ ਜਾਏਗੀ ਚਾਰ ਧਾਮ ਕੀ ਯਾਤਰਾ, ਪ੍ਰਕਰਮਾ ਕਰਲੋ ਮਾਤਾ ਪਿਤਾ ਕੀ ਗਜਾਨੰਦ ਕੀ ਤਰਤੀਬ ਅੱਛੀ ਹੈ। ਇਸ ਤੋ ਉਪਰੰਤ (ਅਰਾਧਨਾ ਪਥ) ਭਜਨ ਸਗ੍ਰਿਹ ਪੱਤਰਿਕਾ ਦਾ ਵਿਮੋਚਨ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਸਵਾਮੀ ਅਖਿਲੇਸ਼ਵਰ ਨੰਦ ਜੀ ਮਹਾਮੰਡਲੇਸ਼ਵਰ, ਸੀਨੀਅਰ ਭਾਜਪਾ ਨੇਤਾ ਸ਼੍ਰੀ ਸ਼ਾਮ ਜਾਜੂ ਜੀ, ਰਿਟਾਇਰਡ ਸ਼ੈਸ਼ਨ ਜੱਜ ਸ਼੍ਰੀ ਐੱਸ ਕੇ ਅਗਰਵਾਲ, ਅਗਰ ਰਤਨ ਸ਼੍ਰੀ ਸ਼ਾਮ ਲਾਲ ਸਿੰਗਲਾ,ਪ੍ਰਧਾਨ ਅਖਿਲ ਭਾਰਤੀਆ ਸਰਪੰਚ, ਪੰਚਾਇਤ ਅਤੇ ਬਲਾਕ ਡਵੈਲਪਮੈਂਟ ਸੰਸਥਾ, ਸ਼੍ਰੀ ਚੰਦਰ ਕਾਤ ਜੀ ਅਖਿਲ ਭਾਰਤੀ ਗਉ ਕਥਾ ਵਾਚਕ ਅਤੇ ਭਜਨ ਗਾਇਕ ਪਰਵੀਨ ਰਾਜਪੁਰਾ ਵੀ ਸ਼ਾਮਿਲ ਰਹੇ। ਇਸ ਤੋ ਉਪਰੰਤ ਆਏ ਹੋਏ ਵੱਖ-ਵੱਖ ਸਕੂਲਾਂ ਦੇ ਬੱਚਿਆ ਵੱਲੋ ਕਰਵਾਏ ਗਏ ਮੁਕਾਬਲੇ ਦੋਰਾਨ ਜੇਤੂ ਵਿਦਿਆਰਥੀਆ ਨੂੰ ਟਰੋਫੀ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸੰਸਥਾ ਮਾਤਾ ਪਿਤਾ ਗਊ ਧਾਮ ਬਨੂੜ ਵੱਲੋ ਸ਼੍ਰੀ ਧਰਮਪਾਲ ਬਾਂਸਲ ਜੀ ਨੂੰ ਸਨਮਾਨਿਤ ਕੀਤਾ ਗਿਆ।