ਹੜ੍ਹ ਪੀੜੀਤਾਂ ਦੀ ਸਹਾਇਤਾ ਲਈ ਅੱਗੇ ਆਏ ਫਿਰੋਜਪੁਰ ਦੇ ਸਮੂਹ ਰੋਟਰੀ ਕਲੱਬ

ਹੜ੍ਹ ਪੀੜੀਤਾਂ ਦੀ ਸਹਾਇਤਾ ਲਈ ਅੱਗੇ ਆਏ ਫਿਰੋਜਪੁਰ ਦੇ ਸਮੂਹ ਰੋਟਰੀ ਕਲੱਬ
(ਪੰਜਾਬ) ਫਿਰੋਜ਼ਪੁਰ 16 ਸਤੰਬਰ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਸੇਵਾ ਦੇ ਖੇਤਰ ਵਿੱਚ ਮੋਢੀ ਰੋਟਰੀ ਡਿਸਟਿਕ 3090 ਨੇ ਡਿਸਟਿਕ ਗਵਰਨਰ ਭੁਪੇਸ਼ ਮਹਿਤਾ ਦੀ ਅਗਵਾਈ ਵਿੱਚ ਨੇ ਹੁਣ ਹੜ੍ਹ ਪ੍ਰਭਾਵਿਤ ਲੋਕਾਂ ਦੀ ਸੇਵਾ ਦਾ ਬੀੜਾ ਚੁੱਕਿਆ ਹੈ । ਇਸ ਕੜ੍ਹੀ ਵਿੱਚ ਫਿਰੋਜ਼ਪੁਰ ਦੇ ਸਾਰੇ ਰੋਟਰੀ ਕਲੱਬਾਂ ਰੋਟਰੀ ਕਲੱਬ ਫਿਰੋਜਪੁਰ ਕੈਂਟ , ਰੋਟਰੀ ਕਲੱਬ ਫਿਰੋਜਪੁਰ , ਆਰ ਸੀ ਫਿਰੋਜਪੁਰ ਸਿਟੀ , ਆਰ ਸੀ ਫਿਰੋਜਪੁਰ ਰਾਇਲ, ਆਰ ਸੀ ਫਿਰੋਜਪੁਰ ਡਾਇੰਮਡ , ਆਰ ਸੀ ਫਿਰੋਜਪੁਰ ਗੋਲ਼ਡ ਵੱਲੋਂ ਹੁਸੈਨੀਵਾਲਾ ਅੰਤਰਰਾਸ਼ਟਰੀ ਸਰਹੱਦ ਨੇੜੇ ਪਿੰਡ ਟੇਂਡੀ ਵਾਲਾ ਵਿਖੇ ਇੱਕ ਮੈਗਾ ਹੜ੍ਹ ਰਾਹਤ ਸਮੱਗਰੀ ਵੰਡ ਕੈਂਪ ਲਗਾਇਆ ਗਿਆ। ਜਿਸ ਵਿੱਚ ਰੋਟਰੀ ਕਲੱਬ ਮੁੰਬਈ ਤੋਂ ਪ੍ਰਾਪਤ 100 ਗਦੇ, 100 ਸਿਰਹਾਣੇ ਅਤੇ 520 ਕੰਬਲ ਹੜ੍ਹ ਪ੍ਰਭਾਵਿਤ ਵਿਅਕਤੀਆਂ ਵਿੱਚ ਵੰਡੇ ਗਏ।
ਸ਼੍ਰੀ ਰਾਜ ਭੂਸ਼ਣ ਚੌਧਰੀ, ਰਾਜ ਮੰਤਰੀ, ਜਲ ਸ਼ਕਤੀ ਮੰਤਰਾਲੇ, ਭਾਰਤ ਸਰਕਾਰ ਨੇ ਪੰਜਾਬ ਦੇ ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਨਾਲ ਕੈਂਪ ਦਾ ਉਦਘਾਟਨ ਕੀਤਾ।
ਰੋਟਰੀ ਡਿਸਟਿਕ 3141 ਤੋਂ ਪੀ ਡੀ ਜੀ ਸੰਦੀਪ ਅਗਰਵਾਲ, ਰੋਟਰੀ ਡਿਸਟਿਕ 3080 ਤੋਂ PDG ਡਾ. ਮਨਮੋਹਨ ਸਿੰਘ ਅਤੇ ਰੋਟਰੀ ਕਲੱਬ ਬੰਬੇ ਦੇ ਪ੍ਰਧਾਨ ਵਿਮਲ ਮਹਿਤਾ ਦਾ ਵਿਸ਼ੇਸ਼ ਯੋਗਦਾਨ ਰਿਹਾ । ਇਸ ਕੈਂਪ ਦੇ ਚੈਅਰਮੈਨ ਪੀਡੀਜੀ ਵਿਜੈ ਅਰੋੜਾ , ਪ੍ਰੋਜੈਕਟ ਇੰਚਾਰਜ ਅਸ਼ੋਕ ਬਹਿਲ , ਸੀਨੀਅਰ ਰੋਟੈਰੀਅਨ ਰਾਕੇਸ਼ ਚਾਵਲਾ ਅਤੇ ਪ੍ਰਦੀਪ ਬਿੰਦਰਾ ਨੇ ਦੱਸਿਆ ਕਿ ਜਲਦ ਹੀ ਰੋਟਰੀ ਕਲੱਬ ਹੜ੍ਹ ਪ੍ਰਭਾਵਿਤ ਲੋਕਾਂ ਦੇ ਬੱਚਿਆਂ ਦੀਆਂ ਫੀਸਾ ਦੇਣ ਦਾ ਪ੍ਰੋਜੈਕਟ ਸ਼ੁਰੂ ਕਰਣ ਜਾ ਰਹੀ ਹੈ
ਸਮੱਗਰੀ ਦੀ ਵੰਡ ਲਈ ਫਿਰੋਜ਼ਪੁਰ ਦੇ ਸਾਰੇ ਰੋਟੇਰੀਅਨਾਂ ਪ੍ਰਧਾਨ ਕ੍ਰਿਪਾਲ ਸਿੰਘ ਮੱਕੜ, ਹਿੰਮਤ ਗੋਇਲ , ਰਾਹੁਲ ਕੱਕੜ, ਅਨੁਰਾਧਾ, ਕੁਨਾਲ ਪੂਰੀ , ਵਿਜੈ ਮੌਗਾ , ਦਸ਼ਮੇਸ਼ ਸੇਠੀ, ਹਰਵਿੰਦਰ ਘਈ , ਸੁਰਿੰਦਰ ਸਿੰਘ ਕਪੂਰ, ਬੂਟਾ ਸਿੰਘ , ਇੰਜ. ਗੁਪਤਾ ਜੀ, ਅਜੈ ਬਜਾਜ , ਪ੍ਰਿਥਵੀ ਮੌਗਾ , ਨਵੀਨ ਅਰੋੜਾ ਆਦਿ ਨੇ ਵੱਧ ਚੜ੍ਹ ਕੇ ਹਿੱਸਾ ਲਿਆ।