Uncategorized
ਅਨਿਲ ਕੁਮਾਰ ਮਹਿਰਾ ਜੈਮਲਾਪ ਲੈਬੋਰਟਰੀ ਐਸੋਸੀਏਸ਼ਨ ਬਲਾਕ ਫਿਰੋਜ਼ਪੁਰ ਸ਼ਹਿਰ ਦੇ ਬਣੇ ਪ੍ਰਧਾਨ

(ਪੰਜਾਬ) ਫਿਰੋਜਪੁਰ 30 {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਲੈਬੋਰੇਟਰੀ ਐਸੋਸੀਏਸ਼ਨ ਜੈਮਲਾਪ ਵੱਲੋਂ ਜਿਲ੍ਹਾ ਪ੍ਰਧਾਨ ਬਰਜਿੰਦਰ ਸਿੰਘ ਖਾਲਸਾ ਦੀ ਅਗਵਾਈ ਹੇਠ ਜਿਲ੍ਹਾ ਸਕੱਤਰ ਹਰਜਿੰਦਰ ਸ਼ਰਮਾ ਅਤੇ ਜਿਲ੍ਹਾ ਖਜ਼ਾਨਚੀ ਅਨਿਲ ਕੁਮਾਰ ਮਹਿਰਾ ਦੀ ਨਿਗਰਾਨੀ ਹੇਠ ਬਲਾਕ ਫ਼ਿਰੋਜ਼ਪੁਰ ਸ਼ਹਿਰ ਦੇ ਇਲੈਕਸ਼ਨ ਹੋਟਲ ਸ਼ੇਰ ਏ ਪੰਜਾਬ ਵਿਖੇ ਕਰਵਾਏ ਗਏ। ਇਸ ਵਿੱਚ ਅਨਿਲ ਕੁਮਾਰ ਮਹਿਰਾ ਨੂੰ ਬਲਾਕ ਪ੍ਰਧਾਨ, ਵਾਈਸ ਪ੍ਰਧਾਨ ਮਨਪ੍ਰੀਤ ਕੌਰ, ਭੁਵਨੇਸ਼ ਗੁਪਤਾ ਨੂੰ ਬਲਾਕ ਸਕੱਤਰ ਅਤੇ ਰਾਜ ਕੁਮਾਰ ਵਰਮਾ ਨੂੰ ਖਜ਼ਾਨਚੀ ਸਰਬਸੰਮਤੀ ਨਾਲ ਚੁਣਿਆ ਗਿਆ।
ਇਸ ਮੌਕੇ ਸੰਜੀਵ ਅਰੋੜਾ, ਪਵਨ ਮਦਾਨ,ਯਸ਼ ਪਾਲ(ਸਾਬਕਾ ਪ੍ਰਧਾਨ), ਡਾਕਟਰ ਰੁਪੇਸ਼ ਗੁਪਤਾ , ਦੀਪਕ ਢੱਲ, ਮਨਪਰੀਤ ਕੌਰ, ਹਰਜਿੰਦਰ ਸ਼ਰਮਾ, ਦੀਪਕ ਜਿੰਡਲ, ਅਮਿਤ, ਓਮਪਾਲ, ਕਮਲਜੀਤ, ਗੁਰਜੀਤ ਸਿੰਘ, ਅਤੇ ਸੱਨੀ ਮੈਂਬਰ ਹਾਜ਼ਰ ਹੋਏ।