ਔਖੀ ਘੜੀ ਵਿੱਚ ਡਾ: ਐਸ ਪੀ ਸਿੰਘ ਉਬਰਾਏ ਵੱਲੋਂ ਹੜ੍ਹ ਪੀੜਤ ਪਰਿਵਾਰਾਂ ਦੀ ਫੜੀ ਬਾਂਹ

100 ਕੁਇੰਟਲ ਵੰਡਿਆ ਗਿਆ ਪਸ਼ੂਆਂ ਲਈ ਚਾਰਾ
(ਪੰਜਾਬ)ਫਿਰੋਜ਼ਪੁਰ/ਗੁਰੂ ਹਰਸਹਾਏ, 31 ਅਗਸਤ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਅਤੇ ਸੰਸਾਰ ਪ੍ਰਸਿੱਧ ਸਮਾਜ ਸੇਵੀ ਡਾ. ਐਸ.ਪੀ. ਸਿੰਘ ਉਬਰਾਏ ਦੀ ਯੋਗ ਰਹਿਨੁਮਾਈ ਹੇਠ, ਟਰੱਸਟ ਦੇ ਕੌਮੀ ਪ੍ਰਧਾਨ ਸਰਦਾਰ ਜੱਸਾ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਪੰਜਾਬ ਪ੍ਰਧਾਨ ਸ ਗੁਰਬਿੰਦਰ ਸਿੰਘ ਬਰਾੜ ਦੀ ਦੇਖ ਰੇਖ ਹੇਠ ਗੁਰੂਹਰਸਹਾਏ ਨੇੜਲੇ ਪਿੰਡ ਸ਼ੇਰ ਸਿੰਘ ਵਾਲਾ ਅਤੇ ਨਾਲ ਲੱਗਦੇ ਪਿੰਡਾਂ ਅਤੇ ਦਰਿਆ ਦੇ ਦੂਸਰੇ ਸਾਈਡ ਢਾਣੀਆਂ ਵਿੱਚ ਰਹਿੰਦੇ ਹੜ੍ਹ ਪੀੜਤ ਪਰਿਵਾਰਾਂ ਦੀ ਸਹਾਇਤਾ ਲਈ ਵੱਡਾ ਕਦਮ ਚੁੱਕਿਆ ਗਿਆ ਹੈ ਟਰੱਸਟ ਦੀ ਟੀਮ ਵੱਲੋ ਹਰ ਲੋੜਵੰਦ ਤੱਕ ਚਾਰਾ ਪਹੁੰਚਾਇਆ ਗਿਆ।
ਟਰੱਸਟ ਵੱਲੋਂ 100 ਕੁਇੰਟਲ ਪਸ਼ੂਆਂ ਦਾ ਸੁੱਕਾ ਚਾਰਾ( ਮੱਕੀ ਦਾ ਅਚਾਰ )ਡਿਪਟੀ ਕਮਿਸ਼ਨਰ ਮੈਡਮ ਦੀਪਸ਼ਿਖਾ ਸ਼ਰਮਾ (ਆਈ ਏ ਐੱਸ) ਅਤੇ ਸ ਸਿਮਰਨਜੀਤ ਸਿੰਘ ( ਪੀ ਸੀ ਐਸ) ਐਸ ਡੀ ਐਮ ਫਿਰੋਜ਼ਪੁਰ ਅਤੇ ਬੀਰ ਕਰਨ ਸਿੰਘ ਤਹਿਸੀਲਦਾਰ ਗੁਰੂ ਹਰਸਹਾਏ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਦੀ ਮੱਦਦ ਨਾਲ ਟੀਮ ਫਿਰੋਜ਼ਪੁਰ ਅਤੇ ਟੀਮ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਪ੍ਰਭਾਵਿਤ ਪਿੰਡਾਂ ਵਿੱਚ ਵੰਡਿਆ ਗਿਆ। ਇਹ ਚਾਰਾ ਹੜ੍ਹ ਕਾਰਨ ਪੀੜਤ ਪਰਿਵਾਰਾਂ ਦੇ ਪਸ਼ੂਆਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਇੱਕ ਵੱਡੀ ਸਹਾਇਤਾ ਹੈ।
ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ, ਜ਼ਿਲ੍ਹਾ ਮੀਤ ਪ੍ਰਧਾਨ ਦਵਿੰਦਰ ਸਿੰਘ ਛਾਬੜਾ ਅਤੇ ਜ਼ਿਲ੍ਹਾ ਪ੍ਰਧਾਨ ਮੁਕਤਸਰ ਸਾਹਿਬ ਸ ਅਰਵਿੰਦਰ ਪਾਲ ਸਿੰਘ ਚਾਹਲ ਵੱਲੋਂ ਦੱਸਿਆ ਗਿਆ ਕਿ ਜਦੋਂ ਵੀ ਕਿਤੇ ਕੁਦਰਤੀ ਆਫ਼ਤ ਆਈ ਡਾ ਓਬਰਾਏ ਵੱਲੋਂ ਹਮੇਸ਼ਾ ਮੋਹਰੀ ਹੋ ਕੇ ਸੇਵਾਵਾਂ ਦਿੱਤੀਆਂ ਗਈਆਂ ਹਨ ਡਾ ਓਬਰਾਏ ਵੱਲੋਂ ਇਸ ਵਾਰ ਵੀ ਪੰਜਾਬ ਵਿੱਚ ਆਏ ਹੜਾਂ ਕਾਰਨ ਹੜ੍ਹ ਪੀੜਤਾਂ ਦੀ ਮੱਦਦ ਲਈ ਇਸ ਵਾਰ ਵੀ ਡੇਢ ਕਰੋੜ ਦਾ ਬਜਟ ਤੈਅ ਕੀਤਾ ਹੈ ਜਿਸ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਸ਼ੂਆਂ ਲਈ ਚਾਰਾ,ਸੁੱਕਾ ਰਾਸ਼ਨ, ਮੱਛਰਦਾਨੀਆਂ,ਪੀਣ ਵਾਲੇ ਪਾਣੀ ਦੀਆਂ ਬੋਤਲਾਂ, ਤਰਪਾਲਾਂ ਅਤੇ ਦਵਾਈਆਂ ਮਹੁੱਇਆ ਕਰਵਾਈਆਂ ਜਾਣਗੀਆਂ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ, ਜ਼ਿਲ੍ਹਾ ਮੀਤ ਪ੍ਰਧਾਨ ਦਵਿੰਦਰ ਸਿੰਘ ਛਾਬੜਾ, ਜਰਨਲ ਸਕੱਤਰ ਪਾਲ ਸਿੰਘ, ਕੈਸ਼ੀਅਰ ਵਿਜੈ ਕੁਮਾਰ ਬਹਿਲ, ਤਲਵੰਡੀ ਇੰਚਾਰਜ ਜਸਪ੍ਰੀਤ ਕੌਰ, ਜ਼ਿਲ੍ਹਾ ਸਲਾਹਕਾਰ ਰਣਜੀਤ ਸਿੰਘ ਰਾਏ, ਜ਼ਿਲ੍ਹਾ ਸਲਾਹਕਾਰ ਬਲਵਿੰਦਰ ਕੌਰ ਲੋਹਕੇ, ਸਿਟੀ ਅਤੇ ਛਾਉਣੀ ਇੰਚਾਰਜ ਬਲਵਿੰਦਰ ਪਾਲ ਸ਼ਰਮਾ, ਸਿਟੀ ਅਤੇ ਛਾਉਣੀ ਇੰਚਾਰਜ ਇਸਤਰੀ ਵਿੰਗ ਤਲਵਿੰਦਰ ਕੌਰ, ਰਣਧੀਰ ਜੋਸ਼ੀ, ਕੰਵਲਜੀਤ ਸਿੰਘ , ਜਗਦੀਸ਼ ਥਿੰਦ,ਮਹਾਂਵੀਰ ਸਿੰਘ,ਮਨਪ੍ਰੀਤ ਸਿੰਘ ,ਚਰਨਜੀਤ ਸਿੰਘ, ਸੁਖਬੀਰ ਸਿੰਘ ਜੈਲਦਾਰ, ਜਸਬੀਰ ਸਿੰਘ ਰਿਟਾ ਏ ਐਸ ਆਈ, ਬਲਦੇਵ ਸਿੰਘ, ਹਰਭਗਵਾਨ ਸਿੰਘ ਭੰਗੂ ਹਾਜਰ ਸਨ।
ਟਰੱਸਟ ਦੇ ਮੈਂਬਰਾਂ ਨੇ ਕਿਹਾ ਕਿ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਕਰਨਾ ਸਾਡਾ ਫਰਜ਼ ਹੈ। ਪਸ਼ੂ ਕਿਸਾਨਾਂ ਦੀ ਜੀਵਨ ਰੇਖਾ ਹਨ ਅਤੇ ਉਹਨਾਂ ਲਈ ਚਾਰਾ ਉਪਲਬਧ ਕਰਵਾਉਣਾ ਸਾਡੇ ਸਭ ਦਾ ਨੈਤਿਕ ਕਰਤਵ ਹੈ।




