ਪੰਜਾਬ ਸਰਕਾਰ ਤੇ ਪੀਐਸਪੀਸੀਐਲ ਖਿਲਾਫ ਸੰਘਰਸ਼ ਦਾ ਐਲਾਨ:ਤਰਲੋਚਨ ਚੋਪੜਾ ਸਕੱਤਰ ਪੈਨਸ਼ਨਰ ਯੂਨੀਅਨ

(ਪੰਜਾਬ) ਫਿਰੋਜ਼ਪੁਰ 04 ਅਕਤੂਬਰ{ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਸਬ ਅਰਬਨ ਮੰਡਲ ਪੀ ਐਸ ਪੀ ਸੀ ਐਲ. ਫਿਰੋਜਪੁਰ ਦੀ ਜਨਰਲ ਬਾਡੀ ਦੀ ਮੀਟਿੰਗ ਵਿੱਚ ਸਕੱਤਰ ਤਰਲੋਚਨ ਚੌਪੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਬੋਰਡ ਮੈਨੇਜਮੈਂਟ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਬਿਲਕੁਲ ਹੀ ਅਣਗੋਲਿਆਂ ਕੀਤਾ ਹੋਇਆ ਹੈ। ਤੇ ਬਾਰ ਬਾਰ ਮੀਟਿੰਗਾਂ ਦੇ ਕੇ ਪੰਜਾਬ ਸਰਕਾਰ ਮੀਟਿੰਗਾਂ ਤੋਂ ਭੱਜ ਰਹੀ ਹੈ । ਪੰਜਾਬ ਸਰਕਾਰ ਦੀ ਇਸ ਘਟੀਆ ਤੇ ਨਿੰਦਨਯੋਗ ਨੀਤੀ / ਰਵਈਆ ਖਿਲਾਫ ਸੂਬਾ ਕਮੇਟੀ ਵੱਲੋਂ ਉਲੀਕੇ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ। ਜਿਸ ਅਨੁਸਾਰ 11 ਅਕਤੂਬਰ 2025 ਨੂੰ ਸੰਗਰੂਰ ਵਿਖੇ ਲਾ ਮਸਾਲ ਧਰਨਾ ਦਿੱਤਾ ਜਾਵੇਗਾ ਅਤੇ ਉਪਰੰਤ 7 ਨਵੰਬਰ ਨੂੰ ਪੈਨਸ਼ਨਰਾਂ ਵੱਲੋਂ ਹੈਡ ਆਫਿਸ ਪਟਿਆਲਾ ਵਿਖੇ ਲਾ ਮਿਸਾਲ ਧਰਨਾ ਦਿੱਤਾ ਜਾਵੇਗਾ ਤਾਂ ਜ਼ੋ ਕੁੰਭਕਰਨੀ ਨੀਦ ਸੁੱਤੀ ਸਰਕਾਰ ਨੂੰ ਜਗਾਇਆ ਜਾਂ ਸਕੇ। ਇਸ ਮੀਟਿੰਗ ਵਿੱਚ ਸ੍ਰੀ ਸ਼ਾਮ ਸਿੰਘ ਸ਼੍ਰੀ ਰਮੇਸ਼ ਸ਼ਰਮਾ ਸੁਰਜੀਤ ਸਿੰਘ ਮੁਖਤਿਆਰ ਸਿੰਘ ਰਾਜਕੁਮਾਰ ਨੇ ਸੰਬੋਧਨ ਕੀਤਾ ਪ੍ਰਧਾਨ ਸ਼੍ਰੀ ਸੁਖਚੈਨ ਲਾਲ ਨੇ ਆਏ ਹੋਏ ਸਾਥੀਆਂ ਨੂੰ ਸੂਬਾ ਕਮੇਟੀ ਵੱਲੋਂ ਦਿੱਤੇ ਹੋਏ ਪ੍ਰੋਗਰਾਮ ਵਿੱਚ ਵੱਧ ਚੜ ਕੇ ਰੋਸ ਧਰਨਿਆ ਵਿੱਚ ਹਿੱਸਾ ਲੈਣ ਲਈ ਪ੍ਰੇਰਤ ਕੀਤਾ ਤੇ ਪੰਜਾਬ ਸਰਕਾਰ ਵੱਲੋਂ ਸੈਂਟਰ ਸਰਕਾਰ ਬਰਾਬਰ ਡੀਏ ਦੀ ਕਿਸ਼ਤ ਨਾ ਦੇਣ ਕਾਰਨ ਮੁਲਾਜ਼ਮਾਂ ਨੂੰ ਕਾਲੀ ਦਿਵਾਲੀ ਮਨਾਉਣੀ ਪਵੇਗੀ ਤੇ ਸਾਥੀਆਂ ਦਾ ਮੀਟਿੰਗ ਵਿੱਚ ਆਉਣ ਲਈ ਧੰਨਵਾਦ ਕੀਤਾ।