ਭਗਤੀ ਭਜਨ ਗਰੁੱਪ ਵੱਲੋਂ ਸ੍ਰੀ ਵਰੁਣ ਕੁਮਾਰ ਦੇ ਘਰ ਨਿਸ਼ੁਲਕ ਸ੍ਰੀ ਸੁੰਦਰ ਕਾਂਡ ਜੀ ਦਾ ਪਾਠ ਅਤੇ ਸਤਿਸੰਗ ਕੀਤਾ ਗਿਆ

(ਪੰਜਾਬ) ਫਿਰੋਜਪੁਰ 21 ਅਗਸਤ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਭਗਤੀ ਭਜਨ ਗਰੁੱਪ ਵੱਲੋ ਸ਼੍ਰੀ ਵਰੁਣ ਕੁਮਾਰ (ਵਸੰਤ ਬਿਹਾਰ)ਦੇ ਘਰ ਸ਼੍ਰੀ ਸੁੰਦਰ ਕਾਂਡ ਜੀ ਦਾ ਪਾਠ ਕੀਤਾ ਗਿਆ। ਇਸ ਧਾਰਮਿਕ ਸਮਾਗਮ ਦੀ ਸ਼ੁਰੂਆਤ ਸ਼੍ਰੀ ਧਰਮਪਾਲ ਬਾਂਸਲ (ਸੰਸਥਾਪਕ ਭਗਤੀ ਭਜਨ ਗਰੁੱਪ, ਚੈਅਰਮੈਨ ਹਾਰਮਨੀ ਆਯੂਰਵੈਦਿਕ ਮੈਡੀਕਲ ਕਾਲਜ ਅਤੇ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਡੇਵਾਲਾ ਫਿਰੋਜਪੁਰ) ਵੱਲੋ ਸ਼੍ਰੀ ਗਨੇਸ਼ ਬੰਦਨਾ ਗਾ ਕੇ ਕੀਤੀ ਗਈ। ਇਸ ਤੋ ਉਪਰੰਤ ਸ਼੍ਰੀ ਸੁੰਦਰ ਕਾਂਡ ਜੀ ਦਾ ਪਾਠ ਬਹੁਤ ਹੀ ਸ਼ਰਧਾ ਅਤੇ ਭਾਵਨਾ ਨਾਲ ਕੀਤਾ ਗਿਆ। ਸ਼੍ਰੀ ਧਰਮਪਾਲ ਬਾਂਸਲ ਵੱਲੋਂ ਸੰਤਸੰਗ ਦੀ ਮਹੱਤਤਾ ਬਾਰੇ ਦੱਸਿਆ ਗਿਆ। ਸੰਤਸੰਗ ਵਿੱਚ ਆ ਕੇ ਸਾਡਾ ਮਨ ਸ਼ਾਤ ਹੁੰਦਾ ਹੈ। ਸ਼੍ਰੀ ਸਨਾਤਨ ਧਰਮ ਬਾਰੇ ਸਾਰਿਆ ਨੂੰ ਜਾਗਰੂਕ ਕੀਤਾ ਗਿਆ ਅਤੇ ਵੱਧ ਤੋਂ ਵੱਧ ਪਰਿਵਾਰਾਂ ਨੂੰ ਇਸ ਧਰਮ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ। ਉਨਾਂ ਨੇ ਇਹ ਵੀ ਕਿਹਾ ਕਿ ਭਗਤੀ ਭਜਨ ਗਰੁੱਪ ਵੱਲੋਂ ਇਹ ਪਾਠ ਅਤੇ ਸਤਿਸੰਗ ਮੁਫਤ ਵਿੱਚ ਕੀਤਾ ਜਾਂਦਾ ਹੈ। ਪਾਠ ਕਰਾਉਣ ਵਾਲਿਆਂ ਤੋਂ ਕੋਈ ਪੈਸਾ ਨਹੀਂ ਲਿਆ ਜਾਂਦਾ। ਕੋਈ ਵੀ ਸੱਜਣ ਪਾਠ ਕਰਾਉਣਾ ਚਾਹੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ। ਕੀਰਤਨ ਸਮੇ ਆਈਆ ਹੋਈਆਂ ਸਾਰੀਆਂ ਹੀ ਸੰਗਤਾਂ ਵੱਲੋਂ ਬਹੁਤ ਆਨੰਦ ਮਾਣਿਆ ਅਤੇ ਭਜਨਾ ਤੇ ਸਾਰਿਆਂ ਨੂੰ ਨੱਚਣ ਲਈ ਮਜਬੂਰ ਹੋਣਾ ਪਿਆ। ਸ਼੍ਰੀ ਧਰਮਪਾਲ ਬਾਂਸਲ ਵੱਲੋ ਸਾਰਿਆ ਨੂੰ ਕੇਸਰ ਤਿਲਕ ਲਗਾ ਕੇ, ਸੂਰਜ ਦੇਵਤਾ ਨੂੰ ਲੋਟੇ ਨਾਲ ਪਾਣੀ ਦੇਣ ਅਤੇ ਰੋਜਾਨਾ ਪਾਠ ਕਰਨ ਲਈ ਪ੍ਰੇਰਿਤ ਕੀਤਾ ਗਿਆ। ਭਗਤੀ ਭਜਨ ਗਰੁੱਪ ਵੱਲੋਂ ਚੈਨਲ ਡੀ ਪੀ ਲਾਇਫ ਭਗਤੀ ਭਜਨ ਚਲਾਇਆ ਜਾ ਰਿਹਾ ਹੈ ਜਿਸ ਰਾਹੀ ਇੱਕਠੀ ਹੋਈ ਰਾਸ਼ੀ ਜਰੂਰਤਮੰਦ ਬੱਚਿਆਂ ਦੀ ਪੜਾਈ ਲਈ ਖਰਚ ਕੀਤੀ ਜਾਦੀ ਹੈ। ਸ਼੍ਰੀ ਸਨਾਤਨ ਧਰਮ ਲਈ ਜੋ ਸੇਵਾ ਇਸ ਗਰੁੱਪ ਵੱਲੋਂ ਕੀਤੀ ਜਾ ਰਹੀ ਹੈ। ਉਸ ਦੀ ਸਾਰਿਆਂ ਵੱਲੋਂ ਸ਼ਲਾਘਾ ਕੀਤੀ ਗਈ। ਇਸ ਮੌਕੇ ਕੈਲਾਸ਼ ਸ਼ਰਮਾ, ਅਸ਼ੋਕ ਕੱਕੜ, ਗੌਰਵ ਅਨਮੋਲ, ਮੁਕੇਸ਼ ਗੋਇਲ, ਰਕੇਸ਼ ਪਾਠਕ ਅਤੇ ਮਹਿੰਦਰ ਬਜਾਜ ਆਦਿ ਸ਼ਾਮਿਲ ਹੋਏ।




