ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ (ਸੋਢੇ ਵਾਲਾ) ਫਿਰੋਜਪੁਰ ਵਿਖੇ ਅੰਤਰਰਾਸ਼ਟਰੀ ਨਰਸਿੰਗ ਦਿਵਸ ਦੇ ਅੰਤਰਗਤ ਨਰਸਿੰਗ ਪ੍ਰੋਫੈਸ਼ਨ ਦੇ ਨਾਲ ਸਬੰਧਿਤ ਸੱਤ ਰੋਜਾ ਵੱਖ ਵੱਖ ਤਰ੍ਹਾਂ ਦੀਆਂ ਕਰਵਾਈਆਂ ਗਈਆਂ ਐਕਟੀਵਿਟੀਜ

ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ (ਸੋਢੇ ਵਾਲਾ) ਫਿਰੋਜਪੁਰ ਵਿਖੇ ਅੰਤਰਰਾਸ਼ਟਰੀ ਨਰਸਿੰਗ ਦਿਵਸ ਦੇ ਅੰਤਰਗਤ ਨਰਸਿੰਗ ਪ੍ਰੋਫੈਸ਼ਨ ਦੇ ਨਾਲ ਸਬੰਧਿਤ ਸੱਤ ਰੋਜਾ ਵੱਖ ਵੱਖ ਤਰ੍ਹਾਂ ਦੀਆਂ ਕਰਵਾਈਆਂ ਗਈਆਂ ਐਕਟੀਵਿਟੀਜ
ਪ੍ਰਿਅੰਕਾ ਬਾਂਸਲ (ਸੀਏ) ਅਤੇ ਪ੍ਰਾਸ਼ੀ ਅਗਰਵਾਲ ਮੁਖ ਮਹਿਮਾਨ ਦੇ ਤੌਰ ਤੇ ਪਧਾਰੇ
(ਪੰਜਾਬ) ਫਿਰੋਜ਼ਪੁਰ 17 ਮਈ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=
ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਫਿਰੋਜ਼ਪੁਰ ਵਿਖੇ ਤੇ ਅੰਤਰਾਸ਼ਟਰੀ ਨਰਸਿੰਗ ਦਿਵਸ ਦੇ ਅੰਤਰਗਤ ਨਰਸਿੰਗ ਪ੍ਰੋਫੈਸ਼ਨ ਦੇ ਨਾਲ ਸੰਬੰਧਿਤ ਸੱਤ ਰੋਜਾ ਵੱਖ –ਵੱਖ ਤਰਾਂ ਦੀਆ ਐਕਟੀਵਿਟਜ ਕਰਵਾਈਆ ਗਈਆ। ਜਿਸ ਵਿੱਚ ਪ੍ਰਿਯੰਕਾ ਬਾਸਲ (CA) ਅਤੇ ਪ੍ਰਾਸ਼ੀ ਅਗਰਵਾਲ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਿਤ ਕੀਤੀ । ਪ੍ਰਿੰਸੀਪਲ ਡਾਂ ਮਨਜੀਤ ਕੌਰ ਸਲਵਾਨ ਵੱਲੋ ਉਹਨਾ ਦਾ ਨਿੱਘਾ ਸਵਾਗਤ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਫਲੋਰੈਂਸ ਨਾਇਟਨਗੇਲ ਨੂੰ ਸ਼ਰਧਾਜਲੀ ਦੇ ਫੁੱਲ ਭੇਂਟ ਕਰਕੇ ਕੀਤੀ ਗਈ ਅਤੇ ਲੈਪ ਲਾਇਟਨਿੰਗ ਕੀਤੀ ਗਈ। ਸਾਰਿਆ ਵੱਲੋ ਆਪਣੇ ਨਰਸਿੰਗ ਕਿੱਤੇ ਨੂੰ ਇਮਾਨਦਾਰੀ ਨਾਲ ਨਿਭਾਉਣ ਲਈ ਸਾਰੇ ਸਟਾਫ ਅਤੇ ਨਰਸਿੰਗ ਦੇ ਵਿਦਿਆਰਥਿਆ ਵੱਲ਼ੋ ਸੌ ਚੁੱਕ ਸਮਾਗਮ ਕੀਤਾ ਗਿਆ। ਸ਼੍ਰੀ ਧਰਮਪਾਲ ਬਾਸਲ (ਡਾਇਰੈਕਟਰ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਫਿਰੋਜ਼ਪੁਰ) ਵੱਲੋ ਸਾਰਿਆ ਨੂੰ ਸੰਬੋਧਨ ਕਰਦਿਆ ਫਲੋਰੈਂਸ ਨਾਇਟਨਗੇਲ ਦੇ ਦੱਸੇ ਹੋਏ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਕਿਹਾ ਗਿਆ ਕਿ ਨਰਸਿੰਗ ਇੱਕ ਬਹੁਤ ਹੀ ਨੋਬਲ ਕਿੱਤਾ ਹੈ ਇਸ ਕਿੱਤੇ ਵਿੱਚ ਤੁਸੀ ਕੰਮ ਦੇ ਨਾਲ-ਨਾਲ ਸੇਵਾ ਵੀ ਕਰ ਸਕਦੇ ਹੋ। ਇਸ ਵਿੱਚ ਸੇਵਾ, ਤਿਆਗ, ਸਨਮਾਨ, ਮਨੁੱਖਤਾ ਅਤੇ ਰੋਜਗਾਰ ਨਾਲ ਨਾਲ ਚੱਲਦੇ ਹਨ। ਇਸ ਪ੍ਰੋਗਰਾਮ ਰਾਹੀ ਵੱਧ ਤੋ ਵੱਧ ਨਰਸਿੰਗ ਕਿੱਤੇ ਦੀ ਮਹੱਤਤਾ ਨੂੰ ਦਰਸਾਇਆ ਗਿਆ ਤਾ ਜੋ ਵੱਧ ਤੋ ਵੱਧ ਬੱਚੇ ਇਸ ਕਿੱਤੇ ਨਾਲ ਜੁੜ ਸਕਣ। ਪ੍ਰੋਗਰਾਮ ਵਿੱਚ ਵਿਦਿਆਰਥੀਆ ਵਲੋਂ ਮਲੇਰੀਆ ਨਾਲ ਸੰਬੰਧਿਤ ਮੋਡਲ, ਡੇਂਗੂ ਬਾਰੇ ਜਾਗਰੂਕ ਕਰਨ ਲਈ ਇੱਕ ਨਾਟਕ ਪੇਸ਼ ਕੀਤਾ ਗਿਆ, ਇਨਵਾਇਰਮੈਂਟ ਹਾਇਜਿਨ ਵਿਸ਼ੇ ਤੇ ਸਕਿੱਟ, ਕਵਿੱਜ ਮੁਕਾਬਲਾ, ਨਰਸਿੰਗ ਕਿੱਤੇ ਦੀ ਮਹੱਤਤਾ ਤੇ ਨਾਟਕ, ਨਰਸਿੰਗ ਕਿੱਤੇ ਨਾਲ ਸੰਬੰਧਿਤ ਚਾਰਟ,ਕਵਿਤਾ ਅਤੇ ਭਾਸ਼ਣ ਆਦਿ ਪੇਸ਼ ਕੀਤੇ ਗਏ। ਪ੍ਰੋਗਰਾਮ ਦੌਰਾਨ ਵਿਦਿਆਰਥੀਆ ਵਲੋਂ ਨਾਇਟਨਗੇਲ ਨੂੰ ਇੱਕ ਗਾਣੇ ਦੇ ਰੂਪ ਵਿੱਚ ਬਹੁਤ ਹੀ ਵਧੀਆ ਢੰਗ ਨਾਲ ਸ਼ਰਧਾਜਲੀ ਦਿੱਤੀ ਗਈ।
ਇਸ ਮੌਕੇ ਤੇ ਮੁੱਖ ਮਹਿਮਾਨ ਮੈਡਮ ਪ੍ਰਿਯੰਕਾ ਬਾਸਲ ਵੱਲੋਂ ਬੱਚਿਆ ਅਤੇ ਸਾਰੇ ਨਰਸਿੰਗ ਸਟਾਫ ਨੂੰ ਵਧਾਈ ਦਿੱਤੀ ਅਤੇ ਨਰਸਿੰਗ ਕਿੱਤੇ ਦੀ ਮਹੱਤਤਾ ਬਾਰੇ ਦੱਸਿਆ ਗਿਆ। ਇਸ ਮੌਕੇ ਕਾਲਜ ਦੇ ਸਾਰੇ ਸਟਾਫ ਨੂੰ ਸਨਮਾਨ ਪੱਤਰ ਅਤੇ ਐਪਰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਸਾਰਾ ਕੁਝ ਕਾਲਜ ਮੈਨਜਮੈਟ ਵੱਲੋਂ ਸਾਰੇ ਸਟਾਫ ਦੀ ਹੌਸਲਾ ਅਫਜਾਈ ਲਈ ਵਿਸ਼ੇਸ਼ ਤੌਰ ਤੇ ਕੀਤਾ ਗਿਆ ਤਾਂ ਜੋ ਅੱਗੇ ਆਪਣੇ ਕਿੱਤੇ ਵਿੱਚ ਹੋਰ ਵੀ ਵਧੀਆ ਢੰਗ ਨਾਲ ਕੰਮ ਕਰ ਸਕਣ ਅਤੇ ਆਪਣੇ ਵੱਲੋਂ ਨਰਸਿੰਗ ਕਿੱਤਾ ਚੁਣਨ ਤੇ ਮਾਨ ਮਹਿਸੂਸ ਕਰ ਸਕਣ। ਪ੍ਰੋਗਰਾਮ ਦੇ ਅੰਤ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ ਅਤੇ ਸਟਾਫ ਮੈਂਬਰਾਂ ਵੱਲੋਂ ਕਾਲਜ ਮੈਨਜਮੈਟ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਕਾਲਜ ਦੇ ਸਮੂਹ ਸਟਾਫ ਮੈਂਬਰ ਸ਼ਰਨਜੀਤ ਕੌਰ, ਸੁਖਵਿੰਦਰ ਕੌਰ, ਸੁਖਦੀਪ ਕੌਰ, ਇੰਦਰਜੀਤ ਕੌਰ, ਜਗਦੇਵ ਸਿੰਘ, ਅਮਨਦੀਪ ਕੌਰ, ਸੰਗੀਤਾ ਹਾਡਾਂ, ਗੁਰਮੀਤ ਕੌਰ, ਖੁਸ਼ਪਾਲ ਕੌਰ, ਸ਼ੰਤੋਸ਼ ਰਾਣੀ, ਮੁਸਕਾਨ, ਸੰਜੀਵੀਨੀ, ਪ੍ਰਿੰਯਕਾ, ਗੁਰਪ੍ਰੀਤ ਕੌਰ, ਰਮਨਦੀਪ ਕੌਰ, ਗੀਤਾਂਜਲੀ, ਅਰਸ਼ਦੀਪ ਕੌਰ, ਅਮਨਦੀਪ ਕੌਰ, ਅਮਨਦੀਪ ਕੌਰ,ਚਰਨਜੀਤ ਕੌਰ,ਬਲਵਿੰਦਰ ਕੌਰ, ਗਗਨਦੀਪ ਕੌਰ, ਰਮਨਦੀਪ ਸਿੰਘ, ਅਮਨਦੀਪ ਕੌਰ,ਸੁਖਮਨਦੀਪ ਕੌਰ,ਮਨਪ੍ਰੀਤ ਕੌਰ, ਕੋਮਲਜੀਤ ਕੌਰ, ਮਮਤਾ, ਆਦਿ ਸ਼ਾਮਿਲ ਸਨ।