ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ (ਸੋਢੇ ਵਾਲਾ) ਫਿਰੋਜਪੁਰ ਵਿਖੇ ਮਨਾਇਆ ਗਿਆ ਵਿਸ਼ਵ ਅਧਿਆਪਕ ਦਿਵਸ

(ਪੰਜਾਬ) ਫਿਰੋਜ਼ਪੁਰ 05 ਸਤੰਬਰ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ, ਫਿਰੋਜ਼ਪੁਰ ਵਿਖੇ ਵਿਸ਼ਵ ਅਧਿਆਪਕ ਦਿਵਸ ਮਨਾਇਆ ਗਿਆ । ਇਸ ਮੌਕੇ ਤੇ ਕਾਲਜ ਦੇ ਚੇਅਰਮੈਨ ਸ਼੍ਰੀ ਧਰਮਪਾਲ ਬਾਂਸਲ ਜੀ(ਡਾਇਰੈਕਟਰ ਐਸ.ਬੀ.ਐਸ ਕਾਲਜ ਆਫ ਨਰਸਿੰਗ, ਹਾਰਮਨੀ ਆਯੂਰਵੈਦਿਕ ਕਾਲਜ ਫਿਰੋਜ਼ਪੁਰ) ਨੇ ਸਾਰੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਅਧਿਆਪਕਾਂ ਦੀ ਮਹਾਨਤਾ ਬਾਰੇ ਦੱਸਿਆ ਕਿ ਅਧਿਆਪਕ ਦਿਵਸ ਸਾਰੇ ਅਧਿਆਪਕਾਂ ਨੂੰ ਆਦਰ ਦੇਣ ਲਈ ਮਨਾਇਆ ਜਾਂਦਾ ਹੈ ਕਿਉਕਿ ਵਿਦਿਆਰਥੀਆਂ ਦੀ ਜਿੰਦਗੀ ਵਿੱਚ ਅਧਿਆਪਕ ਦੀ ਮੁੱਖ ਭੂਮਿਕਾ ਹੁੰਦੀ ਹੈ ਅਤੇ ਅਧਿਆਪਕ ਉਨ੍ਹਾਂ ਦਾ ਮਾਰਗਦਰਸ਼ਕ ਹੁੰਦਾ ਹੈ। ਅਧਿਆਪਕ ਤੋਂ ਸਿੱਖਿਆ ਲੈ ਕੇ ਵਿਦਆਰਥੀ ਅੱਗੇ ਜਾ ਕੇ ਆਦਰਸ਼ ਨਾਗਰਿਕ ਬਣਦੇ ਹਨ ਅਤੇ ਇੱਕ ਵਧੀਆ ਸਮਾਜ ਦੀ ਸਿਰਜਣਾ ਹੁੰਦੀ ਹੈ। ਆਪਣੇ ਮਾਤਾ- ਪਿਤਾ ਤੋਂ ਬਾਅਦ ਬੱਚਾ ਜਿੰਦਗੀ ਦੇ ਬਹੁਤ ਸਬਕ ਅਧਿਆਪਕ ਤੋਂ ਸਿੱਖਦਾ ਹੈ। ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਅਧਿਆਪਕ ਬੈਠੇ ਹਨ ਉਹਨਾਂ ਨੂੰ ਸਾਡਾ ਪ੍ਰਣਾਮ ਹੈ। ਅਧਿਆਪਕ ਕੀ ਹੈ।
ਜੋ ਨੋ ਸਖੀਏ ਪਰਿੰਦੋ ਕੋ ਬਾਜ ਬਨਾ ਦੇਤਾ ਹੈ, ਕੱਚੀ ਮਿੱਟੀ ਸੇ ਤਾਜ ਬਨਾ ਦੇਤਾ ਹੈ।
ਸਮੁੰਦਰ ਕੋ ਪਰਖਤਾ ਹੈ ਕਿਸ਼ਤੀਓ ਕਾ ਹੌਸਲਾਂ, ਲੇਕਿਨ ਅਧਿਆਪਕ ਡੂਬਤੀ ਕਿਸ਼ਤੀਓਂ ਕੋ ਜਹਾਜ ਬਨਾ ਦੇਤਾ ਹੈ
ਇਹ ਸੱਚ ਹੈ ਕਿ ਦੇਸ਼ ਦਾ ਨਿਰਮਾਣ ਬਹੁਤ ਸਾਰੇ ਲੋਕਾਂ ਨੇ ਕੀਤਾ ਪ੍ਰੰਤੂ ਉਹਨਾਂ ਨਿਰਮਾਣ ਕਰਤਾ ਦਾ ਨਿਰਮਾਣ ਵੀ ਇੱਕ ਸਿੱਖਿਅਕ ਦੁਆਰਾ ਕੀਤਾ ਗਿਆ ਹੁੰਦਾ ਹੈ । ਜੀਵਨ ਦੇ ਹਰ ਪੜਾਅ ਤੇ ਕਿਸੇ ਵੀ ਵਿਅਕਤੀ ਨੂੰ ਪਹੁੰਚਾਣ ਵਾਲਾ ਸਿੱਖਿਅਕ ਹੀ ਹੁੰਦਾ ਹੈ। ਇਸ ਮੌਕੇ ਤੇ ਸਾਰੇ ਅਧਿਆਪਕਾਂ ਤੋਂ ਕੇਕ ਕਟਵਾ ਕੇ ਅਧਿਆਪਕਾਂ ਨੂੰ ਉਹਨਾ ਦੇ ਕੰਮ ਦੀ ਹੌਸਲਾ ਅਫਜਾਈ ਲਈ ਸਨਮਾਨਿਤ ਕੀਤਾ ਗਿਆ ਤਾ ਜੋ ਉਹ ਭਵਿੱਖ ਵਿੱਚ ਵੀ ਇਸੇ ਤਰਾਂ ਹੀ ਆਪਣੀਆ ਸੇਵਾਵਾ ਦਿੰਦੇ ਰਹਿਣ। ਸਾਰੇ ਵਿਦਿਆਰਥੀਆਂ ਨੇ ਇਸ ਮੌਕੇ ਤੇ ਅਧਿਆਪਕਾਂ ਨੂੰ ਵਧਾਈਆਂ ਦਿੱਤੀਆਂ ਅਤੇ ਕਾਲਜ ਮੈਨਜਮੇਂਟ ਅਤੇ ਵਿਦਿਆਰਥੀਆਂ ਵਲੋਂ ਸਾਰੇ ਅਧਿਆਪਕਾਂ ਨੂੰ ਕੇਸਰ ਤਿਲਕ ਲਗਾਇਆ ਗਿਆ। ਵਿਦਿਆਰਥੀਆਂ ਵਲੋਂ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ।ਇਸ ਮੌਕੇ ਕਾਲਜ ਦੇ ਪ੍ਰਿਸੀਪਲ ਸੁਖਦੀਪ ਕੌਰ, ਡਾ. ਸੰਜੀਵ ਮਾਨਕੋਟਾਲਾ, ਸ਼ਰਨਜੀਤ ਕੌਰ, ਸੁਖਵਿੰਦਰ ਕੌਰ, ਗੁਰਦੀਪ ਕੌਰ, ਅਮਨਦੀਪ ਕੌਰ, ਅਮਨਦੀਪ ਕੌਰ, ਜਗਦੇਵ ਸਿੰਘ, ਖੁਸ਼ਪਾਲ ਕੌਰ, ਅਮਨਦੀਪ ਕੌਰ , ਸੁਖਮਨਦੀਪ ਕੌਰ,ਸੁਖਵੀਰ ਕੌਰ, ਮਮਤਾ,ਪ੍ਰਿੰਯਕਾ, ਕੋਮਲਪ੍ਰੀਤ ਕੌਰ, ਅਰਸ਼ਦੀਪ ਕੌਰ,ਸੰਗੀਤਾ ਹਾਂਡਾ, ਗੁਰਪ੍ਰੀਤ ਕੌਰ, ਰਮਨਦੀਪ ਕੌਰ ਕੋਮਲਜੀਤ ਕੌਰ, ਗੀਤਾਂਜਲੀ, ਗੁਰਮੀਤ ਕੌਰ,ਮਨਪ੍ਰੀਤ ਕੌਰ, ਆਦਿ ਮੌਜੁਦ ਰਹੇ।




