Uncategorized
ਸ਼੍ਰੀ ਅਗਰ ਸੈਨ ਜੇਅੰਤੀ ਅਗਰਵਾਲ ਸਮਾਜ ਵੱਲੋਂ ਅਗਰਸੈਨ ਚੌਂਕ ਵਿਖੇ ਉਹਨਾਂ ਦੀ ਪ੍ਰਤੀਮਾ ਨੂੰ ਤਿਲਕ ਲਗਾ ਕੇ, ਜੋਤ ਜਗਾ ਕੇ, ਪੁਸ਼ਪ ਮਾਲਾ ਪਹਿਨਾ ਕੇ ਬੜੇ ਹੀ ਉਤਸਾਹ ਨਾਲ ਮਨਾਈ ਗਈ

(ਪੰਜਾਬ) ਫਿਰੋਜ਼ਪੁਰ 22 ਸਤੰਬਰ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਮਹਾਰਾਜ ਸ਼੍ਰੀ ਅਗਰਸੇਨ ਜਅੰਤੀ ਪੂਰੇ ਅਗਰਵਾਲ ਸਮਾਜ ਵੱਲੋਂ ਮਹਾਰਾਜ ਸ਼੍ਰੀ ਅਗਰਸੇਨ ਚੋਂਕ ਫਿਰੋਜ਼ਪੁਰ ਵਿਖੇ ਉਹਨਾ ਦੀ ਪ੍ਰਤੀਮਾ ਨੂੰ ਤਿਲਕ ਲਗਾ ਕੇ ਜੋਤ ਜਗਾ ਕੇ ਅਤੇ ਪੁਸ਼ਪ ਮਾਲਾ ਪਹਿਨਾ ਕੇ ਮਨਾਈ ਗਈ। ਇਸ ਮੌਕੇ ਤੇ ਸਾਰੇ ਅਗਰਵਾਲ ਬੰਧੂਆਂ ਨੂੰ ਮਹਾਰਾਜ ਜੀ ਦੇ ਚਲਾਏ ਹੋਏ ਨਿਯਮਾ ਤੇ ਚਲਣ ਲਈ ਆਪਣੇ ਆਪ ਨੂੰ ਵਚਨ ਬੰਧ ਕੀਤਾ ਅਤੇ ਪੂਰੇ ਅਗਰਵਾਲ ਸਮਾਜ ਨੇ ਸਾਰਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਸਾਰੇ ਸਮਾਜ ਵੱਲੋਂ ਲੱਡੂ ਅਤੇ ਮਠਿਆਈਆ ਵੰਡੀਆਂ ਗਈਆਂ। ਇਸ ਮੌਕੇ ਤੇ ਸ਼੍ਰੀ ਅਸ਼ੋਕ ਗੁਪਤਾ, ਸ਼੍ਰੀ ਅਸ਼ੋਕ ਅਗਰਵਾਲ, ਮੋਹਨ ਲਾਲ, ਅਸ਼ੋਕ ਗਰਗ, ਮੁਕੇਸ਼ ਗਰਗ, ਸੰਜੀਵ ਬੀ.ਕੇ.ਉ, ਬਲਰਾਜ ਬਾਸਲ, ਜੀ. ਐੱਸ ਮਿਤਲ, ਸੰਜੀਵ ਗੁਪਤਾ, ਸ਼੍ਰੀ ਧਰਮਪਾਲ ਬਾਸਲ ਜੀ (ਚੈਅਰਮੈਨ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਅਤੇ ਹਾਰਮਨੀ ਆਯੂਰਵੈਦਿਕ ਕਾਲਜ ਫਿਰੋਜ਼ਪੁਰ), ਫਿਰੋਜਪੁਰ ਸ਼ਹਿਰ ਦੀਆਂ ਅਗਰਵਾਲ ਸੰਸਥਾਵਾਂ ਆਦਿ ਸ਼ਾਮਿਲ ਹੋਏ।