ਸੀਨੀਅਰ ਸਿਟੀਜਨ ਫੋਰਮ ਫਿਰੋਜਪੁਰ ਦੀ ਮਹੀਨਾਵਾਰ ਮੀਟਿੰਗ ਬਿਰਧ ਆਸ਼ਰਮ ਰਾਮ ਬਾਗ ਫਿਰੋਜਪੁਰ ਛਾਉਣੀ ਵਿਖੇ ਪ੍ਰਧਾਨ ਪ੍ਰਦੀਪ ਧਵਨ ਦੀ ਅਗਵਾਈ ਵਿੱਚ ਹੋਈ

ਸੀਨੀਅਰ ਸਿਟੀਜਨ ਫੋਰਮ ਫਿਰੋਜਪੁਰ ਦੀ ਮਹੀਨਾਵਾਰ ਮੀਟਿੰਗ ਬਿਰਧ ਆਸ਼ਰਮ ਰਾਮ ਬਾਗ ਫਿਰੋਜਪੁਰ ਛਾਉਣੀ ਵਿਖੇ ਪ੍ਰਧਾਨ ਪ੍ਰਦੀਪ ਧਵਨ ਦੀ ਅਗਵਾਈ ਵਿੱਚ ਹੋਈ।
ਮੀਟਿੰਗ ਵਿੱਚ ਫਿਰੋਜਪੁਰ ਵਾਸੀਆਂ ਨੂੰ ਆ ਰਹੀਆਂ ਪਰੇਸ਼ਾਨੀ ਤੇ ਉਹਨਾਂ ਦਾ ਨਿਵਾਰਣ ਕਰਨ ਲਈ ਗੰਭੀਰਤਾ ਨਾਲ ਵਿਚਾਰ ਵਿਮਰਸ਼ ਕੀਤਾ ਗਿਆ।
(ਪੰਜਾਬ) ਫਿਰੋਜਪੁਰ 28 ਜੁਲਾਈ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਸੀਨੀਅਰ ਸਿਟੀਜਨ ਫੋਰਮ ਫਿਰੋਜ਼ਪੁਰ ਦੀ ਮਹੀਨਾਵਾਰ ਮੀਟਿੰਗ ਬਿਰਧ ਆਸ਼ਰਮ ਰਾਮ ਬਾਗ ਫ਼ਿਰੋਜ਼ਪੁਰ ਛਾਉਣੀ ਵਿਖੇ ਸ਼੍ਰੀ ਪਰਦੀਪ ਧਵਨ ਜੀ ਦੀ ਅਗਵਾਈ ਵਿੱਚ ਹੋਈ , ਮੀਟਿੰਗ ਵਿੱਚ ਫ਼ਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਦੇ ਆਹੁਦੇਦਾਰ ਅਤੇ ਸਰਗਰਮ ਮੈਬਰ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ , ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਰਾਮ ਬਾਗ ਦੇ ਗੁਰੂਕੁਲ ਵਿੱਚ ਭਾਰਤੀ ਸੰਸਕ੍ਰਿਤੀ ਨੂੰ ਜਿਉਦੇ ਰੱਖਣ ਲਈ ਛੋਟੇ ਛੋਟੇ ਬੱਚੇ ਜੋ ਭਾਰਤ ਦੇ ਵੱਖ ਵੱਖ ਵੱਖ ਪ੍ਰਾਂਤਾਂ ਵਿੱਚੋਂ ਏਥੇ ਸਿੱਖਿਆ ਹਾਸਲ ਕਰ ਰਹੇ ਹਨ ਉਹਨਾਂ ਵੱਲੋਂ ਵਾਤਾਵਰਣ ਨੂੰ ਬਚਾਉਣ ਵਾਸਤੇ ਵੱਖ ਵੱਖ ਕਿਸਮ ਦੇ ਪੌਦੇ ਵਣ ਵਿਭਾਗ ਦੇ ਅਧਿਕਾਰੀਆਂ ਆਏ ਰਾਮ ਬਾਗ ਦੇ ਪ੍ਰਬੰਧਕ ਸ਼੍ਰੀ ਹਰੀਸ਼ ਗੋਇਲ, ਪ੍ਰੋਫੈਸਰ ਗੋਇਲ ਅਤੇ ਸੀਨੀਅਰ ਸਿਟੀਜਨ ਫੋਰਮ ਫਿਰੋਜ਼ਪੁਰ ਦੇ ਪ੍ਰਧਾਨ ਸ਼੍ਰੀ ਪਰਦੀਪ ਧਵਨ ਦੀ ਅਗਵਾਈ ਵਿੱਚ ਪੌਦੇ ਲਗਾਏ ਗਏ। ਇਹਨਾਂ ਪੌਦਿਆਂ ਦੀ ਸਾਂਭ ਸੰਭਾਲ ਦਾ ਵਿਸ਼ਵਾਸ਼ ਬੱਚਿਆਂ ਅਤੇ ਅਚਾਰੀਆ ਜੀ ਨੇ ਦਵਾਇਆ , ਇਸ ਮੀਟਿੰਗ ਵਿੱਚ ਸ਼ਹਿਰ ਅਤੇ ਛਾਉਣੀ ਦੀਆਂ ਸੜਕਾਂ ਦੇ ਟੋਇਆਂ , ਸੀਵਰੇਜ ਸਿਸਟਮ ਠੀਕ ਕਰਨ, ਅਵਾਰਾ ਪਸ਼ੂਆਂ ਅਤੇ ਕੁੱਤਿਆਂ ਤੋਂ ਹੋ ਰਹੇ ਹਾਦਸਿਆਂ ਲਈ ਪਸ਼ੂਆਂ ਅਤੇ ਕੁੱਤਿਆਂ ਦੀ ਸੰਭਾਲ ਕਰਨ, ਫ਼ਿਰੋਜ਼ਪੁਰ ਲਈ ਦਿੱਲੀ ਤੋਂ ਮੋਗਾ ਤੱਕ ਚੱਲ ਰਹੀ ਰੇਲ ਗੱਡੀ ਨੂੰ ਫ਼ਿਰੋਜ਼ਪੁਰ, ਨਵੀਂ ਦਿੱਲੀ ਤੋਂ ਬਠਿੰਡਾ ਤੱਕ ਚੱਲ ਰਹੀ ਰੇਲ ਗੱਡੀ ਨੂੰ ਵੀ ਫ਼ਿਰੋਜ਼ਪੁਰ ਛਾਉਣੀ ਤੱਕ ਚਲਾਉਣ ਰੇਲਵੇ ਅਧਿਕਾਰੀਆਂ ਨੂੰ ਮਿਲਣ, ਫ਼ਿਰੋਜ਼ਪੁਰ ਛਾਉਣੀ ਵਿਖੇ ਸੀਨੀਅਰ ਸਿਟੀਜਨ ਫੋਰਮ ਦੀ ਨਵੀਂ ਕਮੇਟੀ ਤਿਆਰ ਕਰਨ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਸੀਨੀਅਰ ਸਿਟੀਜਨ ਫੋਰਮ ਫਿਰੋਜ਼ਪੁਰ ਵੱਲੋਂ ਰਾਮ ਬਾਗ ਬਿਰਧ ਆਸ਼ਰਮ ਫ਼ਿਰੋਜ਼ਪੁਰ ਛਾਉਣੀ ਵਿਖੇ ਰਹਿ ਰਹੇ ਬਜੁਰਗਾਂ ਅਤੇ ਬੱਚਿਆਂ ਨੂੰ ਲੋੜੀਦੀਆਂ ਵਸਤਾਂ ਫੋਰਮ ਵੱਲੋਂ ਪ੍ਰਦਾਨ ਕੀਤੀਆਂ ਅਤੇ ਬਿਰਧ ਆਸ਼ਰਮ ਰਾਮ ਬਾਗ ਫ਼ਿਰੋਜ਼ਪੁਰ ਛਾਉਣੀ ਦੀ ਪ੍ਰਬੰਧਕ ਕਮੇਟੀ ਨੂੰ ਆਰਥਿਕ ਸਹਾਇਤਾ ਦਿੱਤੀ ਗਈ। ਇਸ ਮੌਕੇ ਜੁਲਾਈ ਮਹੀਨੇ ਦੇ ਸਾਥੀਆਂ ਜਨਮ ਦਿਵਸ ਮੌਕੇ ਗਿਫ਼ਟ ਦਿੱਤੇ ਗਏ। ਇਸ ਸਮੇਂ ਸ਼੍ਰੀ ਪਰਦੀਪ ਧਵਨ ਪ੍ਰਧਾਨ, ਸਤੀਸ਼ ਕੁਮਾਰ ਪੂਰੀ, ਦੇਸ਼ ਬੰਧੂ ਤੁਲੀ, ਹਰੀਸ਼ ਗੋਇਲ, ਪ੍ਰੋਫੈਸਰ ਗੋਇਲ, ਅਸ਼ੋਕ ਕਾਕੜ, ਪ੍ਰੇਮ ਨਾਥ ਰਸੀਆ, ਬਲਦੇਵ ਸਚਦੇਵਾ ਪਰਦੀਪ ਰਾਣਾ, ਪਰਵੀਨ ਧਵਨ, ਹਰੀਸ਼ ਮੋਂਗਾ, ਬਿਹਾਰੀ ਲਾਲ ਜੈਸਵਾਲ,, ਧਮ ਲਾਲ ਕਾਕੜ, ਸ਼ਾਮ ਲਾਲ ਗੱਖੜ, ਯੋਗਿੰਦਰ ਨਾਥ ਕਾਕੜ, ਐਮ ਆਰ ਹਾਂਡਾ, ਐਸ ਪੀ ਖੁਰਾਣਾ , ਗੁਰਦੇਵ ਸਿੰਘ ਮਿੱਤਲ,ਡਾ: ਸੁਰਿੰਦਰ ਸਿੰਘ , ਰਾਜਬੀਰ ਸਿੰਘ ਬਰਾੜ, ਕੰਵਰਜੀਤ ਸ਼ਰਮਾ ਆਦਿ ਨੇ ਸੰਬੋਧਨ ਕੀਤਾ , ਇਸ ਮੌਕੇ ਫੋਰਮ ਵਿੱਚ ਸ਼ਾਮਿਲ ਹੋਏ ਨਵੇਂ ਸਾਥੀ ਸ਼੍ਰੀ ਆਸ਼ਿਕ ਪੂਰੀ, ਉਦੈ ਪ੍ਰਕਾਸ਼ ਅਤੇ ਅਸ਼ੋਕ ਬੱਬਰ ਦਾ ਫੋਰਮ ਵੱਲੋਂ ਸਵਾਗਤ ਕੀਤਾ ਗਿਆ ਅਤੇ ਨਵੇਂ ਸਾਥੀਆਂ ਨੇ ਫ਼ਿਰੋਜ਼ਪੁਰ ਛਾਉਣੀ ਵਿਖੇ ਨਵੀਂ ਕਮੇਟੀ ਤਿਆਰ ਕਰਨ ਦਾ ਵਿਸ਼ਵਾਸ਼ ਦਵਾਇਆ।
ਇਸ ਮੌਕੇ ਤੇ ਸ਼੍ਰੀ ਤਿਲਕ ਰਾਜ ਏਰੀ, ਅਵਤਾਰ ਸਿੰਘ ਭੋਲਾ, ਗੁਰਨਾਮ ਸਿੰਘ, ਦਰਸ਼ਨ ਸਚਦੇਵਾ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।