Uncategorized

ਸੁਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਪੈਨਸ਼ਨਰ ਪਾਵਰਕਾਮ ਐਸੋਸੀਏਸ਼ਨ ਸਰਕਲ ਫਿਰੋਜਪੁਰ ਦਾ ਵਿਸ਼ਾਲ ਧਰਨਾ ਫਿਰੋਜ਼ਪੁਰ ਛਾਉਣੀ ਬਿਜਲੀ ਬੋਰਡ ਦੇ ਕੰਪਲੈਕਸ ਵਿੱਚ ਸੂਬਾ ਕਮੇਟੀ ਪੰਜਾਬ ਦੇ ਸੱਦੇ ਤੇ ਦਿੱਤਾ ਗਿਆ

(ਪੰਜਾਬ) ਫਿਰੋਜਪੁਰ 12 ਸਤੰਬਰ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

          ਪੈਨਸ਼ਨਰਜ ਪਾਵਰਕਾਮ ਐਸੋਸੀਏਸ਼ਨ ਸਰਕਲ ਫਿਰੋਜ਼ਪੁਰ ਦਾ ਵਿਸ਼ਾਲ ਧਰਨਾ ਫਿਰੋਜ਼ਪੁਰ ਛਾਵਨੀ ਬਿਜਲੀ ਬੋਰਡ ਕੰਪਲੈਕਸ  ਵਿਖੇ ਸੂਬਾ ਕਮੇਟੀ ਪੰਜਾਬ ਦੇ ਸੱਦੇ ਤੇ ਦਿਤਾ ਗਿਆ।  ਜਿਸ  ਦੀ ਪ੍ਰਧਾਨਗੀ ਸਾਥੀ ਸੁਰਿੰਦਰ ਸ਼ਰਮਾ ਨੇ ਕੀਤੀ।ਅਜ ਦੇ ਧਰਨੇ ਵਿੱਚ ਬਿਜਲੀ ਬੋਰਡ ਮੈਨਜਮੈਂਟ ਨੂੰ ਭੇਜੇ ਗਏ ਮੰਗ ਪੱਤਰ ਦੀ ਚਰਚਾ ਕਰਦਿਆਂ ਪੰਜਾਬ ਪਾਵਰਕਾਮ ਪੈਨਸ਼ਨਰਜ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਸਾਥੀ ਰਾਕੇਸ਼  ਸ਼ਰਮਾ ਨੇ ਅਪਣੇ  ਵਿਚਾਰ ਪ੍ਰਗਟ ਕਰਦਿਆ ਦੱਸਿਆ ਕਿ 1,1 2016 ਤੋੰ ਪਹਿਲਾ ਰਿਟਾਇਰ ਹੋਏ ਪੈਨਸ਼ਨਰਜ ਸਾਥੀਆ  ਨੂੰ 2,59 ਦਾ ਗੁਣਾਂਕ ਨਾਲ ਬਣਦਾ ਪੇਅ ਸਕੇਲ ਜਾਰੀ ਕੀਤਾ ਜਾਵੇ ਕੇਂਦਰ ਸਰਕਾਰ ਦੇ ਪੈਟਰਨ ਤੇ ਮਹਿੰਗਾਈ ਭਤੇ ਵਿੱਚ 13% ਦਾ ਬਣਦਾ ਵਾਧਾ ਜਾਰੀ ਕੀਤਾ ਜਾਵੇ।200/-ਰੂਪਏ ਡਿਵੈਲਪਮੈਂਟ ਫੰਡ ਦੀ ਕਟੌਤੀ ਤੁਰੰਤ ਬੰਦ ਕੀਤੀ ਜਾਵੇ। ਕੈਸ਼ਲੈਸ ਸਕੀਮ ਮੈਡੀਕਲ  ਦੀ ਤੁਰੰਤ ਲਾਗੂ ਕੀਤੀ ਜਾਵੇ।ਠੇਕੇਦਾਰੀ ਸਿਸਟਮ ਬੰਦ ਕਰ ਕੇ ਰੈਗੂਲਰ ਮੁਲਾਜ਼ਮਾ ਦੀ ਭਰਤੀ ਕੀਤੀ ਜਾਵੇ ਏਸ ਤੋ ਇਲਾਵਾ 16ਮੰਗਾ ਦੇ ਭੇਜੇ ਹੋਏ ਮੰਗ ਪੱਤਰ ਤੇ ਵਿਚਾਰ ਕਰਨ ਲਈ ਤੁਰੰਤ ਪੈਨਸ਼ਨਰਜ ਐਸੋਸੀਏਸ਼ਨ ਪੰਜਾਬ ਪਾਵਰਕਾਮ ਸੂਬਾ ਕਮੇਟੀ ਨੂੰ ਮੀਟਿੰਗ ਦਿਤੀ ਜਾਵੇ।13 ਅਤੇ 14 ਸਤੰਬਰ ਨੂੰ ਬਾਲ ਵਿਕਾਸ ਮੰਤਰੀ ਮੈਡਮ ਬਲਜੀਤ ਕੌਰ ਨੂੰ ਰੋਸ ਪੱਤਰ ਦਿਤੇ ਜਾਣਗੇ 11ਅਕਤੂਬਰ 2025 ਨੂੰ ਸੰਗਰੂਰ ਵਿੱਚ ਮੁੱਖ  ਮੰਤਰੀ ਦੇ ਹਲਕੇ ਵਿੱਚ ਪੰਜਾਬ ਮੁਲਾਜ਼ਮ ਪੈਨਸ਼ਨਰਜ ਫਰੰਟ ਦੇ ਸੱਦੇ ਤੇ ਵਿਸ਼ਾਲ ਇਕੱਠ ਕਰਕੇ ਵੱਡਾ ਲਾ ਮਿਸਾਲ ਧਰਨਾ ਦਿਤਾ ਜਾਵੇਗਾ ।ਪੰਜਾਬ ਸਰਕਾਰ ਵਲੋਂ ਇਕ ਵੀ ਮੀਟਿੰਗ ਜਥੇਬੰਦੀਆ ਨਾਲ ਨਹੀ ਕੀਤੀ ਗਈ।ਅੱਜ  ਦੇ ਧਰਨੇ ਨੂੰ ਸਾਥੀ ਰਾਮ ਕਿਸ਼ਨ ਜਲਾਲਾਬਾਦ, ਸੁਰਜੀਤ ਸਿੰਘ, ਮੁਖਤਿਆਰ ਸਿੰਘ ਜੀਰਾ,ਜੈ ਸ਼੍ਰੀ ਦਤ, ਬਿਸ਼ਨ ਸਿੰਘ, ਸ਼ਾਮ ਸਿੰਘ, ਮੁਖਤਿਆਰ ਸਿੰਘ,ਤਰਲੋਚਨ  ਚੋਪੜਾ, ਡਵੀਜ਼ਨ ਸਕੱਤਰ ਪੈਨਸ਼ਨਰ ਪਾਵਰਕਮ ਐਸੋਸੀਏਸ਼ਨ ਫਿਰੋਜਪੁਰ, ਰਮਨਦੀਪ ਸਰਕਲ ਪ੍ਰਧਾਨ ਟੀ ਐਸ ਯੂ,ਰਜਿੰਦਰ ਕੁਮਾਰ, ਕੁਲਵੰਤ ਸਿੰਘ, ਨਰੇਸ਼ ਸੇਠੀ,ਤੋ ਇਲਾਵਾ ਕਈ ਹੋਰ ਬੁਲਾਰਿਆ ਨੇ ਵੀ ਸੰਬੋਧਨ ਕੀਤਾ ਰੈਲੀ ਦੇ ਅਖੀਰ  ਵਿਚ ਸਾਥੀ ਰਾਕੇਸ਼ ਸ਼ਰਮਾ ਅਤੇ ਸੁਰਿੰਦਰ ਸ਼ਰਮਾ ਨੇ ਬੋਰਡ ਮੈਨਜਮੈਂਟ ਨੂੰ ਚੇਤਾਵਨੀ ਦਿੰਦਿਆਂ ਕਿਹਾ ਜੇਕਰ ਬੋਰਡ ਮੈਨਜਮੈਂਟ ਨੇ ਪੈਨਸ਼ਨਰਜ ਦੀਆ ਮੰਗਾ ਨਾ ਮੰਨੀਆ ਤਾਂ ਅਕਤੂਬਰ ਮਹੀਨੇ ਦੇ ਆਖਰ ਵਿੱਚ ਹੈਡ ਆਫਿਸ ਪਟਿਆਲਾ ਵਿਖੇ ਵਿਸ਼ਾਲ  ਧਰਨਾ ਦਿਤਾ ਜਾਵੇਗਾ।ਬੁਲਾਰਿਆ ਨੇ ਦੱਸਿਆ ਕਿ 11 ਸਤੰਬਰ 2025 ਨੂੰ ਸੰਗਰੂਰ ਵਿੱਚ ਮੁੱਖ ਮੰਤਰੀ ਤੇ ਪਾਰਟੀ ਪ੍ਰਧਾਨ ਦੇ ਹਲਕੇ ਵਿੱਚ ਸੁਤੀ ਸਰਕਾਰ ਨੂੰ ਜਗਾਉਣ ਲਈ ਪੰਜਾਬ ਮੁਲਾਜ਼ਮ ਪੈਨਸ਼ਨਰਜ ਫਰੰਟ ਵਲੋ ਵਿਸ਼ਾਲ ਇਕੱਠ ਕਰਕੇ ਪ੍ਰਦਰਸ਼ਨ ਕੀਤਾ ਜਾਵੇਗਾ।ਧਰਨੇ ਵਿੱਚ ਨਿਗਰਾਨ ਇੰਜੀਨੀਅਰ  ਫਿਰੋਜ਼ਪੁਰ ਨੂੰ ਮੰਗ ਪੱਤਰ ਦਿਤਾ ਗਿਆ ਸਟੇਜ ਦੀ ਕਾਰਵਾਈ ਸਾਥੀ ਪ੍ਰਕਾਸ਼ ਬੱਤਰਾ ਵਲੋ ਅਨੁਸ਼ਾਸਿਤ ਢੰਗ ਨਾਲ ਨਿਭਾਈ ਗਈ।

Related Articles

Leave a Reply

Your email address will not be published. Required fields are marked *

Back to top button

Compare Listings

Title Price Status Type Area Purpose Bedrooms Bathrooms
plz call me jitendra patel