ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਬਜੀਦਪੁਰ ਵਿਖੇ ਸਮਾਜ ਸੇਵਕ ਵਿਪੁਲ ਨਾਰੰਗ ਵੱਲੋਂ ਸਪਸ਼ਟ ਦ੍ਰਿਸ਼ਟੀ ਮੁਹਿੰਮ ਤਹਿਤ 40 ਵਿਦਿਆਰਥੀਆਂ ਨੂੰ ਦਿੱਤੀਆਂ ਗਈਆਂ ਮੁਫਤ ਐਨਕਾਂ
ਫਿਰੋਜ਼ਪੁਰ 01 ਨਵੰਬਰ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}::
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਜੀਦਪੁਰ ਵਿਖੇ ਐਨਜੀਓ ਸ਼੍ਰੀ ਵਿਪੁਲ ਨਾਰੰਗ ਵਲੋਂ ਸਪਸ਼ਟ ਦ੍ਰਿਸ਼ਟੀ ਮੁਹਿੰਮ ਤਹਿਤ 40 ਵਿਦਿਆਰਥੀਆਂ ਨੂੰ ਫ੍ਰੀ ਐਨਕਾਂ ਦਿੱਤੀਆਂ ਗਈਆਂ। ਇਹਨਾ ਵਿਦਿਆਰਥੀਆਂ ਦਾ ਪਹਿਲਾਂ ਅੱਖਾਂ ਦਾ ਚੈੱਕਅਪ ਵੀ ਕਰਵਾਇਆ ਗਿਆ। ਸ੍ਰੀ ਵਿਪੁਲ ਨਾਰੰਗ ਨੇ ਦੱਸਿਆ ਕਿ ਅੱਖਾਂ ਹਨ ਤਾਂ ਜਹਾਨ ਹੈ ਇਸ ਲਈ ਐਨਕਾਂ ਦਾ ਦਾਨ ਕਰਕੇ ਮੈਨੂੰ ਬਹੁਤ ਫ਼ਖਰ ਮਹਿਸੂਸ ਹੋ ਰਿਹਾ ਹੈ ਕਿਉ ਕਿ ਵਿਦਿਆਰਥੀਆਂ ਨੂੰ ਇਨ੍ਹਾਂ ਦੀ ਪੜ੍ਹਾਈ ਲਈ ਬਹੁਤ ਜਰੂਰਤ ਸੀ ਇਸ ਮੌਕੇ ਤੇ ਸ਼੍ਰੀ ਅਸ਼ੋਕ ਬਹਿਲ ਸੇਕ੍ਰੇਟਰੀ ਰੈੱਡ ਕਰਾਸ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਸਕੂਲ ਦੇ ਪ੍ਰਿੰਸੀਪਲ ਅਤੇ ਵਿਦਿਆਰਥੀਆਂ ਨੇ ਵਿਪੁਲ ਨਾਰੰਗ ਅਤੇ ਸ਼੍ਰੀ ਅਸ਼ੋਕ ਬਹਿਲ ਜੀ ਦਾ ਧੰਨਵਾਦ ਕੀਤਾ।