![](https://vvnewsvaashvara.in/wp-content/uploads/2023/06/IMG-20230601-WA0019-1024x677.jpg)
ਸੇਵਾ ਭਾਰਤੀ (ਰਜਿ:)ਸੰਸਥਾ ਫਿਰੋਜ਼ਪੁਰ ਸ਼ਹਿਰ ਇਕਾਈ ਦੇ ਸ਼੍ਰੀ ਤਰਲੋਚਨ ਚੋਪੜਾ ਬਣੇ ਪ੍ਰਧਾਨ
ਸੇਵਾ ਭਾਰਤੀ ਫਿਰੋਜ਼ਪੁਰ ਸ਼ਹਿਰ ਇਕਾਈ ਦੀ ਜਨਰਲ ਬਾਡੀ ਦੀ ਮੀਟਿੰਗ ਕੀਤੀ ਗਈ। ਜਿਸ ਵਿੱਚ ਸੀ਼ ਅਸ਼ੋਕ ਕੁਮਾਰ ਗਰਗ ਪ੍ਰਧਾਨ ਜੀ ਵੱਲੋਂ ਸਾਲ 2020 ਤੋ 2023 ਤੱਕ ਕੀਤੇ ਗਏ ਕੰਮਾਂ ਬਾਰੇ ਦੱਸਿਆ ਗਿਆ। ਅਤੇ ਨਵੇ ਸਾਲ 2023 ਤੋ 2026 ਤੱਕ ਲਈ ਨਵੀ ਮੈਬਰਸ਼ਿਪ ਭਰੀ ਗਈ। ਇਸ ਤੋੰ ਬਾਅਦ ਉਹਨਾਂ ਵੱਲੋਂ ਪੁਰਾਣੀ ਕਮੇਟੀ ਨੂੰ ਭੰਗ ਕਰ ਦਿਤਾ ਅਤੇ ਸ਼੍ਰੀ ਰਾਜੇਸ਼ ਕੁਮਾਰ ਪਰਾਸ਼ਰ ਜੀ ਪ੍ਰਾਤੀਅ ਖਜਾਨਚੀ ਜੋ ਕਿ ਪ੍ਰਾਤੀਅ ਟੀਮ ਵੱਲੋੰ ਪਰਯਾਵੇਸ਼ਕ ਦੇ ਤੋਰ ਤੇ ਆਏ ਹਨ, ਨੂੰ ਨਵੀ ਇਕਾਈ ਗਠਨ ਕਰਨ ਲਈ ਬੇਨਤੀ ਕੀਤੀ ਤਾ ਉਹਨਾਂ ਵੱਲੋਂ ਸ਼੍ਰੀ ਧਰਮ ਪਾਲ ਜੀ ਬਾਂਸਲ ਨੂੰ ਸਰਪ੍ਰਸਤ, ਅਸ਼ੋਕ ਕੁਮਾਰ ਗਰਗ ਚੇਅਰਮੈਨ, ਤਰਲੋਚਨ ਚੋਪੜਾ ਪ੍ਰਧਾਨ,ਗੋਰਵ ਮਨਚੰਦਾ ਸਕੱਤਰ ਦੀਦੀ ਉਰਮਲ ਗਰਗ ਖਜਾਨਚੀ ,ਪਰਵੇਸ਼ ਸਿਡਾਨਾ ਉਪ ਪ੍ਰਧਾਨ, ਮਹਿੰਦਰ ਪਾਲ ਬਜਾਜ ਉਪ ਪ੍ਰਧਾਨ, ਵਿਸ਼ਾਲੀ ਗੋਇਲ ਸਹਾਇਕ ਸਕੱਤਰ, ਕਿਰਨ ਬਾਂਸਲ , ਮੁਕੇਸ਼ ਗੋਇਲ ,ਹੇਮੰਤ ਸਿਆਲ,ਪਰਦੀਪ ਗੁਪਤਾ ,ਰਕੇਸ਼ ਪਾਠਕ,ਵਿਵੇਕ ਗੁਪਤਾ ਐਗਜੈਕਟਿਵ ਮੈਬਰ ਬਨਾਏ ਗਏ ਅਤੇ ਸਾਰੇ ਮੈਂਬਰ ਸਾਹਿਬਾਨ ਆਪਣੇ ਪਰਿਵਾਰ ਦੇ ਨਾਲ ਇਸ ਮੀਟਿੰਗ ਵਿੱਚ ਹਾਜਰ ਹੋਏ। ਨਵ-ਨਿਯੁਕਤ ਅਹੁਦੇਦਾਰਾਂ ਨੇ ਸ੍ਰੀ ਰਾਜੇਸ਼ ਕੁਮਾਰ ਪਰਾਸ਼ਰ ਜੀ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਵਾਇਆ ਕਿ ਅਸੀਂ ਆਪਣੇ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਵਾਗੇ।