ਸਾਰਾਗੜ੍ਹੀ ਗੁਰੂਦੁਆਰਾ ਸਾਹਿਬ ਵਿਖੇ ਵਿਸੇਸ਼ ਸਮਾਗਮ ਵਿਚ ਜਿਲਾ ਕਾਨੂਨੀ ਸੇਵਾਵਾ ਅਥਾਰਟੀ ਫ਼ਿਰੋਜ਼ਪੁਰ ਵਾਲੋਂ ਕਨੂੰਨੀ ਜਾਗ੍ਰਿਤਾ ਦੋਰਾਨ ਹੈਲਪ ਡੈਸਕ ਦਾ ਕਿਤਾ ਗਿਆ ਅਯੋਜਨ
ਫਿਰੋਜ਼ਪੁਰ 12 ਸਤੰਬਰ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਦਾਦਾਤਾ}=
ਸਾਰਾਗੜ੍ਹੀ ਦਿਵਸ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਫਿਰੋਜਪੁਰ ਵਿਖੇ ਸਥਿਤ ਸਾਰਗੜ੍ਹੀ ਗੁਰੂਦੁਆਰਾ ਸਾਹਿਬ ਵਿਖੇ ਵਿਸ਼ੇਸ਼ ਸਮਾਗਮ ਹੋ ਰਿਹਾ। ਜਿਸ ਵਿੱਚ ਆਮ ਜਨਤਾ ਦੀ ਸ਼ਮੂਲੀਅਤ ਬਹੁਤ ਜਿਆਦਾ ਮਾਤਰਾ ਵਿੱਚ ਹੋਣ ਕਰਕੇ ਸ੍ਰੀ ਵੀਰਇੰਦਰ ਅਗਰਵਾਲ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਜੀ ਦੀ ਅਗਵਾਈ ਹੇਠ ਮੈਡਮ ਏਕਤਾ ਉੱਪਲ, ਮਾਨਯੋਗ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਜੀ ਵੱਲੋਂ ਸਾਰਾਗੜ੍ਹੀ ਗੁਰੂਦੁਆਰਾ ਸਾਹਿਬ, ਫਿਰੋਜਪੁਰ ਵਿਖੇ ਕਾਨੂੰਨੀ ਜਾਗਰੂਕਤਾ ਲਈ ਆਮ ਜਨਤਾ ਨੂੰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਜਾਣਕਾਰੀ ਦੇਣ ਲਈ ਇੱਕ ਹੈਲਪ ਡੈਸਕ ਦਾ ਆਯੋਜਨ ਕੀਤਾ। ਜਿਸ ਉੱਪਰ ਸ੍ਰੀ ਖਿਲਾਰਾ ਸਿੰਘ, ਪੈਰਾ ਲੀਗਲ ਵਲੰਟੀਅਰ ਨੂੰ ਤਾਇਨਾਤ ਕੀਤਾ ਗਿਆ ਜਿਸ ਵੱਲੋਂ ਆਮ ਜਨਤਾ ਅਤੇ ਗੁਰੂਦੁਆਰਾ ਸਾਹਿਬ ਵਿੱਚ ਸ਼ਮੂਲੀਅਤ ਹੋ ਰਹੀ ਸੰਗਤ ਨੂੰ ਇਸ ਦਫਤਰ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਮਾਨਯੋਗ ਜੱਜ ਸਾਹਿਬ ਵੱਲੋਂ ਗੁਰੂਦੁਆਰਾ ਸਾਹਿਬ ਦੀ ਮੈਨਜਮੈਂਟ ਦਾ ਧੰਨਵਾਦ ਕੀਤਾ ਜਿਹਨਾਂ ਨੂੰ ਇਸ ਹੈਲਪ ਡੈਸਕ ਦੇ ਆਯੋਜਨ ਵਿੱਚ ਸਹਿਯੋਗ ਦਿੱਤਾ।