ਨੰਨ੍ਹੇ ਮੁੰਨੇ ਬੱਚਿਆਂ ਦੀ ਪ੍ਰੀ- ਪ੍ਰਾਇਮਰੀ ਜਮਾਤ ਪੂਰੀ ਹੋਣ ਤੇ ਗ੍ਰੈਜੂਏਸ਼ਨ ਰਸਮ ਕਰਵਾਈ

ਸਕੂਲ ਵਿੱਚ ਪਹਿਲੀ ਤੋਂ ਚੌਥੀ ਜਮਾਤ ਦਾ ਸਾਲਾਨਾ ਨਤੀਜਾ ਐਲਾਨੀਆਂ

ਸ੍ਰੀ ਭੁਪਿੰਦਰ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮੁੱਖ ਮਹਿਮਾਨ ਅਤੇ ਵਿਜੇ ਨਰੂਲਾ ਸੀਐਚਟੀ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹੋਏ ਸ਼ਾਮਿਲ:ਮੁਖ ਅਧਿਆਪਕ ਅਨੁਰਾਧਾ ਸ਼ਰਮਾ

ਫਿਰੋਜਪੁਰ 28 ਮਾਰਚ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਕਹਿੰਦੇ ਹਨ ਕਿ ਬਚਪਨ ਉਹ ਅਵਸਥਾ ਹੈ ਜਿਸ ਵਿੱਚ ਬੱਚੇ ਦਾ ਦਿਮਾਗ ਖਾਲੀ ਸਲੇਟ ਵਾਂਗ ਹੁੰਦਾ ਹੈ ਜਿਸ ਤੇ ਕੁੱਝ ਵੀ ਉੱਕਰਿਆ ਜਾ ਸਕਦਾ ਹੈ।ਇਸ ਤਰਾ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ੍ਹਾ ਸਿੱਖਿਆ ਅਫ਼ਸਰ ਨੀਲਮ ਰਾਣੀ ,ਡਿਪਟੀ ਡੀ . ਈ . ਓ ਅਤੇ ਬੀ. ਪੀ. ਈ. ਓ ਭੁਪਿੰਦਰ ਸਿੰਘ ਦੀ ਅਗਵਾਈ ਵਿੱਚ ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੋਗੋਆਣੀ ਵਿਖੇ ਹੈੱਡ ਟੀਚਰ ਮੈਡਮ ਅਨੁਰਾਧਾ ਦੀ ਦੇਖ ਰੇਖ ਵਿੱਚ ਪ੍ਰੀ – ਪ੍ਰਾਇਮਰੀ ਜਮਾਤ ਪੂਰੀ ਹੋਣ ਤੇ ਨੰਨ੍ਹੇ ਮੁੰਨੇ ਬਚਿਆਂ ਦੀ ਗ੍ਰੈਜੂਏਸ਼ਨ ਰਸਮ ਕਰਵਾਈ ਗਈ , ਸਾਲਾਨਾ ਨਤੀਜਾ ਘੋਸ਼ਿਤ ਕੀਤਾ ਗਿਆ ਅਤੇ ਮਾਪੇ ਅਧਿਆਪਕ ਮਿਲਣੀ ਵੀ ਆਯੋਜਿਤ ਕੀਤੀ ਗਈ , ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਭੁਪਿੰਦਰ ਸਿੰਘ ਮੁੱਖ ਮਹਿਮਾਨ ਅਤੇ ਸੀ ਐਚ ਟੀ ਵਿਜੈ ਨਰੂਲਾ ਵਿਸ਼ੇਸ਼ ਮਹਿਮਾਨ ਤੇ ਤੌਰ ਤੇ ਸ਼ਾਮਿਲ ਹੋਏ । ਇਹ ਜਾਣਕਾਰੀ ਦਿੰਦਿਆਂ ਹੈਡ ਟੀਚਰ ਅਨੁਰਾਧਾ , ਮੈਡਮ ਪ੍ਰਿਅੰਕਾ ਨੇ ਦਸਿਆ ਕਿ ਸਕੂਲ ਵਿੱਚ ਪ੍ਰੀ – ਪ੍ਰਾਇਮਰੀ ਜਮਾਤ ਵਿੱਚ 23 ਬੱਚੇ ਪੜ੍ਹ ਰਹੇ ਸਨ ਜਿਨ੍ਹਾਂ ਨੂੰ ਪਿਛਲੇ ਵਰ੍ਹੇ ਤੋਂ ਨੈਤਿਕ ਸਿੱਖਿਆ , ਚੰਗੀਆ ਆਦਤਾਂ ਸਿਖਾਉਣ ਦੇ ਨਾਲ ਨਾਲ ਸਕੂਲ ਨੇ ਮੁੱਢਲੀ ਵਰਣਮਾਲਾ ਅਤੇ ਗਿਣਤੀ ਆਦਿ ਵੀ ਸਿਖਾਈ , ਜੋ ਹੁਣ ਭਵਿੱਖ ਵਿੱਚ ਪਹਿਲੀ ਜਮਾਤ ਦੀ ਰਸਮੀ ਸਿੱਖਿਆ ਵਿੱਚ ਇਹਨਾ ਬੱਚਿਆ ਦੇ ਕੰਮ ਆਵੇਗੀ। ਅੱਜ ਇਹਨਾ ਨੰਨ੍ਹੇ ਮੁੰਨੇਇਆ ਦੀ ਪ੍ਰੀ- ਪ੍ਰਾਇਮਰੀ ਜਮਾਤ ਪੂਰੀ ਹੋਣ ਤੇ ਗ੍ਰੈਜੂਏਸ਼ਨ ਰਸਮ ਕਰਵਾਈ ਅਤੇ ਪਹਿਲੀ ਤੋਂ ਚੌਥੀ ਜਮਾਤ ਦਾ ਸਾਲਾਨਾ ਨਤੀਜਾ ਵੀ ਐਲਾਨੀਆਂ । ਉਹਨਾਂ ਦੱਸਿਆ ਕਿ ਸਪ੍ਰ ਸਕੂਲ ਗੋਗੋਆਣੀ ਵਿਭਾਗ ਦੁਆਰਾ ਤੈਅ ਕੀਤੇ ਵਿੱਦਿਅਕ ਅਤੇ ਗੈਰ-ਵਿੱਦਿਅਕ ਪ੍ਰੋਗਰਾਮਾਂ ਵਿੱਚ ਵੱਧ-ਚੜ ਕੇ ਹਿੱਸਾ ਪਾਂਦਾ ਹੈ, ਫਿਰ ਚਾਹੇ ਉਹ ਪੜ੍ਹੋ ਪੰਜਾਬ ਸਿੱਖਿਆ ਸਕੀਮ ਹੋਵੇ ਜਾ ਫਿਰ ਖੇਡਾਂ ਤੇ ਜਾ ਫਿਰ ਕੋਈ ਵੀ ਸੱਭਿਆਚਾਰਕ- ਦੇਸ਼ ਭਗਤੀ ਪ੍ਰੋਗਰਾਮ । ਸਕੂਲ ਦਾਖਿਲਾ ਮੁਹਿੰਮ ਅਧੀਨ ਵੀ ਗਲੀ -ਗਲੀ ਘਰ ਘਰ ਜਾ ਕੇ ਬੱਚੇ ਦਾਖਿਲ ਕਰ ਰਿਹਾ ਹੈ। ਮਾਪੇ ਅਧਿਆਪਕ ਮਿਲਣੀ ਵਿੱਚ ਵਿਭਾਗ ਦੁਆਰਾ ਵਿੱਦਿਆਰਥੀਆ ਨੂੰ ਮਿਲ ਰਹੀਆਂ ਵਿਸ਼ੇਸ਼ ਸਹੂਲਤਾਂ ਤੋਂ ਵੀ ਜਾਣੂ ਕਰਵਾਇਆ ਗਿਆ। ਇਸ ਗ੍ਰੈਜੂਏਸ਼ਨ ਸੈਰੇਮਨੀ ਵਿੱਚ ਸਕੂਲ ਸਟਾਫ ਦਾ ਵਿਸ਼ੇਸ਼ ਯੋਗਦਾਨ ਰਿਹਾ।

Read Article

VVNEWS वैशवारा

Leave a Reply

Please rate

Your email address will not be published. Required fields are marked *

Next Post

बदायूं: अभय की ट्रेन की टक्कर से हुई मौत

Thu Mar 28 , 2024
(कृष्ण हरी शर्मा संवाददाता बदायूँ) आज दोपहर लगभग 1:00बजे कचहरी क्रॉसिंग और रेलवे स्टेशन के बीच लाइन क्रास करते समय श्री मनोज कुमार सक्सेना के बेटे अभय सक्सेना आयु 30बर्ष की कासगंज से आने बाली ट्रेन की चपेट में आजाने से मृत्यु होगयी ।अभय सक्सेना बिसौली नगरपालिका में कम्प्यूटर आपरेटर […]

You May Like

Breaking News

advertisement